• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday February 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਾਕਾ ਨੀਲਾ ਤਾਰਾ : ਸਿੱਖ ਅਰਦਾਸ ‘ਤੇ ਸਮ੍ਰਿਤੀਆਂ ਦੇ ਸੰਗ

https://www.surreynewsbc.com/wp-content/uploads/2024/06/8944043D-6254-46DA-9784-FEAF79271B95.jpeg
Prof. Pritam Singh Oxford
June 7, 2024 7:23pm
ਪ੍ਰੀਤਮ ਸਿੰਘ (ਡਾ.) *
ਇਹ ਸਾਕਾ 40 ਸਾਲ ਪਹਿਲਾਂ ਵਾਪਰਿਆ ਪਰ ਸਾਨੂੰ ਇਹ ਕੱਲ੍ਹ ਵਾਪਰਿਆ ਘਟਨਾਕ੍ਰਮ ਹੀ ਜਾਪਦਾ ਹੈ। ਦਿਲ, ਦਿਮਾਗ ਤੇ ਜਿਸਮ ਉਹੀ ਪੀੜਾ, ਉਹੀ ਲਰਜ਼ਸ਼ ਹੁਣ ਵੀ ਮਹਿਸੂਸ ਕਰਦਾ ਹੈ ਜੋ ਇਸ ਜਜ਼ਬਾਤੀ ਭੂਚਾਲ ਕਾਰਨ ਉਸ ਸਮੇਂ ਮਹਿਸੂਸ ਕੀਤੀ ਗਈ ਸੀ। ਹਰ ਸਾਲ ਜਿਵੇਂ ਜਿਵੇਂ 6 ਜੂਨ ਦਾ ਦਿਨ ਨੇੜੇ-ਨੇੜੇ ਆਉਂਦਾ ਜਾਂਦਾ ਹੈ ਤਾਂ ਯਾਦਾਂ ਉਬਾਲੇ ਖਾਣ ਲੱਗਦੀਆਂ ਹਨ। ਸਾਕਾ ਨੀਲਾ ਤਾਰਾ ਹੁਣ ਹੌਲੀ-ਹੌਲੀ ਸਿੱਖ ਅਰਦਾਸ ਦਾ ਹਿੱਸਾ ਬਣਦਾ ਜਾ ਰਿਹਾ ਹੈ। ਅਰਦਾਸ ਦੀ ਸਿੱਖ ਪ੍ਰਥਾ ਦੁਨੀਆਂ ਦੇ ਹੋਰਨਾਂ ਧਰਮਾਂ ਦੀਆਂ ਪ੍ਰਾਰਥਨਾਵਾਂ ਜਾਂ ਜੋਦੜੀਆਂ ਨਾਲੋਂ ਇਸ ਪੱਖੋਂ ਨਿਵੇਕਲੀ ਹੈ ਕਿ ਇਸ ਵਿੱਚ ਸਿਮ੍ਰਤੀਆਂ ਨੂੰ ਕੇਂਦਰੀ ਸਥਾਨ ਦਿੱਤਾ ਗਿਆ ਹੈ। ਹਰ ਸਿੱਖ ਦੇ ਜੀਵਨ ਦੇ ਹਰ ਅਹਿਮ ਮੁਕਾਮ ਜਨਮ, ਵਿਆਹ, ਮੌਤ, ਨਵੀਂ ਨੌਕਰੀ, ਤਰੱਕੀ, ਅਹਿਮ ਪ੍ਰੀਖਿਆ ਵਿੱਚ ਕਾਮਯਾਬੀ, ਗ੍ਰਹਿ ਪ੍ਰਵੇਸ਼, ਗੁਰਪੁਰਬ ਅਤੇ ਗੁਰਦੁਆਰੇ ਵਿੱਚ ਨਿੱਤ ਦੇ ਕਿਰਿਆ-ਕਰਮ ਮੌਕੇ ਅਰਦਾਸ ਜ਼ਰੂਰ ਕੀਤੀ ਜਾਂਦੀ ਹੈ-ਸ਼ੁਕਰਾਨੇ ਦੇ ਰੂਪ ਵਿੱਚ, ਜੋਦੜੀ ਦੇ ਰੂਪ ਵਿੱਚ, ਗੁਰੂ ਦਾ ਆਸ਼ੀਰਵਾਦ ਲੈਣ ਦੇ ਰੂਪ ਵਿੱਚ। ਇਸ ਅਰਦਾਸ ਵਿੱਚ ਸੰਖੇਪ ਜਿਹੇ ਰੂਪ ’ਚ ਸਿੱਖ ਇਤਿਹਾਸ ਸ਼ਾਮਲ ਹੁੰਦਾ ਹੈ। ਅਰਦਾਸ ਸਿੱਖ ਮੱਤ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੂੰ ਧਿਆਉਣ, ਅਗਲੇ 9 ਗੁਰੂ ਸਾਹਿਬਾਨ ਨੂੰ ਯਾਦ ਕਰਨ ਅਤੇ ਫਿਰ ਦਸਮ ਪਿਤਾ ਦੇ ਚਾਰ ਸਾਹਿਬਜ਼ਾਦਿਆਂ, ਪੰਜ ਪਿਆਰਿਆਂ, ਚਾਲੀ ਮੁਕਤਿਆਂ ਅਤੇ ਅਨੇਕਾਂ ਹੋਰ ਹਠੀਆਂ, ਜਪੀਆਂ, ਤਪੀਆਂ ਤੇ ਸਿਦਕਵਾਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਸਮਰਣ ਕਰਨ ਨਾਲ ਆਰੰਭ ਹੁੰਦੀ ਹੈ। ਇਹੀ ਕਾਰਨ ਹੈ ਕਿ ਸਿੱਖਾਂ ਦੀ ਯਾਦ-ਸ਼ਕਤੀ ਬੜੀ ਮਜ਼ਬੂਤ ਹੈ। ਉਹ ਨਿਮਾਣਿਆਂ, ਨਿਤਾਣਿਆਂ, ਨਿਓਟਿਆਂ ਨਾਲ ਹੋਈਆਂ ਜ਼ਿਆਦਤੀਆਂ ਭੁੱਲਦੇ ਨਹੀਂ। ਮੈਨੂੰ ਕਈ ਵਾਰ ਸਿੱਖ ਭਾਈਚਾਰੇ ਉੱਤੇ ਇਸ ਗੱਲੋਂ ਗੁੱਸਾ ਆਉਂਦਾ ਹੈ ਕਿ ਗੁਰੂ ਸਾਹਿਬਾਨ ਦੇ ‘ਮਾਨਸੁ ਕੀ ਜਾਤ ਸਭੈ ਏਕੇ ਪਹਿਚਾਨਬੋ’ ਦੇ ਸੁਨੇਹੇ ਦੇ ਬਾਵਜੂਦ ਇਹ ਭਾਈਚਾਰਾ ਜਾਤ-ਪਾਤ, ਬੇਲੋੜੀ ਵਿਖਾਵੇਬਾਜ਼ੀ ਅਤੇ ਇਸਤਰੀਆਂ ਨਾਲ ਭੇਦ-ਭਾਵ ਵਰਗੀਆਂ ਸਮਾਜਿਕ ਕੁਰੀਤੀਆਂ ਛੱਡਣ ਲਈ ਤਿਆਰ ਕਿਉਂ ਨਹੀਂ। ਪਰ ਨਾਲ ਹੀ ਮੈਂ ਇਸ ਭਾਈਚਾਰੇ ਅੰਦਰਲੇ ਇਤਿਹਾਸ ਨੂੰ ਯਾਦ ਰੱਖਣ, ਰਵਾਇਤਾਂ ਦਾ ਪਾਲਣ ਕਰਨ ਅਤੇ ਅਸੂਲਾਂ ਉੱਤੇ ਪਹਿਰਾ ਦੇਣ ਦੀ ਸਮਰੱਥਾ ਤੇ ਜਜ਼ਬੇ ਤੋਂ ਕਾਇਲ ਹਾਂ। ਇਹ ਭਾਈਚਾਰਾ ਉਸ ਉੱਪਰ ਵਧੀਕੀਆਂ ਕਰਨ ਅਤੇ ਗੁਰੂਆਂ ਦਾ ਅਪਮਾਨ ਕਰਨ ਵਾਲਿਆਂ ਨੂੰ ਨਾ ਭੁੱਲਣ ਅਤੇ ਨਾ-ਮੁਆਫ਼ ਕਰਨ ਲਈ ਸਦਾ ਵਚਨਬੱਧ ਰਿਹਾ ਹੈ। ਇਸੇ ਤਰ੍ਹਾਂ ਜਿਨ੍ਹਾਂ ਨੇ ਭੀੜ ਦੇ ਸਮੇਂ ਵਿੱਚ ਗੁਰੂਆਂ ਜਾਂ ਗੁਰੂ ਪੰਥ ਦਾ ਸਾਥ ਦਿੱਤਾ ਜਾਂ ਇਸ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ, ਉਨ੍ਹਾਂ ਨੂੰ ਇਹ ਭਾਈਚਾਰਾ ਪੂਰੀ ਮਾਣ-ਮਰਿਆਦਾ ਨਾਲ ਯਾਦ ਕਰਦਾ ਆਇਆ ਹੈ। ਅਜਿਹੀਆਂ ਹਸਤੀਆਂ ਵਿੱਚ ਮਾਲੇਰਕੋਟਲਾ ਦੇ ਨਵਾਬ, ਪੀਰ ਬੁੱਧੂ ਸ਼ਾਹ ਤੇ ਬਾਬਾ ਮੋਤੀ ਰਾਮ ਮਹਿਰਾ ਦੇ ਨਾਮ ਸਹਿਜੇ ਹੀ ਗਿਣਾਏ ਜਾ ਸਕਦੇ ਹਨ। ਜ਼ੁਲਮ ਢਾਹੁਣ ਵਾਲਿਆਂ ਨੂੰ ਸੋਧਣ ਦੀ ਪ੍ਰਥਾ ਕਿਸੇ ਖ਼ਾਸ ਸਿਆਸੀ ਧਾਰਾ ਜਾਂ ਰਵਾਇਤ ਤਕ ਸੀਮਤ ਨਹੀਂ ਰਹੀ। ਮਿਸਾਲ ਵਜੋਂ ਊਧਮ ਸਿੰਘ ਨੇ 1919 ਵਿੱਚ ਵਾਪਰੇ ਜਲ੍ਹਿਆਂਵਾਲਾ ਬਾਗ਼ ਸਾਕੇ ਦਾ ਬਦਲਾ 1940 ਵਿੱਚ ਸਰ ਮਾਈਕਲ ਓਡਵਾਇਰ ਦੀ ਹੱਤਿਆ ਕਰਕੇ ਲਿਆ। ਇਸੇ ਤਰ੍ਹਾਂ ਭਗਤ ਸਿੰਘ ਤੇ ਦੋ ਸਾਥੀ ਇਨਕਲਾਬੀਆਂ ਖ਼ਿਲਾਫ਼ 1931 ਵਿੱਚ ਗਵਾਹੀ ਦੇਣ ਵਾਲੇ ਸਿੱਖ ਜ਼ਿਮੀਂਦਾਰ ਅਜਾਇਬ ਸਿੰਘ ਕੋਕਰੀ ਦੀ ਨਕਸਲੀ ਸਿੱਖਾਂ ਨੇ 43 ਸਾਲਾਂ ਬਾਅਦ 1974 ਵਿੱਚ ਹੱਤਿਆ ਕਰ ਕੇ ਬਦਲਾ ਲਿਆ। ਸਿੱਖ ਪਰਿਵਾਰ ਦੀ ਸਿਆਸੀ ਸੋਚ ਤੇ ਸੁਹਜ ਭਾਵੇਂ ਕੁਝ ਵੀ ਹੋਵੇ, ਉਸ ਦੀ ਸਮਾਜਿਕ ਪਰਵਰਿਸ਼ ਵਿੱਚ ਅਰਦਾਸ ਦਾ ਮਹੱਤਵ ਏਨਾ ਜ਼ਿਆਦਾ ਹੁੰਦਾ ਹੈ ਕਿ ਉਹ ਬਚਪਨ ਤੋਂ ਲੈ ਕੇ ਜਵਾਨੀ ਵਿੱਚ ਪੈਰ ਪਾਉਣ ਦੇ ਸਮੇਂ ਤਕ ਪੁੱਜਦਿਆਂ ਉਸ ਨੂੰ ਅਰਦਾਸ ਦਿਲੋਂ ਯਾਦ ਹੋ ਜਾਂਦੀ ਹੈ। ਇਹ ਮਿਸਾਲ ਹਰ ਇੱਕ ’ਤੇ ਢੁੱਕਦੀ ਹੈ ਚਾਹੇ ਉਹ ਅਨਪੜ੍ਹ ਕਿਸਾਨ ਹੋਵੇ ਅਤੇ ਚਾਹੇ ਯੂਨੀਵਰਸਿਟੀ ਦਾ ਪ੍ਰੋਫੈਸਰ। ਅਰਦਾਸ ਉਸ ਨੂੰ ਇੱਕ ਅਜਿਹੀ ਇਤਿਹਾਸਕ ਹਸਤੀ ਵਿੱਚ ਬਦਲ ਦਿੰਦੀ ਹੈ, ਜਿਸ ਨੂੰ ਆਪਣਾ ਅਤੀਤ ਯਾਦ ਹੈ। ਇਸ ਅਤੀਤ ਨੂੰ ਉਹ ਆਪਣੇ ਵਰਤਮਾਨ ਨਾਲ ਜੋੜਨਾ ਜਾਣਦਾ ਹੈ ਅਤੇ ਭਵਿੱਖ ਦਾ ਇਸੇ ਮੁਤਾਬਕ ਨਿਰਧਾਰਨ ਕਰਨਾ ਲੋਚਦਾ ਹੈ।
*ਲੇਖਕ ਇੰਗਲੈਂਡ ਦੀ ਆਕਸਫ਼ੋਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਆਫ ਐਮਿਰਿਟਸ ਹੈ
Share

“ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ”- ਮਨਦੀਪ ਧਾਲੀਵਾਲ

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News