• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday March 30, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਿਰਸਾ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਨਾਮਧਾਰੀ ਗੁੱਟ ਭਿੜੇ, ਆਹਮੋ-ਸਾਹਮਣੇ ਚੱਲੀਆਂ ਗੋਲੀਆਂ, 6 ਜ਼ਖ਼ਮੀ

https://www.surreynewsbc.com/wp-content/uploads/2024/08/7D98A10E-2244-4B3E-8235-9C5A6A7639F7.jpeg
Staff Report
August 11, 2024 12:04pm

ਸਿਰਸਾ- ਹਰਿਆਣਾ ਦੇ ਸਿਰਸਾ ਸ਼ਹਿਰ ਵਿੱਚ ਅੱਜ ਦੋ ਨਾਮਧਾਰੀ ਗੁੱਟਾਂ ਵਿਚਕਾਰ ਜੰਮ ਕੇ ਲੜਾਈ ਹੋਣ ਦੀਆਂ ਖ਼ਬਰਾਂ ਹਨ । ਲੁਧਿਆਣਾ ਦੇ ਨਾਮਧਾਰੀ ਡੇਰਾ ਭੈਣੀ ਸਾਹਿਬ ਦੇ ਮੁਖ਼ੀ ਸਤਿਗੁਰ ਉਦੇ ਸਿੰਘ ਅਤੇ ਉਨ੍ਹਾਂ ਦੇ ਵੱਡੇ ਭਰਾ ਤੇ ਸਿਰਸਾ ਵਿੱਚ ਡੇਰਾ ਸ਼੍ਰੀ ਜੀਵਨ ਸਿੰਘ ਦੇ ਪ੍ਰਬੰਧਕ ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਜਿਸ ਵਿੱਚ 6 ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ 4 ਦੀ ਹਾਲਤ ਨਾਜ਼ੁਕ  ਦੱਸੀ ਜਾ ਰਹੀ ਹੈ।

ਘਟਨਾ ਡੇਰਾ ਸ਼੍ਰੀ ਜੀਵਨ ਸਿੰਘ ਰਾਣੀਆਂ ਵਿਖ਼ੇ ਵਾਪਰੀ ਜਿੱਥੇ ਡੇਰਾ ਭੈਣੀ ਸਾਹਿਬ ਤੋਂ ਆਏ ਸਤਿਗੁਰੂ ਉਦੈ ਸਿੰਘ ਦੇ ਸਮਰਥਕਾਂ ਨੇ 11 ਏਕੜ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਧਿਰਾਂ ਆਹਮੋ- ਸਾਹਮਣੇ ਹੋ ਗਈਆਂ ਅਤੇ ਗੋਲੀਆਂ ਚੱਲ ਗਈਆਂ।

ਹਾਲਾਤ ਇੰਨੇ ਤਨਾਅਪੂਰਨ ਹੋ ਗਏ ਕਿ ਮੌਕੇ ’ਤੇ ਪੁੱਜੀ ਪੁਲਿਸ ਨੂੰ ਦੋਹਾਂ ਧਿਰਾਂ ਨੂੰ ਖ਼ਦੇੜਨ ਵਾਸਤੇ ਹੰਝੂ ਗੈਸ ਦੀ ਵੀ ਵਰਤੋਂ ਕਰਨੀ ਪਈ। ਪ੍ਰਾਪਤ ਵੇਰਵਿਆਂ ਮੁਤਾਬਕ ਘਟਨਾਂ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਸਿਰਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਗੋਲੀ ਚਲਾਉਣ ਦੀ ਘਟਨਾਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।

ਠਾਕੁਰ ਦਲੀਪ ਸਿੰਘ ਦੀ ਅਗਵਾਈ ਵਾਲੀ ਗੁਰਦੁਆਰਾ ਕਮੇਟੀ ਅਤੇ ਟਰੱਸਟ ਦੇ ਪ੍ਰਧਾਨ ਬਲਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਗੋਲੀਆਂ ਦੋਵੇਂ ਪਾਸਿਉਂ ਚੱਲੀਆਂ ਪਰੰਤੂ ਸਾਡੇ ਧੜੇ ਵੱਲੋਂ ਗੋਲੀਆਂ ‘ਸੈਲਫ਼ ਡਿਫ਼ੈਂਸ’ ਵਿੱਚ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਠਾਕੁਰ ਉਦੇ ਸਿੰਘ ਦੇ ਸਮਰਥਕ ਜ਼ਖਮੀ ਹੋਏ ਹਨ ਅਤੇ ਸਾਡਾ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ ਕਿਉਂਕਿ ਸਾਡੇ ਧੜੇ ਦੇ ਲੋਕ ਗੁਰਦੁਆਰੇ ਦੇ ਅੰਦਰ ਸਨ।

ਮੌਕੇ ਤੇ ਪਹੁੰਚੀ ਪੁਲਸ ਵੱਲੋਂ ਸਬੂਤ ਇਕੱਤਰ ਕੀਤੇ ਜਾ ਰਹੇ ਹਨ। ਘਟਨਾਂ ਮਗਰੋਂ ਸ਼ਹਿਰ ਵਿੱਚ ਜਨ-ਜੀਵਨ ਆਮ ਵਾਂਗ ਚੱਲ ਰਿਹਾ ਹੈ।

Share

Surrey Police Service is investigating a shots fired incident

Canada to Increase Permanent Residence Application fee starting from April 30

65-Year-Old Woman Injured in Surrey Home Invasion; Police Investigating

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News