• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਕੈਨੇਡਾ ਫੈਡਰਲ ਚੋਣਾਂ: ਅਹਿਮਦੀਆ ਮੁਸਲਿਮ ਜਮਾਤ ਵੱਲੋਂ ਟੋਰੀ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ ਦਾ ਐਲਾਨ !

https://www.surreynewsbc.com/wp-content/uploads/2025/04/49e38351-496f-4cd3-8d98-6d6094f0c6a7.jpeg
ਸਟਾਫ਼ ਰਿਪੋਰਟ
April 25, 2025 5:50pm

ਸਰੀ- ਕੈਨੇਡਾ ਵਿੱਚ ਫੈਡਰਲ ਚੋਣਾਂ ਦੌਰਾਨ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ । ਵੱਖ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਯਕੀਨੀ ਬਣਾਉਣ ਲਈ ਵੋਟਰਾਂ ਤੱਕ ਸਿੱਧਾ ਸੰਪਰਕ ਕਾਇਮ ਕੀਤਾ ਜਾ ਰਿਹਾ ਹੈ । ਸਰੀ ਸੈਂਟਰ ਹਲਕੇ ਤੋਂ ਚੋਣ ਪਿੜ ਵਿੱਚ ਕੁੱਦੇ ਕੰਜ਼ਰਵੇਟਿਵ ਉਮੀਦਵਾਰ ਰਾਜਵੀਰ ਢਿੱਲੋਂ ਆਪਣੇ ਸਮਰਥਕਾਂ ਸਮੇਤ ਹਲਕੇ ਦੇ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਵਿੱਚ ਰੁੱਝੇ ਹੋਏ ਹਨ ।

ਬੀਤੇ ਦਿਨ ਰਾਜਵੀਰ ਢਿੱਲੋਂ ਨੇ ਜ਼ਮਾਤ ਦੀ ਲੀਡਰਸ਼ਿਪ ਨਾਲ “ਬੈਤੂਰ ਰਹਿਮਾਨ ਮਸਜ਼ਿਦ” ਵਿਖੇ ਮੁਲਾਕਾਤ ਕਰ ਕੇ ਸਮਰਥਨ ਦੀ ਮੰਗ ਕੀਤੀ।
ਮੀਟਿੰਗ ਦੌਰਾਨ ਭਾਈਚਾਰੇ ਦੇ ਨੁਮਾਇੰਦਿਆਂ ਨੇ ਵੱਖੋ ਵੱਖ ਨੁਕਤਿਆਂ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ।ਉਹਨਾਂ ਨੇ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ। ਅਹਿਮਦੀਆ ਮੁਸਲਿਮ ਜਮਾਤ ਲੋਅਰ ਮੇਨਲੈਂਡ ਇਲਾਕੇ ਦਾ ਇਕ ਮਹੱਤਵਪੂਰਨ ਭਾਈਚਾਰਾ ਹੈ।
ਭਾਈਚਾਰੇ ਦੇ ਆਗੂਆਂ ਵਿੱਚੋਂ ਤਾਹਿਰ ਘੁੰਮਣ ਨੇ ਕਿਹਾ ਕਿ-ਭਾਈਚਾਰਾ ਕੈਨੇਡਾ ਵਿੱਚ ਬਦਲਾਅ ਵੇਖਣਾ ਚਾਹੁੰਦਾ ਹੈ। ਜ਼ਮਾਤ ਦੇ ਲੋਅਰ ਮੇਨਲੈਂਡ ਦੇ ਪ੍ਰਧਾਨ ਜ਼ਨਾਬ ਨਈਮ ਅਹਿਮਦ ਮਲਿਕ ਨੇ ਕਿਹਾ ਕਿ ਭਾਈਚਾਰੇ ਨੇ ਰਾਜਵੀਰ ਢਿੱਲੋਂ ਨੂੰ ਆਪਣਾ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ ਅਤੇ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਭਾਈਚਾਰੇ ਦਾ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰੇ।

ਇਸ ਮੌਕੇ ਡੈਲਟਾ ਤੋ ਕੰਜ਼ਰਵੇਟਿਵ ਉਮੀਦਵਾਰ ਜੱਸੀ ਸਹੋਤਾ ਵੀ ਮੌਜੂਦ ਸਨ। ਅਹਿਮਦੀਆ ਜਮਾਤ ਵੱਲੋਂ ਦੋਹਾਂ ਉਮੀਦਵਾਰਾਂ ਦੇ ਸਮਰਥਨ ਦਾ ਐਲਾਨ ਕੀਤਾ ਗਿਆ ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News