• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪੁਲਸ ਅਤੇ ਕੈਨੇਡਾ ਬਾਰਡਰ ਅਧਿਕਾਰੀਆਂ ਨੇ ਇੱਕ ਲੱਖ ਡਾਲਰ ਤੋਂ ਜ਼ਿਆਦਾ ਜ਼ਾਅਲੀ ਕਰੰਸੀ ਫੜ੍ਹੀ !

https://www.surreynewsbc.com/wp-content/uploads/2025/03/IMG_9585.jpeg
Staff Report
March 12, 2025 12:52pm

ਹੈਲਿਫੈਕਸ, ਨੋਵਾ ਸਕੋਸ਼ੀਆ – ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ ਨੋਵਾ ਸਕੋਸ਼ੀਆ RCMP ਵੱਲੋਂ $100,000 ਤੋਂ ਵੱਧ ਜ਼ਾਅਲੀ ਕੈਨੇਡੀਅਨ ਕਰੰਸੀ ਬਰਾਮਦ ਕੀਤੀ ਗਈ ਹੈ ।

ਕਿਸ ਤਰੀਕੇ ਨਾਲ ਨਕਲੀ ਨੋਟ ਮਿਲੇ?

9 ਜਨਵਰੀ ਨੂੰ ਕਿਉਬੈਕ ਦੇ ਮਿਰਾਬੈਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ CBSA ਅਧਿਕਾਰੀਆਂ ਨੇ ਇੱਕ ਪੈਕੇਜ ਜ਼ਬਤ ਕੀਤਾ, ਜਿਸ ਵਿੱਚ ਨਕਲੀ ਹੋਲੋਗ੍ਰਾਫਿਕ ਸਟਿੱਕਰ ਸਨ, ਜੋ ਕੈਨੇਡੀਅਨ ਨੋਟਾਂ ਦੇ ਸੁਰੱਖਿਆ ਫੀਚਰ ਵਰਗੇ ਲੱਗ ਰਹੇ ਸਨ।

27 ਜਨਵਰੀ ਨੂੰ, CBSA ਦੇ ਮਿਸੀਸਾਗਾ, ਓਂਟਾਰੀਓ, ਵਿੱਚ ਇੰਟਰਨੈਸ਼ਨਲ ਕਾਰਗੋ ਪ੍ਰੋਸੈਸਿੰਗ ਫੈਸਿਲਟੀ ’ਤੇ $30,000 ਮੁੱਲ ਦੇ ਨਕਲੀ $10, $20, $50 ਅਤੇ $100 ਦੇ ਨੋਟ ਬਰਾਮਦ ਕੀਤੇ ਗਏ।

ਇਹ ਸਮਾਨ ਚੀਨ ਤੋਂ ਭੇਜਿਆ ਗਿਆ ਸੀ ਅਤੇ ਗਲੇਸ ਬੇ, ਨੋਵਾ ਸਕੋਸ਼ੀਆ ਦੇ ਇੱਕ ਪਤੇ ’ਤੇ ਪਹੁੰਚਣ ਵਾਲਾ ਸੀ। CBSA ਨੇ ਇਹ ਨਕਲੀ ਕਰੰਸੀ ਜ਼ਬਤ ਕਰਕੇ RCMP ਨੂੰ ਸੂਚਿਤ ਕੀਤਾ।

RCMP ਦੀ ਛਾਪੇਮਾਰੀ ’ਚ ਹੋਰ ਨਕਲੀ ਨੋਟ ਬਰਾਮਦ

11 ਫ਼ਰਵਰੀ ਨੂੰ ਨੋਵਾ ਸਕੋਸ਼ੀਆ RCMP ਦੇ ਅਫਸਰਾਂ ਨੇ ਅਪਰਾਧਾਂ ਨਾਲ ਨਜਿੱਠਣ ਵਾਲੇ ਖਾਸ ਯੂਨਿਟਾਂ ਨੂੰ ਨਾਲ ਲੈ ਕੇ ਗਲੇਸ ਬੇ ਦੇ ਇੱਕ ਘਰ ’ਤੇ ਛਾਪਾ ਮਾਰਿਆ।

ਛਾਪੇ ਦੌਰਾਨ $70,000 ਦੀ ਹੋਰ ਨਕਲੀ ਕਰੰਸੀ, ਹੋਲੋਗ੍ਰਾਫਿਕ ਸਟਿੱਕਰ, ਇਲੈਕਟ੍ਰਾਨਿਕ ਡਿਵਾਈਸ, ਰਾਈਫਲ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ।

ਜਾਂਚ ਜਾਰੀ

ਇਹ ਜਾਂਚ ਨੋਵਾ ਸਕੋਸ਼ੀਆ RCMP ਦੇ commercial  crime ਸੈਕਸ਼ਨ ਵੱਲੋਂ ਨੈਸ਼ਨਲ ਐਂਟੀ-ਕਾਊਂਟਰਫੀਟਿੰਗ ਬਿਊਰੋ ਦੀ ਮਦਦ ਨਾਲ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News