• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 21, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਿਟੀ ਆਫ ਸਰੀ ਵੱਲੋਂ ਖਰੀਦੀ ਜ਼ਮੀਨ ਦਾ ਵਿਵਾਦ ਭਖਿਆ !

https://www.surreynewsbc.com/wp-content/uploads/2026/07/IMG_4694.jpeg
ਹਰਦਮ ਮਾਨ
July 6, 2026 8:22pm

ਮੇਅਰ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਕੀਤੀ ਪੂਰੀ ਪਾਰਦਰਸ਼ਤਾ ਦੀ ਮੰਗ

ਸਰੀ, 6 ਜੁਲਾਈ (ਹਰਦਮ ਮਾਨ)– ਸਰੀ ਵਿੱਚ ਸਿਟੀ ਹਾਲ ਵੱਲੋਂ 7580-152 ਸਟਰੀਟ ਸਥਿਤ ਇੱਕ ਜਾਇਦਾਦ ਦੀ 6.8 ਮਿਲੀਅਨ ਡਾਲਰ ਵਿੱਚ ਕੀਤੀ ਗਈ ਖਰੀਦ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕੰਸਰਵੇਟਿਵ ਪਾਰਟੀ ਆਫ਼ ਸਰੀ ਦੇ ਮੇਅਰ ਅਹੁਦੇ ਲਈ ਉਮੀਦਵਾਰ ਅਤੇ ਰੀਅਲ ਅਸਟੇਟ ਵਕੀਲਹੋਨਵੀਰ ਸਿੰਘ ਰੰਧਾਵਾ ਨੇ ਇਸ ਸੌਦੇ ’ਤੇ ਗੰਭੀਰ ਸਵਾਲ ਉਠਾਉਂਦਿਆਂ ਪੂਰੀ ਪਾਰਦਰਸ਼ਤਾ ਅਤੇ ਸੁਤੰਤਰ ਮੁਲਾਂਕਣ ਰਿਕਾਰਡ ਜਨਤਕ ਕਰਨ ਦੀ ਮੰਗ ਕੀਤੀ ਹੈ।

ਹੋਨਵੀਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਉਪਲਬਧ ਜਾਣਕਾਰੀ ਅਨੁਸਾਰ ਇਹ ਜਾਇਦਾਦ ਲਗਭਗ ਦੋ ਸਾਲ ਤੱਕਮਾਰਕੀਟ ਵਿੱਚ ਰਹੀ, ਇਸ ਦੌਰਾਨ ਇਸ ਦੀ ਕੀਮਤ ਵਿੱਚ ਕਈ ਵਾਰ ਤਬਦੀਲੀਆਂ ਹੋਈਆਂ ਅਤੇ ਆਖ਼ਰਕਾਰ ਕਾਰਪੋਰੇਟ ਸ਼ੇਅਰ ਵਿਕਰੀ ਰਾਹੀਂ ਕਰੀਬ 3.35 ਮਿਲੀਅਨ ਡਾਲਰ ਵਿੱਚ ਵੇਚੀ ਗਈ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਤੋਂ ਕੁਝ ਹੀ ਹਫ਼ਤਿਆਂ ਬਾਅਦ ਸਿਟੀ ਆਫ਼ ਸਰੀ ਨੇ ਇਹੀ ਜਾਇਦਾਦ 6.8 ਮਿਲੀਅਨ ਡਾਲਰ ਵਿੱਚ ਖਰੀਦ ਲਈ, ਜਿਸ ਨਾਲ ਟੈਕਸਦਾਤਾਵਾਂ ਦੇ ਪੈਸੇ ਦੀ ਵਰਤੋਂ ਬਾਰੇ ਗੰਭੀਰ ਸਵਾਲ ਪੈਦਾ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਮੌਜੂਦਾ ਰੀਅਲ ਅਸਟੇਟ ਮਾਰਕੀਟ ਵਿੱਚ ਜਦੋਂ ਬਹੁਤ ਸਾਰੀਆਂ ਜਾਇਦਾਦਾਂ ਆਪਣੇ ਅਸੈਸਮੈਂਟ ਮੁੱਲ ਤੋਂ ਘੱਟ ਕੀਮਤ ’ਤੇ ਵਿਕ ਰਹੀਆਂ ਹਨ, ਉਸ ਸਮੇਂ ਲਗਭਗ 2.9 ਮਿਲੀਅਨ ਡਾਲਰ ਦੇ ਬੀ.ਸੀ. ਅਸੈਸਮੈਂਟ ਵਾਲੀ ਇਸ ਜਾਇਦਾਦ ਲਈ 6.8 ਮਿਲੀਅਨ ਡਾਲਰ ਅਦਾ ਕਰਨ ਦਾ ਆਧਾਰ ਸਿਟੀ ਹਾਲ ਨੂੰ ਜਨਤਕ ਕਰਨਾ ਚਾਹੀਦਾ ਹੈ। ਸ. ਰੰਧਾਵਾ ਨੇ ਸਵਾਲ ਕੀਤਾ ਕਿ ਕੀ ਇਸ ਖਰੀਦ ਤੋਂ ਪਹਿਲਾਂ ਸੁਤੰਤਰ ਮੁਲਾਂਕਣ ਕਰਵਾਏ ਗਏ ਸਨ, ਕੀ ਜਾਇਦਾਦ ਦੀ ਹਾਲੀਆ ਵਿਕਰੀ ਅਤੇ ਦੋ ਸਾਲਾਂ ਦੇ ਮਾਰਕੀਟ ਇਤਿਹਾਸ ਦੀ ਸਮੀਖਿਆ ਕੀਤੀ ਗਈ ਸੀ ਅਤੇ ਆਖ਼ਰ ਕਿਸ ਆਧਾਰ ’ਤੇ ਇਸ ਕੀਮਤ ਨੂੰ ਜਾਇਜ਼ ਮੰਨਿਆ ਗਿਆ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਉਸ ਸਮੇਂ ਹੋਰ ਵੀ ਗੰਭੀਰ ਬਣ ਜਾਂਦਾ ਹੈ ਜਦੋਂ ਸਰੀ ਵਿੱਚ ਇੱਕ ਹੋਰ ਵੱਡੇ ਜ਼ਮੀਨੀ ਸੌਦੇ ਨੂੰ ਲੈ ਕੇ ਪਹਿਲਾਂ ਹੀ ਜਨਤਕ ਵਿਵਾਦ ਚੱਲ ਰਿਹਾ ਹੈ। ਸ. ਰੰਧਾਵਾ ਅਨੁਸਾਰ ਉਸ ਪ੍ਰਸਤਾਵਿਤ ਜ਼ਮੀਨ ਅਦਲਾ-ਬਦਲੀ ਵਿੱਚ ਵੀ ਕਰੋੜਾਂ ਡਾਲਰ ਦੇ ਮੁੱਲਾਂਕਣ ਅਤੇ ਟੈਂਡਰ ਪ੍ਰਕਿਰਿਆ ਨੂੰ ਲੈ ਕੇ ਸਵਾਲ ਉੱਠੇ ਸਨ। ਉਨ੍ਹਾਂ ਕਿਹਾ ਕਿ ਲਗਾਤਾਰ ਸਾਹਮਣੇ ਆ ਰਹੇ ਅਜਿਹੇ ਮਾਮਲਿਆਂ ਕਾਰਨ ਸਿਟੀ ਹਾਲ ਨੂੰ ਲੋਕਾਂ ਸਾਹਮਣੇਸਪੱਸ਼ਟੀਕਰਨ ਦੇਣਾ ਚਾਹੀਦਾ ਹੈ।

