• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Thursday February 12, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਡਿੰਪੀ ਢਿੱਲੋਂ ਹੋਏ ‘ਆਪ’ ਦੇ, ਭਗਵੰਤ ਮਾਨ ਨੇ ਕਿਹਾ ਗੁਲਦਸਤੇ ਵਿੱਚ ਗੁਲਾਬ ਦਾ ਫੁੱਲ ਟੰਗਿਆ

https://www.surreynewsbc.com/wp-content/uploads/2024/08/DB92E651-E159-499B-B165-FE521F03F325.jpeg
ਗੁਰਬਾਜ ਸਿੰਘ ਬਰਾੜ
August 28, 2024 8:38am

ਗਿੱਦੜਬਾਹਾ – ਮਾਲਵੇ ਦੇ ਸੀਨੀਅਰ ਅਕਾਲੀ ਆਗੂ ਡਿੰਪੀ ਢਿੱਲੋਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ । ਉੱਘੇ ਟਰਾਂਸਪੋਟਰ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਵੱਲੋਂ ਗਿੱਦੜਬਾਹਾ ਦੀ ਚੋਣ ਲੜਦੇ ਰਹੇ ਹਨ। ਸੁਖਬੀਰ ਬਾਦਲ ਤੋਂ  ਨਾਰਾਜ਼ ਹੋਏ ਡਿੰਪੀ ਢਿੱਲੋਂ ਨੇ ਪਿਛਲੇ ਦਿਨੀਂ ਅਕਾਲੀ ਦਲ ਛੱਡਣ ਦਾ ਐਲਾਨ ਕੀਤਾ ਸੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿੰਪੀ ਢਿੱਲੋਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਕਿਹਾ, “ਅੱਜ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਪਰਿਵਾਰ ‘ਚ ਹੋਰ ਵਾਧਾ ਹੋਇਆ ਹੈ।ਗਿੱਦੜਬਾਹਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਨੂੰ ਛੱਡ ਕੇ ਅੱਜ ਸਾਡੇ ਪਰਿਵਾਰ ‘ਚ ਸ਼ਾਮਿਲ ਹੋਏ ਨੇ,ਮੈਂ ਉਹਨਾਂ ਦਾ ਦਿਲੋਂ ਸਵਾਗਤ ਕਰਦਾ ਹਾਂ।

“ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਲਿਆ ਸੁਪਨਾ ਚੰਗੇ ਅਤੇ ਇਮਾਨਦਾਰ ਲੋਕਾਂ ਦੇ ਸਾਥ ਨਾਲ ਜਲਦ ਪੂਰਾ ਕਰਾਂਗੇ।”

ਗਿੱਦੜਬਾਹਾ ਵਿੱਚ ਹੋਏ ਸਮਾਗਮ ਵਿੱਚ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਨਪ੍ਰੀਤ ਬਾਦਲ ਉਨ੍ਹਾਂ ਨੂੰ ਧੋਖਾ ਦੇ ਕੇ ਕਾਂਗਰਸ ਵਿੱਚ ਚਲੇ ਗਏ ਸਨ ਪਰੰਤੂ ਉਨ੍ਹਾਂ ਨਿਜ਼ਾਮ ਬਦਲਣ ਲਈ ਖਟਕੜ ਕਲਾਂ ਦੀ ਮਿੱਟੀ ਦੀ ਸਹੁੰ ਖਾਧੀ ਸੀ ਇਸ ਲਈ ਉਹ ਪਹਿਲੀ ਵਾਰ ਚੋਣ ਹਾਰਨ ਮਗਰੋਂ ਵੀ ਸੰਗਰੂਰ ਇਲਾਕੇ ਦੇ ਲੋਕਾਂ ਵਿੱਚ ਵਿਚਰਦੇ ਰਹੇ। ਭਗਵੰਤ ਮਾਨ ਨੇ ਕਿਹਾ ਕਿ ਡਿੰਪੀ ਢਿੱਲੋਂ ਨੇ ਪਾਰਟੀ ਨਹੀਂ ਛੱਡੀ ਬਲਕਿ ਪਾਰਟੀ ਨੇ ਡਿੰਪੀ ਢਿੱਲੋਂ ਛੱਡਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਗੁਲਦਸਤੇ ਵਿੱਚ ਗੁਲਾਬ  ਦਾ ਫੁੱਲ ਟੰਗਿਆਂ ਗਿਆ ਹੈ। ਉਨਾਂ ਸਾਥੀਆਂ ਸਮੇਤ ਡਿੰਪੀ ਢਿੱਲੋਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਐਲਾਨ ਕਰਦਿਆਂ ਕਿਹਾ ਉਨ੍ਹਾਂ ਨੂੰ ਪਾਰਟੀ  ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਏਗਾ। ਆਮ ਆਦਮੀ ਪਾਰਟੀ ਵੱਲੋਂ ਡਿੰਪੀ ਢਿੱਲੋੰ ਨੂੰ ਗਿੱਦੜਬਾਹਾ ਹਲਕੇ ਦੀ ਜ਼ਿਮਨੀ ਚੋਣ ਲੜਾਈ ਜਾਏਗੀ।

Share

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

ਚਿੱਤਰਕਲਾ ਦੀ ਸੂਖਮ ਰੂਹ – ਜਰਨੈਲ ਸਿੰਘ ਆਰਟਿਸਟ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News