• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday August 12, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਗੱਡੀ ਖੋਹਣ ਦੀ ਘਟਨਾਂ ਦੇ ਮਾਮਲੇ ‘ਚ 11 ਸਾਲਾ ਲੜਕੀ ਸਮੇਤ ਤਿੰਨ ਗ੍ਰਿਫਤਾਰ

https://www.surreynewsbc.com/wp-content/uploads/2024/04/B6C11E78-7D0E-400C-A242-30902AB0CE41.jpeg
Staff report
April 11, 2024 5:56pm

ਪੀਲ ਪੁਲਿਸ ਨੇ ਚਾਕੂ ਦੀ ਨੋਕ ਤੇ ਗੱਡੀ ਖੋਹਣ ਦੇ ਇੱਕ ਮਾਮਲੇ ਵਿੱਚ ਇਕ 11 ਸਾਲ ਦੀ ਲੜਕੀ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਲੰਘੇ ਫਰਵਰੀ ਮਹੀਨੇ ਦੌਰਾਨ ਬਰੈਂਪਟਨ ਵਿੱਚ ਇੱਕ ਹਥਿਆਰਬੰਦ ਕਾਰਜੈਕਿੰਗ ਦੀ ਘਟਨਾਂ ਵਾਪਰੀ ਸੀ। ਪੁਲਸ ਮੁਤਾਬਕ ਚਾਕੂ ਦੀ ਨੋਕ ਤੇ ਗੱਡੀ ਖੋਹਣ ਦੀ ਘਟਨਾਂ ਵਿੱਚ ਡਰਾਈਵਰ ਨੂੰ ਜਖ਼ਮੀ ਕਰ ਦਿੱਤਾ ਗਿਆ ਸੀ। ਉਸਦੇ ਸਿਰ ਅਤੇ ਲੱਤ ਵਿੱਚ ਚਾਕੂ ਮਾਰਣ ਤੋਂ ਥੋੜ੍ਹੀ ਦੇਰ ਬਾਅਦ, ਸ਼ੱਕੀ ਪੀੜਤ ਦੀ ਗੱਡੀ ਲੈ ਕੇ ਫ਼ਰਾਰ ਹੋ ਗਏ ਸਨ। ਪੀੜਤ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਸੀ।

ਜਾਂਚ ਤੋਂ ਬਾਅਦ, ਅਧਿਕਾਰੀਆਂ ਨੇ ਇੱਕ 11 ਸਾਲ ਦੀ ਲੜਕੀ ਸਮੇਤ ਤਿੰਨ ਨੌਜਵਾਨਾਂ ਨੂੰ ਲੱਭਿਆ ਅਤੇ ਗ੍ਰਿਫਤਾਰ ਕੀਤਾ। ਪੁਲਿਸ ਨੇ ਕਿਹਾ ਕਿ ਲੜਕੀ ਨੂੰ ਉਸ ਦੀ ਉਮਰ ਕਾਰਨ ਰਿਹਾਅ ਕੀਤਾ ਗਿਆ ਸੀ। ਇਸ ਦੌਰਾਨ ਪੀੜਤ ਦੀ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਅੱਜ ਵੀਰਵਾਰ ਵਾਲੇ ਦਿਨ ਪੁਲਿਸ ਨੇ ਮਿਸੀਸਾਗਾ ਦੀ ਇੱਕ 13 ਸਾਲਾ ਕੁੜੀ ਅਤੇ ਬਰੈਂਪਟਨ ਦੇ ਇੱਕ 16 ਸਾਲਾ ਲੜਕੇ ਉੱਤੇ ਲੁੱਟ ਅਤੇ ਹਮਲਾ ਕਰਕੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਹਨ। ਪੁਲਸ ਨੇ ਬਰੈਂਪਟਨ ਦੇ ਇੱਕ 17 ਸਾਲਾ ਲੜਕੇ ਲਈ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਹੈ, ਜੋ ਕਿ ਡਕੈਤੀ ਅਤੇ ਹਮਲਾ ਕਰਕੇ ਸਰੀਰਕ ਨੁਕਸਾਨ ਪਹੁੰਚਾਉਣ ਲਈ ਲੋੜੀਂਦਾ ਹੈ। ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਪ੍ਰਾਵਧਾਨ ਤਹਿਤ ਸ਼ੱਕੀਆਂ ਦੇ ਨਾਂ ਜਾਰੀ ਨਹੀਂ ਕੀਤੇ ਜਾ ਰਹੇ ਹਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜਾਂਚ ਜਾਰੀ ਰਹਿਣ ‘ਤੇ ਹੋਰ ਦੋਸ਼ ਲਗਾਏ ਜਾ ਸਕਦੇ ਹਨ। ਪੁਲਿਸ ਮੁਤਾਬਕ ਇਹ ਘਟਨਾ 22 ਫਰਵਰੀ ਨੂੰ ਕੈਨੇਡੀ ਰੋਡ ਅਤੇ ਕਵੀਨ ਸਟ੍ਰੀਟ ਈਸਟ ਨੇੜੇ ਹਾਈ ਸਕੂਲ ਦੀ ਪਾਰਕਿੰਗ ਵਿੱਚ ਵਾਪਰੀ ਸੀ ਚਾਰ ਸ਼ੱਕੀ ਵਿਅਕਤੀਆਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਕਥਿਤ ਤੌਰ ‘ਤੇ ਪੀੜਤਾ ਨੂੰ ਵਰਗਲਾਇਆ ਸੀ ।

Share

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Surrey Police Honours Moti Johal for Heroic Rescue of Child in Traffic

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News