• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਡਿੰਪੀ ਢਿੱਲੋੰ ਨੇ ਕਿਉਂ ਛੱਡੀ ਪਾਰਟੀ , ਗਿੱਦੜਬਾਹਾ ਜ਼ਿਮਨੀ ਚੋਣ ਕਿਸ ਨੂੰ ਲੜਾਏਗਾ ਅਕਾਲੀ ਦਲ ?

https://www.surreynewsbc.com/wp-content/uploads/2024/08/4A5DCD7F-9BD2-423C-BE41-A77B3742BCB2.jpeg
ਗੁਰਬਾਜ ਸਿੰਘ ਬਰਾੜ
August 25, 2024 9:32am

ਗਿੱਦੜਬਾਹਾ-  ਦੁਆਬੇ ਤੋਂ ਬਾਅਦ ਅਕਾਲੀ ਦਲ ਨੂੰ ਹੁਣ ਮਾਲਵੇ ਤੋਂ ਤਕੜਾ ਝਟਕਾ ਵੱਜਿਆ ਹੈ। ਮਾਲਵੇ ਵਿੱਚ ਪਾਰਟੀ ਦਾ ਪੁਰਾਣਾ ਗੜ੍ਹ ਸਮਝੇ ਜਾਂਦੇ ਰਹੇ  ਹਲਕਾ ਗਿੱਦੜਬਾਹਾ ਤੋਂ  ਪਾਰਟੀ ਦੇ ਪੁਰਾਣੇ ਆਗੂ ਹਰਦੀਪ ਸਿੰਘ ਉਰਫ਼ ਡਿੰਪੀ ਢਿੱਲੋਂ ਨੇ ਅਕਾਲੀ ਦਲ ਛੱਡਣ ਦਾ ਐਲਾਨ ਕੀਤਾ ਹੈ। ਇਸ ਤੋਂ  ਪਹਿਲਾਂ ਅਕਾਲੀ ਦਲ ਵੱਲੋਂ ਡਿੰਪੀ ਢਿੱਲੋਂ ਨੂੰ ਗਿੱਦੜਬਾਹਾ ਜ਼ਿਮਨੀ ਚੋਣ ਲੜਾਉਣੀ ਲੱਗਭੱਗ ਤੈਅ ਮੰਨੀ ਜਾ ਰਹੀ ਸੀ । ਉਹ ਪਿਛਲੇ  ਕਈ ਹਫਤਿਆਂ ਤੋਂ ਹਲਕੇ ਵਿੱਚ ਪੂਰੇ ਸਰਗਰਮ ਨਜ਼ਰ ਆ ਰਹੇ ਸਨ ਪਰੰਤੂ ਹੁਣ ਅਚਾਨਕ ਉਨ੍ਹਾਂ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਚੁੱਪ/ਚਾਪ ਘਰ ਬੈਠਣ ਦਾ ਐਲਾਨ ਕੀਤਾ ਹੈ।

ਡਿੰਪੀ ਢਿੱਲੋਂ ਨੇ ਅਸਤੀਫ਼ਾ ਦੇਣ ਦਾ ਕਾਰਨ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਸੁਖਬੀਰ ਬਾਦਲ ਨਾਲ ਪਿਛਲੇ 36 ਸਾਲਾਂ ਦੀ ਯਾਰੀ ਪਰਿਵਾਰਵਾਦ ਦੀ ਭੇਟ ਚੜ੍ਹ ਗਈ । ਦਰਅਸਲ ਪਿਛਲੇ ਕੁਝ ਦਿਨਾਂ ਤੋਂ ਮਨਪ੍ਰੀਤ ਬਾਦਲ ਹਲਕੇ ਵਿੱਚ ਕਾਫੀ ਸਰਗਰਮ ਹੋ ਗਏ ਸਨ। ਡਿੰਪੀ ਢਿੱਲੋਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਅਕਾਲੀ ਦਲ ਮਨਪ੍ਰੀਤ ਬਾਦਲ ਦੀ ਘਰ ਵਾਪਸੀ ਕਰਵਾ ਸਕਦਾ ਹੈ ਅਤੇ ਉਨ੍ਹਾ ਦੀ ਗਿੱਦੜਬਾਹਾ ਤੋਂ ਪੱਕੀ ਸਮਝੀ ਜਾ ਰਹੀ ਟਿਕਟ ਕੱਟੀ ਜਾ ਸਕਦੀ ਹੈ। ਡਿੰਪੀ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਨਜ਼ਦੀਕੀ ਹਮਾਇਤੀਆਂ ਨਾਲ ਗੱਲਬਾਤ ਕਰਨ ਮਗਰੋਂ ਹੀ ਪਾਰਟੀ ਤੋਂ  ਪਾਸੇ ਹਟਣ ਦਾ ਫੈਸਲਾ ਲਿਆ ਹੈ।

