• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday March 30, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਬੀ.ਸੀ. ਵਿਧਾਨ ਸਭਾ ਵਿੱਚ ਹੋਇਆ ਖੇਤੀ ਮੰਤਰੀ ਖੁੱਡੀਆਂ ਦਾ ਸਨਮਾਨ, ਸਪੀਕਰ ਨੇ ਦਿੱਤੀ ਦਾਅਵਤ

https://www.surreynewsbc.com/wp-content/uploads/2024/08/E31B1E8F-0ADF-46E5-9356-8D1C3930354B.jpeg
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਬੀ.ਸੀ.ਵਿਧਾਨ ਸਭਾ ਵਿਕਟੋਰੀਆ ਵਿਖੇ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼
ਗੁਰਬਾਜ ਸਿੰਘ ਬਰਾੜ
August 22, 2024 11:19pm

ਵਿਕਟੋਰੀਆ – ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ  ਸ. ਗੁਰਮੀਤ ਸਿੰਘ ਖੁੱਡੀਆਂ ਦਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ਦੀ ਵਿਧਾਨ ਸਭਾ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੂਬੇ ਦੀ ਰਾਜਧਾਨੀ ਵਿਕਟੋਰੀਆ ਪਹੁੰਚਣ ‘ਤੇ  ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਬੀ.ਸੀ. ਦੇ ਮਨਿਸਟਰ ਆਫ਼ ਸਟੇਟ ਫਾਰ ਟਰੇਡ ਅਤੇ  ਸਰੀ-ਫਲੀਟਵੁੱਡ ਹਲਕੇ ਦੇ ਵਿਧਾਇਕ  ਜਗਰੂਪ ਬਰਾੜ ਉਨ੍ਹਾਂ ਨੂੰ ‘ਜੀ ਆਇਆਂ ਨੂੰ’ ਕਹਿਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਬੀ.ਸੀ. ਸਰਕਾਰ ਵੱਲੋਂ ਮਨਿਸਟਰ ਆਫ ਸਟੇਟ ਜਗਰੂਪ ਬਰਾੜ ਨੇ ਕੈਬਨਿਟ ਮੰਤਰੀ ਖੁੱਡੀਆਂ ਨੂੰ ਵਿਸ਼ੇਸ਼ ਸਨਮਾਨ ਭੇਂਟ ਕੀਤਾ। ਵਿਧਾਇਕ ਵਜੋਂ ਸਰੀ ਤੋਂ ਲਗਾਤਾਰ ਜਿੱਤ ਦਰਜ ਕਰਵਾੳਂਦੇ ਆ ਰਹੇ ਮਨਿਸਟਰ ਆਫ ਸਟੇਟ ਜਗਰੂਪ ਬਰਾੜ ਨੇ ਸ. ਖੁੱਡੀਆਂ ਅਤੇ ਉਨ੍ਹਾਂ ਦੇ ਨਾਲ ਪਹੁੰਚੇ ਅਮੀਤ ਸਿੰਘ ਟਿੰਮਾਂ ਖੁੱਡੀਆਂ. ਸਰੀ ਦੇ ਉੱਘੇ ਬਿਜ਼ਨਸਮੈਨ ਹਰਮੀਤ ਸਿੰਘ ਖੁੱਡੀਆਂ, ਬਲਜਿੰਦਰ ਸਿੰਘ ਸੰਘਾ, ਮਨਜੀਤ ਸਿੰਘ ਮਾਂਗਟ ਅਤੇ  ਸਿਕੰਦਰ ਸਿੰਘ ਕੰਗ ਨੂੰ ਵਿਧਾਨ ਸਭਾ ਦਾ ਟੂਰ ਕਰਵਾਇਆ ਅਤੇ ਸਰਕਾਰ ਦੇ ਕੰਮ-ਕਾਜ ਚਲਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕੈਬਨਿਟ ਮੰਤਰੀ ਨੂੰ ਪੰਜਾਬ ਅਤੇ ਬ੍ਰਿਟਿਸ਼ ਕੋਲੰਬੀਆ ਦੋਹਾਂ ਸੂਬਿਆਂ ਦਰਮਿਆਨ ਆਪਸੀ ਵਪਾਰ ਅਤੇ ਸਹਿਯੋਗ ਹੋਰ ਵਧਾਉਣ ਦੀ ਵੀ ਇੱਛਾ ਜ਼ਾਹਰ ਕੀਤੀ। ਮਨਿਸਟਰ ਆਫ਼ ਸਟੇਟ ਜਗਰੂਪ ਬਰਾੜ ਨੇ ਖੇਤੀ ਮੰਤਰੀ ਖੁੱਡੀਆਂ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਾਜਧਾਨੀ ਵਿਕਟੋਰੀਆ ਦੀਆਂ ਰਮਣੀਕ ਥਾਵਾਂ ਦੀ ਸੈਰ ਵੀ ਕਰਵਾਈ। ਬੀ.ਸੀ. ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਵੱਲੋਂ ਕੈਬਨਿਟ ਮੰਤਰੀ  ਗੁਰਮੀਤ ਸਿੰਘ ਖੁੱਡੀਆਂ ਨੂੰ ਦੁਪਹਿਰ ਦੇ ਖਾਣੇ ਦੀ ਦਾਅਵਤ ਵੀ ਦਿੱਤੀ ਗਈ।

 

Share

Surrey Police Service is investigating a shots fired incident

Canada to Increase Permanent Residence Application fee starting from April 30

65-Year-Old Woman Injured in Surrey Home Invasion; Police Investigating

Reader Interactions

Comments

  1. Harkesh ਸਿੰਘ sidhu says

    August 23, 2024 at 7:58 pm

    ਪੰਜਾਬ ਦੀਆਂ ਦੋ ਨੇਕ ਰੂਹਾਂ ਦਾ ਸੁਮੇਲ
    ਮੁਬਾਰਕ ❤️❤️

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News