• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday August 10, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪੜ੍ਹੋ, ਦਿਲਜੀਤ ਦੋਸਾਂਝ ਨੇ ਜਿਮੀ ਫੈਲਨ ਸ਼ੋਅ ਵਿੱਚ ਕੀ ਕਿਹਾ

https://www.surreynewsbc.com/wp-content/uploads/2026/04/IMG_4378.jpeg
ਡਾ. ਗੁਰਵਿੰਦਰ ਸਿੰਘ ਧਾਲੀਵਾਲ
April 30, 2026 8:25am
ਗੁਰੂ ਨਾਨਕ ਜਹਾਜ਼ ਦੀ ਇਤਿਹਾਸਿਕ ਘਟਨਾ ਦੀ ਕੌਮਾਂਤਰੀ ਮੰਚ ‘ਤੇ ਦਲਜੀਤ ਦੋਸਾਂਝ ਨੇ ਪਾਈ ਸਾਂਝ
ਵੈਨਕੂਵਰ : ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਵੱਲੋਂ ਅਮਰੀਕਾ ਦੇ ਮਸ਼ਹੂਰ ਟੈਲੀਵਿਜ਼ਨ ਮੰਚ ‘ਦ ਟੂਨਾਈਟ ਸ਼ੋਅ’ ਸਟਾਰਿੰਗ ਜਿਮੀ ਫੈਲਨ ਦੌਰਾਨ ਗੁਰੂ ਨਾਨਕ ਜਹਾਜ਼ ਬਾਰੇ ਕੀਤੀ ਭਾਵਪੂਰਤ ਟਿੱਪਣੀ ਦੀ ਪ੍ਰਸ਼ੰਸਾ ਹੋ ਰਹੀ ਹੈ। ਦਰਅਸਲ ਦੁਸਾਂਝ ਨੇ ਫੈਲਨ ਦੇ ਸ਼ੋਅ ਵਿੱਚ ਵੈਨਕੂਵਰ ਦੇ ਟੂਰ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਸਟੇਡੀਅਮ ਵਿੱਚ ਉਹ ਗਾਉਣ ਪਹੁੰਚਿਆ ਸੀ, ਉਸ ਤੋਂ ਕਰੀਬ ਦੋ ਕਿਲੋਮੀਟਰ ਦੂਰ ਉਹ ਥਾਂ ਹੈ, ਜਿੱਥੋਂ 1914 ਵਿੱਚ ਸਾਨੂੰ ਵਾਪਸ ਮੋੜਿਆ ਗਿਆ ਸੀ। ਉਸਨੇ ਗੁਰੂ ਨਾਨਕ ਜਹਾਜ਼ ਦੀ ਇਤਿਹਾਸਿਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਕੈਨੇਡਾ ਤੋਂ 1914 ਵਿੱਚ ਵਾਪਸ ਮੋੜਿਆ ਗਿਆ ਸੀ, ਅੱਜ ਉਸ ਥਾਂ ‘ਤੇ ਸਾਡੇ ਲੋਕ ਚੜਦੀ ਕਲਾ ਵਿੱਚ ਵਸ ਰਹੇ ਹਨ।
       ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਨੂੰ ‘ਕੈਨੇਡਾ ਚ ਨਸਲਵਾਦ ਦੇ ਖਾਤਮੇ’ ਲਈ ਅਹਿਮ ਮੰਨਿਆ ਜਾਂਦਾ ਹੈ, ਜਿਸ ਦੀ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਚ ਮਾਫੀ ਵੀ ਮੰਗੀ ਸੀ। ਗੁਰੂ ਨਾਨਕ ਜਹਾਜ਼ 23 ਮਈ, 1914 ਨੂੰ ਵੈਨਕੂਵਰ ਪਹੁੰਚਿਆ ਸੀ ਅਤੇ ਦੋ ਮਹੀਨੇ ਤੱਕ ਮੁਸਾਫਰਾਂ ਨੂੰ ਨਸਲੀ ਵਿਤਕਰੇ ਨਾਲ ਸਮੁੰਦਰ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਸੀ ਅਤੇ 23 ਜੁਲਾਈ 1914 ਨੂੰ ਜਹਾਜ਼ ਵਾਪਸ ਮੋੜਿਆ ਗਿਆ ਸੀ। ਇਸ ਸਬੰਧ ਵਿੱਚ ਸਿਟੀ ਆਫ ਵੈਨਕੂਵਰ ਅਤੇ ਸਰੀ ਨੇ ਗੁਰੂ ਨਾਨਕ ਜਹਾਜ਼ ਐਲਾਨਨਾਮੇ ਜਾਰੀ ਕਰਕੇ  ਸ਼ਲਾਘਾਯੋਗ ਕਾਰਜ ਕੀਤਾ ਹੈ। ਇਹ ਗੱਲ ਵੀ ਜ਼ਿਕਰਯੋਗ ਹੈ ਕਿ ਜਪਾਨ ਦੀ ਕਾਮਾਗਾਟਾਮਾਰੂ ਸਟੀਮਸ਼ਿਪ ਕੰਪਨੀ ਦਾ ਜਹਾਜ਼ ਬਾਬਾ ਗੁਰਦਿੱਤ ਸਿੰਘ ਜੀ ਨੇ 66 ਹਜ਼ਾਰ ਡਾਲਰ ‘ਤੇ ਛੇ ਮਹੀਨੇ ਲਈ ਕਿਰਾਏ ‘ਤੇ ਲਿਆ ਅਤੇ ਇਸ ਦਾ ਨਾਮਕਰਨ ‘ਗੁਰੂ ਨਾਨਕ ਜਹਾਜ਼’ ਕੀਤਾ ਗਿਆ। ਇਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਇਸ ਦੀਆਂ ਟਿਕਟਾਂ ਉੱਪਰ ‘ਗੁਰੂ ਨਾਨਕ ਸਟੀਮਰ’ ਭਾਵ ਜਹਾਜ਼ ਲਿਖਿਆ ਗਿਆ ਤੇ ਸਾਰੇ ਹੀ ਰੰਗਾਂ, ਧਰਮਾਂ ਤੇ ਨਸਲਾਂ ਦੇ ਮੁਸਾਫਰਾਂ ਨੂੰ ਜੀ ਆਇਆਂ ਕਿਹਾ ਗਿਆ।
      ਗੁਰੂ ਨਾਨਕ ਜਹਾਜ਼ ਵਿੱਚ 341 ਸਿੱਖ ਮੁਸਾਫਿਰ, ਵੱਡੀ ਤਾਦਾਦ ਵਿੱਚ ਸਨ, ਜਦ ਕਿ 24 ਮੁਸਲਮਾਨ ਅਤੇ 12 ਹਿੰਦੂ ਮੁਸਾਫਿਰ ਵੀ ਸਨ। ਇਸ ਦਾ  ਮੁੱਖ ਨਾਂ ‘ਗੁਰੂ ਨਾਨਕ ਜਹਾਜ਼’ ਹੋਣ ਦੇ ਬਾਵਜੂਦ ਕਈ ਇਤਿਹਾਸਕਾਰਾਂ ਨੇ ਯੋਜਨਾਬੱਧ ਢੰਗ ਨਾਲ ਅਤੇ ਕਈ ਸੰਸਥਾਵਾਂ ਨੇ ਜਾਣੇ -ਅਣਜਾਣੇ ਵਿੱਚ ਗੁਰੂ ਨਾਨਕ ਜਹਾਜ ਸ਼ਬਦ ਨੂੰ ਅਣਗੌਲਿਆ ਕੀਤਾ ਅਤੇ ਇਸ ਨੂੰ ਕਾਮਾਗਾਟਾਮਾਰੂ ਹੀ ਪ੍ਰਚਾਰਿਆ, ਜਦਕਿ ਇਸ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ। ਕਾਮਾਗਾਟਾਮਾਰੂ ਕੰਪਨੀ ਤੋਂ ਇਹ ਕਰਾਏ ‘ਤੇ ਲਿਆ ਗਿਆ ਸੀ ਅਤੇ ਉਸ ਨਾਂ ਨੂੰ ਪ੍ਰਚਾਰਨਾ ਜਾਂ ਭੁੱਲ ਹੈ ਜਾਂ ਫਿਰ ਸਾਜਿਸ਼। ਦਲਜੀਤ ਦੋਸਾਂਝ ਵੱਲੋਂ ਇਸ ਦੇ ਅਸਲ ਨਾਂ ਨੂੰ ‘ਗੁਰੂ ਨਾਨਕ ਜਹਾਜ਼’ ਨੂੰ ਸਤਿਕਾਰ ਦੇਣਾ ਅਤੇ ਕੌਮਾਂਤਰੀ ਮੰਚ ‘ਤੇ ਬਿਆਨ ਕਰਨਾ, ਉਹਨਾਂ ਲੋਕਾਂ ਲਈ ਵੀ ਸੁਨੇਹਾ ਹੈ, ਜਿਹੜੇ ਅਜੇ ਤੱਕ ਵੀ ਇਸ ਗੱਲ ‘ਤੇ ਅੜੇ ਹੋਏ ਹਨ ਕਿ ਇਸ ਨੂੰ ਗੁਰੂ ਨਾਨਕ ਜਹਾਜ਼ ਨਾ ਕਿਹਾ ਜਾਵੇ। ਦਲਜੀਤ ਦੁਸਾਂਝ ਵੱਲੋਂ ਇਤਿਹਾਸ ਦੇ ਸਹੀ ਪੱਖ ਨੂੰ ਉਭਾਰਨ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਹੋ ਰਹੀ ਹੈ।
Share

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Surrey Police Honours Moti Johal for Heroic Rescue of Child in Traffic

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News