ਦੂਜੇ ਪਾਸੇ ਅਸਤੀਫੇ ਦਾ ਐਲਾਨ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਪਾਰਟੀ ਦਾ ਗਿੱਦੜਬਾਹਾ ਤੋਂ ਕਿਸੇ ਹੋਰ ਪਾਰਟੀ ਦੇ ਆਗੂ ਨੂੰ ਉਮੀਦਵਾਰ ਵਜੋਂ ਉਤਾਰਨ ਦੇ ਇਰਾਦੇ ਨਾਲ ਅਕਾਲੀ ਦਲ ਵਿੱਚ ਲਿਆਉਣ ਦਾ ਕੋਈ ਇਰਾਦਾ ਨਹੀਂ ਹੈ। ਨਾ ਹੀ ਪਾਰਟੀ ਨੇ ਇਸ ਤਰ੍ਹਾਂ ਦੇ ਕਦਮ ਬਾਰੇ ਕਿਸੇ ਨਾਲ ਚਰਚਾ ਕੀਤੀ ਹੈ। ਅਜਿਹੀਆਂ ਖ਼ਬਰਾਂ ਬਿਲਕੁਲ ਝੂਠੀਆਂ ਅਤੇ ਬੇਬੁਨਿਆਦ ਹਨ।

ਪਾਰਟੀ ਆਉਣ ਵਾਲੀ ਜ਼ਿਮਨੀ ਚੋਣ ਲਈ ਡਿੰਪੀ ਢਿੱਲੋਂ ‘ਤੇ ਪੂਰੀ ਤਰ੍ਹਾਂ ਨਿਰਭਰ, ਭਰੋਸੇਮੰਦ ਅਤੇ ਸਮਰਥਨ ਕਰਦੀ ਹੈ। ਪਾਰਟੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ।

ਡਾਕਟਰ ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਮੀਟਿੰਗਾਂ ਵਿੱਚ ਖੁੱਲ੍ਹ ਕੇ ਵਕਾਲਤ ਕੀਤੀ ਹੈ ਕਿ ਡਿੰਪੀ ਢਿੱਲੋਂ ਸਾਡੇ ਸਭ ਤੋਂ ਵਧੀਆ ਉਮੀਦਵਾਰ ਹਨ। ਉਨ੍ਹਾਂ ਇਸ ਬਾਰੇ ਪਾਰਟੀ ਦੇ ਨਵੇਂ ਬਣੇ ਪਾਰਲੀਮੈਂਟਰੀ ਬੋਰਡ ਨਾਲ ਵੀ ਵਿਸਥਾਰ ਨਾਲ ਚਰਚਾ ਕੀਤੀ।

ਅਕਾਲੀ ਦਲ ਦੇ ਪ੍ਰਧਾਨ ਡਿੰਪੀ ਢਿੱਲੋਂ ਵੱਲੋਂ ਉਲੀਕੇ ਪ੍ਰੋਗਰਾਮਾਂ ਅਨੁਸਾਰ ਗਿੱਦੜਬਾਹਾ ਵਿੱਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ।

ਅਧਿਕਾਰਤ ਐਲਾਨ ਕਿਤੇ ਵੀ ਨਹੀਂ ਹੋ ਸਕਿਆ ਕਿਉਂਕਿ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਫੀਡਬੈਕ ਇਕੱਠਾ ਕਰਨ ਦੀ ਪ੍ਰਕਿਰਿਆ ਵਿਚ ਹੈ। ਇਸ ਲਈ ਉਸ ਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਸੀ।

ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਕਿਸੇ ਵੀ ਝੂਠੀਆਂ ਅਫਵਾਹਾਂ ਤੋਂ ਗੁੰਮਰਾਹ ਨਾ ਹੋਣ। ਪਾਰਟੀ ਪ੍ਰਧਾਨ ਸਮੇਤ ਪੂਰੀ ਪਾਰਟੀ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਤੋਂ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੀ ਉਮੀਦ ਹੈ।

ਇਸੇ ਦੌਰਾਨ ‘ਸਰੀ ਨਿਊਜ਼’ ਨੂੰ ਆਪਣੇ ਅੰਦਰੂਨੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ  ਡਿੰਪੀ ਢਿੱਲੋਂ ਨੂੰ ਸੱਤਾਧਾਰੀ ਪਾਰਟੀ ਲਿਜਾ ਰਹੀ ਹੈ । ਉਨ੍ਹਾਂ ਦਾ ‘ਆਪ’ ਵਿੱਚ ਸ਼ਾਮਲ ਹੋਣਾ ਲੱਗਭੱਗ ਤੈਅ ਹੋ ਗਿਆ ਹੈ। ਸੱਤਾਧਾਰੀ ਪਾਰਟੀ ਉਨ੍ਹਾਂ ਨੂੰ ਗਿੱਦੜਬਾਹਾ ਜ਼ਿਮਨੀ ਚੋਣ ਲੜਾ ਕੇ ਮਾਲਵੇ ਵਿੱਚ ਅਕਾਲੀ ਦਲ ਦੀ ਜੜ੍ਹ ਪੁੱਟਣ ਲਈ ਤਿਆਰ ਹੋ ਗਈ ਹੈ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News