• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday June 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਮਜੀਠੀਆ ਖਿਲਾਫ਼ ਬਦਲੇ ਦੀ ਭਾਵਨਾ ਨਾਲ ਕੀਤੀ ਕਾਰਵਾਈ- ਗਿਆਨੀ ਹਰਪ੍ਰੀਤ ਸਿੰਘ

https://www.surreynewsbc.com/wp-content/uploads/2025/06/IMG_1157.jpeg
ਸਟਾਫ਼ ਰਿਪੋਰਟ
June 26, 2025 8:14am

ਸ੍ਰੀ ਅੰਮ੍ਰਿਤਸਰ ਸਾਹਿਬ- ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ । ਉਨ੍ਹਾਂ ਕਿਹਾ ਕਿ ਮੈਂ ਬਦਲੇ ਦੀ ਭਾਵਨਾਂ ਨਾਲ ਕੀਤੀ ਕਿਸੇ ਵੀ ਕਾਰਵਾਈ ਨਾਲ ਸਹਿਮਤ ਨਹੀ। ਜੇ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਖਿਲਾਫ ਵਿਜੀਲੈਂਸ ਦੀ ਕਾਰਵਾਈ ਬਿਨਾ ਕਿਸੇ ਠੋਸ ਸਬੂਤ ਦੇ ਕੀਤੀ ਹੈ ਤਾਂ ਇਹ ਨੈਤਿਕ ਤੌਰ ਤੇ ਵੀ ਸ਼ਰਮਸ਼ਾਰ ਕਰਨ ਵਾਲੀ ਗਤੀਵਿਧੀ ਹੈ ਅਤੇ ਇਹ ਸਰਕਾਰ ਨੂੰ ਵੀ ਗੁਨਾਹੀ ਦੇ ਕਟਿਹਿਰੇ ਵਿੱਚ ਖੜਾ ਕਰਦੀ ਹੈ। ਪਰ ਇਹੋ ਜਿਹੀਆਂ ਬਦਲੇ ਦੀ ਭਾਵਨਾ ਤਹਿਤ ਨਜਾਇਜ ਪਰਚਿਆਂ ਵਾਲੀਆਂ ਕਾਰਵਾਈਆਂ,ਇੰਨਾਂ ਅਕਾਲੀ ਅਖਵਾਉਣ ਵਾਲਿਆਂ ਦੀ ਸਰਕਾਰ ਸਮੇਂ ਨਹੀਂ ਹੋਈਆਂ? ਕੀ ਇਸ ਦੀ ਗਰੰਟੀ ਕੋਈ ਪੰਜਾਬੀ ਲੈ ਸਕਦਾ ਹੈ? ਕਦੇ ਵੀ ਨਹੀ। ਅਸੀਂ ਤਾਂ ਬਿਲਕੁਲ ਵੀ ਨਹੀ, ਕਿਉਂਕਿ ਅਜੇ ਕੁਝ ਮਹੀਨੇ ਪਹਿਲਾਂ ਦੋ ਦਸੰਬਰ ਦਾ ਹੁਕਮਨਾਮਾ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਖੁਦ ਅਪਣੇ ਗੁਨਾਹ ਕਬੂਲ ਕੀਤੇ ਸਨ ਜਿਸ ਸਦਕਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਥੇ ਧਾਰਮਿਕ ਤਨਖ਼ਾਹ ਲਾਈ ਉੱਥੇ ਅਕਾਲੀ ਸਿਆਸਤ ਨੂੰ ਮਜਬੂਤ ਰੱਖਣ ਲਈ ਕੁਝ ਆਦੇਸ਼ ਦਿੱਤੇ। ਜਿੰਨਾਂ ਨੂੰ ਨਾ ਸਿਰਫ ਇੰਨ੍ਹਾਂ ਭਗੌੜੇ ਅਕਾਲੀਆਂ ਨੇ ਘੱਟੇ ਮਿੱਟੀ ਰੋਲਿਆ ਬਲਕਿ ਬਦਲੇ ਦੀ ਭਾਵਨਾ ਤਹਿਤ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਦਿਆਂ ਉੱਨਾਂ ਨੂੰ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ। ਇਹ ਸਰਾਸਰ ਬਦਲੇ ਦੀ ਭਾਵਨਾ ਤਹਿਤ ਸੀ। ਪੰਜਾਬੀ ਦਾ ਅਖਾਣ ਹੈ ਅਸੀਂ ਮਾਰੀਏ ਤਾਂ ਪੋਲੇ ਜੇ ਤੁਸੀਂ ਮਾਰੋ ਤਾਂ ਠੋਲੇ। ਜਾ ਬਾਣੀ ਦਾ ਫੁਰਮਾਨ ਹੈ- ਜੇਹਾ ਬੀਜੈ ਸੋ ਲੁਣੈ………।

Share

Two Men Charged After Surrey Shooting Investigation; Police Seek Public’s Help

ਗਦਰੀ ਯੋਧਿਆ ਨੂੰ ਸ਼ਰਧਾਂਜਲੀ, ਸਰੀ ‘ਚ ਹੋਇਆ ਸਮਾਗਮ

ਸਰੀ ਵਿੱਚ ਫੀਫਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News