ਸ. ਰੰਧਾਵਾ ਨੇ ਸਿਟੀ ਆਫ਼ ਸਰੀ ਤੋਂ ਇਸ ਸੌਦੇ ਨਾਲ ਸਬੰਧਤ ਸਾਰੇ ਗੈਰ-ਵਿਸ਼ੇਸ਼ ਅਧਿਕਾਰ ਵਾਲੇ ਦਸਤਾਵੇਜ਼ ਜਨਤਕ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਵਿੱਚ ਸੁਤੰਤਰ ਮੁਲਾਂਕਣ ਰਿਪੋਰਟਾਂ, ਸਟਾਫ ਦੀਆਂ ਸਿਫ਼ਾਰਸ਼ਾਂ, ਮਾਰਕੀਟ ਵਿਸ਼ਲੇਸ਼ਣ ਅਤੇ ਖਰੀਦ ਕੀਮਤ ਨਿਰਧਾਰਤ ਕਰਨ ਨਾਲ ਸੰਬੰਧਿਤ ਰਿਕਾਰਡ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿਟੀ ਹਾਲ ਨੂੰ ਭਰੋਸਾ ਹੈ ਕਿ ਇਹ ਖਰੀਦ ਨਿਰਪੱਖ ਅਤੇ ਉਚਿਤ ਸੀ ਤਾਂ ਸਾਰੇ ਦਸਤਾਵੇਜ਼ ਜਨਤਕ ਕਰਨ ਵਿੱਚ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਅਨੁਸਾਰ ਜ਼ਮੀਨੀ ਸੌਦਿਆਂ ਸਬੰਧੀ ਬੰਦ ਕਮਰਿਆਂ ਵਿੱਚ ਹੋਈ ਚਰਚਾ ਕਾਨੂੰਨੀ ਹੋ ਸਕਦੀ ਹੈ ਪਰ ਜਨਤਕ ਧਨ ਖਰਚ ਹੋਣ ਤੋਂ ਬਾਅਦ ਜਵਾਬਦੇਹੀ ਤੋਂ ਬਚਣ ਦਾ ਆਧਾਰ ਨਹੀਂ ਬਣ ਸਕਦੀ।

ਸ. ਰੰਧਾਵਾ ਨੇ ਵਾਅਦਾ ਕੀਤਾ ਕਿ ਜੇ ਉਹ ਮੇਅਰ ਚੁਣੇ ਜਾਂਦੇ ਹਨ ਤਾਂ ਵੱਡੀਆਂ ਜ਼ਮੀਨ ਖਰੀਦਣ ਲਈ ਸਖ਼ਤ ਟੈਕਸਦਾਤਾ ਸੁਰੱਖਿਆ ਨੀਤੀਆਂ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾਂਮੁਤਾਬਕ ਭਵਿੱਖ ਵਿੱਚ ਹਰ ਵੱਡੇ ਜ਼ਮੀਨੀ ਸੌਦੇ ਲਈ ਸੁਤੰਤਰ ਮੁਲਾਂਕਣ, ਲਿਖਤੀ ਜਾਂਚ-ਪੜਤਾਲ, ਸੌਦਾ ਪੂਰਾ ਹੋਣ ਤੋਂ ਬਾਅਦ ਜਨਤਕ ਰਿਪੋਰਟਿੰਗ ਅਤੇ ਜਿੱਥੇ ਸੰਭਵ ਹੋਵੇ ਜਨਤਕ ਸਲਾਹ-ਮਸ਼ਵਰਾ ਲਾਜ਼ਮੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਸਰੀ ਦੇ ਵਸਨੀਕਾਂ ਤੋਂ ਨਿਯਮਾਂ ਦੀ ਪਾਲਣਾ ਦੀ ਉਮੀਦ ਕੀਤੀਜਾਂਦੀ ਹੈ, ਉਸੇ ਤਰ੍ਹਾਂ ਸਿਟੀ ਹਾਲ ਨੂੰ ਵੀ ਟੈਕਸਦਾਤਾਵਾਂ ਦੇ ਲੱਖਾਂ ਡਾਲਰ ਖਰਚ ਕਰਦੇ ਸਮੇਂ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ।

Share

ਗੁਰਦੁਆਰਾ ਸਿੰਘ ਸਭਾ ਸਰੀ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ

Starchuk Pledges Citywide Traffic Lights, Road Expansions

Surrey Launches Ash Scattering Reservation Pilot

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News