• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday November 24, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

‘ਗ਼ਜ਼ਲ ਮੰਚ’ ਵੱਲੋਂ ‘ਕਾਵਿਸ਼ਾਰ’ 21 ਦਸੰਬਰ ਨੂੰ

https://www.surreynewsbc.com/wp-content/uploads/2025/12/IMG_3173.jpeg
ਹਰਦਮ ਮਾਨ
December 9, 2025 10:23am

ਸਰੀ, 9 ਦਸੰਬਰ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ 21 ਦਸੰਬਰ 2025 (ਐਤਵਾਰ) ਨੂੰ ਫ਼ਲੀਟਵੁਡ ਕਮਿਊਨਿਟੀ ਸੈਂਟਰ (15996 84 ਐਵੇਨਿਊ, ਸਰੀ) ਵਿੱਚ ਵੱਡੇ ਪੱਧਰ ਦਾ ਕਵਿਤਾ ਸਮਾਗਮ ‘ਕਾਵਸ਼ਾਰ’ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਹੈ ਕਿ ਇਸ ਵਾਰੀ ਦਾ ‘ਕਾਵਸ਼ਾਰ’ ਪ੍ਰੋਗਰਾਮ ਗ਼ਜ਼ਲ ਮੰਚ ਸਰੀ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਨੌਜਵਾਨ ਕਵੀਆਂ ਵੱਲੋਂ ਇਸ ਵਾਸਤੇ ਬੇਹੱਦ ਉਤਸ਼ਾਹਜਨਕ ਪ੍ਰਤੀਕਿਰਿਆ ਮਿਲੀ ਹੈ ਜੋ ਕਿ ਪੰਜਾਬੀ ਸਾਹਿਤ ਲਈ ਸੁਨਿਹਰੀ ਸ਼ਗਨ ਹੈ। ਉਨ੍ਹਾਂ ਦੱਸਿਆ ਕਿ ਮੰਚ ਵੱਲੋਂ ਇਸ ਵਾਰ ਕਿਸੇ ਨੂੰ ਨਿੱਜੀ ਸੱਦਾ ਪੱਤਰ ਨਾ ਭੇਜਿਆ ਜਾ ਰਿਹਾ ਅਤੇ ਸਾਰੇ ਸਤਿਕਾਰਯੋਗ ਕਵੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਸਮਾਗਮ ਵਿਚ ਆ ਕੇ ਨਵੀਂ ਪੀੜ੍ਹੀ ਦੇ ਕਵੀਆਂ ਦਾ ਉਤਸ਼ਾਹ ਵਧਾਇਆ ਜਾਵੇ।

ਇਸ ਕਾਵਿ ਸਮਾਗਮ ਵਿੱਚ ਜਸਪਾਲ ਮਠਾਰੂ, ਰੂਬੀ ਔਲਖ, ਡਾ. ਦਵਿੰਦਰ ਕੌਰ, ਜਸਬੀਰ ਮਾਨ, ਸੁਖਪ੍ਰੀਤ ਬੱਡੋਂ, ਅਮਰਜੀਤ ਸ਼ਾਂਤ, ਅਯੁਸ਼ ਅਰੋੜਾ, ਸ਼ਾਨ ਗਿੱਲ, ਦਲਜੀਤ ਖੋਸਲਾ, ਸ਼ਿਵਾਲਿਕਾ, ਸੋਨਲ ਕੌਰ, ਪਰਮਿੰਦਰ ਸਵੈਚ, ਪ੍ਰੇਮਦੀਪ, ਹਰਪ੍ਰੀਤ ਐਸ. ਧਾਲੀਵਾਲ, ਗੁਰਸਾਹਿਬ ਸਿੰਘ, ਸੰਦੀਪ ਐਸ. ਗਿੱਲ, ਗੁਰਜੀਵਨ ਸਿੰਘ, ਜਸਵੰਤ ਕੇ. ਰਾਣਾ, ਹਰਮਨਪ੍ਰੀਤ ਸਿੰਘ, ਮੀਨੂ ਬਾਵਾ, ਪ੍ਰੀਤ ਬੈਂਸ, ਮਹਿੰਦਰਪਾਲ ਪਾਲ, ਨਰਿੰਦਰ ਬਾਹੀਆ, ਮਨਜਿੰਦਰ ਐਸ. ਘੁਮਾਣ, ਡਾ. ਦਿਲਬਾਗ ਰਾਣਾ, ਸ਼ੁੱਭਪ੍ਰੀਤ ਸਿੰਘ, ਕੁਲਵਿੰਦਰ ਕੌਰ, ਸਾਧਿਕ ਪ੍ਰੀਤ ਸਿੰਘ, ਅਭਿਸ਼ੇਕ, ਬਲਤੇਜ ਬਰਾੜ, ਨਵਦੀਪ ਬਰਾੜ ਅਤੇ ਜੈਦੀਪ ਸਿੰਘ ਸ਼ਿਰਕਤ ਕਰਨਗੇ।

ਪ੍ਰੋਗਰਾਮ ਦੌਰਾਨ ਪ੍ਰਸਿੱਧ ਸ਼ਾਇਰ ਇੰਦਰਜੀਤ ਧਾਮੀ ਨੂੰ‘ਲਾਈਫ਼ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਗ਼ਜ਼ਲ ਮੰਚ ਸਰੀ ਵੱਲੋਂ ਸਾਰੇ ਸਾਹਿਤ–ਪ੍ਰੇਮੀਆਂ ਨੂੰ ਇਸ ਸੁਹਣੀ ਸਾਹਿਤਕ ਮਹਿਫ਼ਲ ਵਿੱਚ ਹਾਜ਼ਰੀ ਭਰਨ ਲਈ ਸੱਦਾ ਦਿੱਤਾ ਗਿਆ ਹੈ।

Share

Canada Extends Foreign Homebuyer Ban Until January 1, 2029

Ottawa Announces $4.1-Billion Grocery Benefit Boost for 12 Million Canadians

ਪਹਿਲਾ ਪੂਰਨਮਾਸ਼ੀ ਸਨਮਾਨ ਪ੍ਰਿੰਸੀਪਲ ਸਰਵਣ ਸਿੰਘ ਨੂੰ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News