• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਅੰਮ੍ਰਿਤਸਰ ਵਿੱਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ

https://www.surreynewsbc.com/wp-content/uploads/2025/04/IMG_9963.jpeg
Staff Report
April 6, 2025 8:57am

ਸ੍ਰੀ ਅੰਮ੍ਰਿਤਸਰ ਸਾਹਿਬ- ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਵਾਲੀ ਗੇਅ ਪਰੇਡ ਰੱਦ ਹੋ ਗਈ ਹੈ। ਤਿੱਖੇ  ਵਿਰੋਧ ਮਗਰੋਂ Pride Amritsar ਦੇ ਪ੍ਰਬੰਧਕਾਂ ਵੱਲੋਂ ਗੇਅ ਪਰੇਡ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ । ਇਹ ਪਰੇਡ 27 ਅਪ੍ਰੈਲ ਨੂੰ ਅੰਮ੍ਰਿਤਸਰ, ਰੋਜ਼ ਗਾਰਡਨ ਵਿਖੇ ਆਯੋਜਿਤ ਕੀਤੀ ਜਾਣੀ ਸੀ । ਪਰਾਈਡ ਪਰੇਡ ਦੇ ਸਮਰਥਕ ਸ਼ੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰ ਕੇ ਇਸ ਦਾ ਪ੍ਰਚਾਰ ਕਰ ਰਹੇ ਸਨ। ਦੂਜੇ ਪਾਸੇ ਪੰਜਾਬ ਭਰ ਵਿੱਚੋਂ ਇਸ ਦਾ ਤਿੱਖਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਕੁਝ ਬੁੱਧੀਜੀਵੀ ਇਸ ਨੂੰ ਪੰਜਾਬ ਖਿਲਾਫ਼ ਇੱਕ ਸੋਚੀ ਸਮਝੀ ਸਾਜ਼ਿਸ਼ ਕਰਾਰ ਦੇ ਰਹੇ ਸਨ। ਕੁਝ ਲੋਕਾਂ ਦਾ ਮੰਨਣਾ ਸੀ ਕਿ ਅਜਿਹੀ ਪਰੇਡ ਲਈ  ਸ੍ਰੀ ਅੰਮ੍ਰਿਤਸਰ ਸਾਹਿਬ ਦੀ ਚੋਣ ਜਾਣਬੁੱਝ ਕੇ ਕੀਤੀ ਗਈ ਸੀ।

ਸਿੱਖ ਆਗੂ ਭਾਈ ਪਰਮਜੀਤ ਸਿੰਘ ਖਾਲਸਾ ਨੇ ਗੇਅ ਪਰੇਡ ਦੀ ਮਸ਼ਹੂਰੀ ਵਾਲੀ ਵੀਡੀਓ ਸਾਂਝੀ ਕਰਦਿਆਂ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਸ੍ਰੀ ਅੰਮ੍ਰਿਤਸਰ ਪਾਵਨ ਪਵਿੱਤਰ ਧਰਤੀ ਹੈ ਤੇ ਇੱਥੇ ਇਹ ਪਰੇਡ ਕਿਸੇ ਵੀ ਕੀਮਤ ’ਤੇ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੀ ਪਹਿਲੀ ਬੇਨਤੀ ਪ੍ਰਸ਼ਾਸਨ ਨੂੰ ਹੈ ਕਿ 27 ਅਪ੍ਰੈਲ ਨੂੰ ਇਹ ਪਰੇਡ ਹੋਣ ਤੋਂ ਰੋਕੋ। ਜੇ ਨਹੀਂ ਰੋਕੋਗੇ ਤਾਂ ਅਸੀਂ ਆਪ ਇਸ ਨੂੰ ਰੋਕਾਂਗੇ। ਭਾਈ ਪਰਮਜੀਤ ਸਿੰਘ ਅਕਾਲੀ ਨੇ ਇਸ ਪਰੇਡ ਦੇ ਪ੍ਰਬੰਧਕਾਂ ਨੂੰ ਵੀ ਇਹ ਪਰੇਡ ਰੱਦ ਕਰਨ ਦੀ ਅਪੀਲ ਕੀਤੀ ਸੀ।ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਸੀ ਕਿ ਪਿਆਰ ਨਾਲ ਇਸ ਨੂੰ ਰੋਕ ਲਓਗੇ ਤਾਂ ਚੰਗੀ ਗੱਲ ਹੈ।

 

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News
 

Loading Comments...