• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Thursday August 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਕੈਨੇਡਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਪਰਿਵਾਰ ਦੇ ਚਾਰ ਜੀਅ ਹਲਾਕ

https://www.surreynewsbc.com/wp-content/uploads/2024/07/DEF1B3E8-342F-4B1F-8E55-1D8FD1E37F8A.jpeg
Staff Report
July 11, 2024 2:27pm

ਸਰੀ- ਫ਼ਰੀਦਕੋਟ ਜ਼ਿਲੇ ਨਾਲ ਸਬੰਧਿਤ ਕੈਨੇਡਾ ਰਹਿੰਦੇ ਇੱਕ ਪੰਜਾਬੀ ਪਰਿਵਾਰ ਉੱਪਰ ਉਸ ਵੇਲੇ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ ਹੱਸਦੇ-ਵੱਸਦੇ ਬਰਾੜ ਪਰਿਵਾਰ ਦੇ ਪਤੀ,ਪਤਨੀ ਅਤੇ ਧੀ ਸਮੇਤ ਇੱਕ ਨਜ਼ਦੀਕੀ ਰਿਸ਼ਤੇਦਾਰ ਦੀ ਬੀ.ਸੀ. ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ।

ਇਹ ਹਾਦਸਾ ਐਬਟਸਫੋਰਡ ਅਤੇ ਕਲੋਨਾ ਸ਼ਹਿਰ ਨੂੰ ਜੋੜਦੇ ਹਾਈਵੇਅ 3 ‘ਤੇ ਕੈਰੇਮਿਓਸ ਦੇ ਨੇੜੇ ਬੁੱਧਵਾਰ ਵਾਲੇ ਦਿਨ ਤਕਰੀਬਨ 11:30 ਵਜੇ ਵਾਪਰਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਫ਼ਰੀਦਕੋਟ ਜ਼ਿਲੇ ਦੇ ਪਿੰਡ ਰੋੜੀਕਪੂਰਾ ਦਾ ਐਬਟਸਫੋਰਡ ਰਹਿੰਦਾ ਬਰਾੜ ਪਰਿਵਾਰ ਆਪਣੀ ਕਾਰ ‘ਤੇ ਬੀ.ਸੀ. ਦੇ  ਕਲੋਨਾ ਸ਼ਹਿਰ ‘ਚ ਰਹਿੰਦੇ ਆਪਣੇ ਬੇਟੇ ਨੂੰ ਮਿਲ ਕੇ ਵਾਪਸ ਆ ਰਿਹਾ ਸੀ। ਮੁੱਢਲੀਆਂ ਰਿਪੋਰਟਾਂ ਮੁਤਾਬਕ ਕਾਰ ਦੀ ਟਰੱਕ ਨਾਲ ਟੱਕਰ ਹੋਈ ਦੱਸੀ ਗਈ ਹੈ। ਇਹ ਟੱਕਰ ਇੰਨ੍ਹੀ ਭਿਆਨਕ ਸੀ ਕਿ SUV ਵਿੱਚ ਸੁਆਰ ਚਾਰ ਜਣੇ ਸੁਖਵੰਤ ਸਿੰਘ ਬਰਾੜ, ਉਸਦੀ ਪਤਨੀ ਰਾਜਿੰਦਰ ਕੌਰ, ਧੀ ਕਮਲ ਅਤੇ ਸਾਲੀ ਛਿੰਦਰ ਕੌਰ ਮੌਕੇ ਤੇ ਹੀ ਦਮ ਤੋੜ ਗਏ।

ਪਰਿਵਾਰਕ ਜਾਣਕਾਰਾਂ ਮੁਤਾਬਕ ਸੁਖਵੰਤ ਸਿੰਘ ਬਰਾੜ ਪ੍ਰੋਫੈਸ਼ਨਲ ਡਰਾਇਵਰ ਸੀ ਜੋ ਹਾਦਸਾ ਵਾਪਰਣ ਵੇਲੇ ਆਪਣੀ ਨਵੀਂ ਖਰੀਦੀ ਹੌਂਡਾ CRV ਖੁਦ ਚਲਾ ਰਿਹਾ ਸੀ। ਪਿਛਲੇ ਕਈ ਸਾਲਾਂ ਤੋਂ ਕੈਨੇਡਾ ਰਹਿੰਦਾ ਸੁਖਵੰਤ ਸਿੰਘ ਬਰਾੜ ਪੰਜਾਬ ਦੀ ਰਾਜਨੀਤੀ ਵਿੱਚ ਡੂੰਘੀ ਦਿਲਚਸਪੀ ਰੱਖਦਾ ਸੀ।ਉਹ ਸਥਾਨਕ ਰੇਡੀਓ ਤੇ ਚੱਲਣ ਵਾਲੇ ਟਾਕ ਸ਼ੋਅ ਪ੍ਰੋਗਰਾਮਾਂ ਵਿੱਚ ਵੀ ਅਕਸਰ ਕਾਲ ਕਰਿਆ ਕਰਦਾ ਸੀ।

ਮੌਕੇ ਤੇ ਪਹੁੰਚੇ ਪੁਲਸ ਅਫ਼ਸਰਾਂ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਹਾਦਸਾ ਵਾਪਰਣ ਮਗਰੋਂ ਹਾਈਵੇਅ ਦਾ ਟ੍ਰੈਫ਼ਿਕ ਅੱਠ ਘੰਟੇ ਬੰਦ ਰੱਖਣਾ ਪਿਆ। ਕੈਨੇਡਾ ਵਿੱਚ ਇੰਨ੍ਹੀ ਦਿਨੀ ਭਾਰੀ ਗਰਮੀ ਪੈ ਰਹੀ ਹੈ। ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦਿਆਂ ਸੜਕਾਂ ‘ਤੇ ਵਧੇਰੇ ਆਵਾਜਾਈ ਹੋਣ ਲੱਗੀ ਹੈ, ਅਜਿਹੇ ਵਿੱਚ ਪੁਲਸ ਨੇ ਲੋਕਾਂ ਨੂੰ ਗੱਡੀਆਂ ਵਧੇਰੇ ਸਾਵਧਾਨੀ ਨਾਲ ਚਲਾਉਣ ਦੀ ਸਲਾਹ ਦਿੱਤੀ ਹੈ।

Share

Surrey Newton Area Shooting: Gunfire Damages Outbuilding

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News