
ਨਵੀਂ ਦਿੱਲੀ – ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਗੂਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਜ਼ਹਾਜ ਚੜ੍ਹਣ ਤੋਂ ਰੋਕ ਦਿੱਤਾ ਗਿਆ ਹੈ । ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਜਗਜੀਤ ਸਿੰਘ ਡੱਲੇਵਾਲ ਅਤੇ ਸੁਖਦੇਵ ਸਿੰਘ ਭੋਜਰਾਜ ਨੇ ਭਾਰਤ ਦੇ ਦੂਜੇ ਸੂਬਿਆਂ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਤੋਂ ਤਾਮਿਲਨਾਡੂ ਲਈ ਫਲਾਈਟ ਫ਼ੜ੍ਹਨੀ ਸੀ । ਹਵਾਈ ਅੱਡੇ ‘ਤੇ ਰੋਕੇ ਜਾਣ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਤੋਂ ਘਬਰਾਹਟ ਵਿਚ ਆਈ ਸਰਕਾਰ ਨੇ ਕਿਸਾਨ ਆਗੂਆਂ ਨੂੰ ਤਾਮਿਲਨਾਡੂ ਦੀਆਂ ਕਿਸਾਨ ਰੈਲੀਆਂ ਵਿੱਚ ਪਹੁੰਚਣ ਤੋਂ ਰੋਕਿਆ ਹੈ। ਅਮ੍ਰਿੰਤਧਾਰੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਏਅਰਪੋਰਟ ‘ਤੇ ਹੀ ਆਪਣੇ ਮਨ ਦੀ ਭੜਾਸ ਕੱਡਦੇ ਹੋਏ ਕਿਹਾ ਕਿ ਉਹ ਇਸ ਤੋਂ ਪਹਿਲਾਂ ਮੁਲਕ ਵਿੱਚ ਦਸ ਵਾਰ ਜ਼ਹਾਜ਼ ‘ਤੇ ਸਫ਼ਰ ਕਰ ਚੁੱਕੇ ਹਨ, ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕਦੇ ਨਹੀ ਰੋਕਿਆ ਗਿਆ ਪਰੰਤੂ ਕਿਸਾਨਾਂ ਦੇ ਅੰਦੋਲਨ ਤੋਂ ਘਬਰਾਈ ਹੋਈ ਸਰਕਾਰ ਵੱਲੋਂ ਹੁਣ ਸ੍ਰੀ ਸਾਹਿਬ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਜ਼ਹਾਜ ਚੜ੍ਹਣ ਤੋਂ ਰੋਕਿਆ ਗਿਆ ਹੈ ਉਨ੍ਹਾਂ ਸਿੱਖ ਆਗੂਆਂ ਅੱਗੇ ਵੀ ਸੁਆਲ ਚੁੱਕੇ ਕਿ ਕਿਸ ਤਰਾਂ ਸਿੱਖਾਂ ਨੂੰ ਹਵਾਈ ਅੱਡਿਆਂ ‘ਤੇ ਜ਼ਲੀਲ ਹੋਣਾ ਪੈ ਰਿਹਾ ਹੈ। ਭਾਰਤ ਵਿੱਚ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇਹ ਵਰਤਾਰਾ ਫੌਰੀ ਰੋਕਿਆ ਜਾਣਾ ਚਾਹੀਦਾ ਹੈ।
