• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday September 29, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਉੱਘੇ ਇਤਿਹਾਸਕਾਰ ਸੋਹਣ ਸਿੰਘ ਪੂੰਨੀ ਦੀ ਕਿਤਾਬ “ਭਾਈ ਮੇਵਾ ਸਿੰਘ ਦੀ ਸ਼ਹੀਦੀ ਅਤੇ ਹਾਪਕਿਨਸਨ ਦਾ ਕਤਲ” ਸਰੀ ਵਿਖੇ ਲੋਕ ਅਰਪਣ

https://www.surreynewsbc.com/wp-content/uploads/2024/10/E555C595-B315-4981-B87D-053B58E483E6-scaled.jpeg
ਸਟਾਫ ਰਿਪੋਰਟ
October 8, 2024 8:31pm

ਸਰੀ- ਕੈਨੇਡਾ ਅਤੇ ਅਮਰੀਕਾ ਵਿੱਚ ਪੰਜਾਬੀਆਂ ਦੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀ ਸੋਹਣ ਸਿੰਘ ਪੂੰਨੀ  ਦੀ ਕਿਤਾਬ “ਭਾਈ ਮੇਵਾ ਸਿੰਘ ਦੀ ਸ਼ਹੀਦੀ ਅਤੇ ਹਾਪਕਿਨਸਨ ਦਾ ਕਤਲ” 6 ਅਕਤੂਬਰ 2024 ਦਿਨ ਐਤਵਾਰ ਨੂੰ ਸਰੀ ਦੇ ਪ੍ਰੋਗਰੈਸਿਵ ਕਲਚਰ ਸੈਂਟਰ ਵਿੱਚ ਲੋਕ ਅਰਪਣ ਕੀਤੀ ਗਈ। ਉਘੇ ਇਤਿਹਾਸਕਾਰ ਸੋਹਣ ਸਿੰਘ ਪੂੰਨੀ ਇਸ ਤੋਂ ਪਹਿਲਾਂ “ਕੈਨੇਡਾ ਦੇ ਗਦਰੀ ਯੋਧੇ” ਅਤੇ “ਸਲਾਮ ਬੰਗਾ” ਵਰਗੀਆਂ ਅਹਿਮ ਪੁਸਤਕਾਂ ਲਿਖ ਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਚੁੱਕੇ ਹਨ। ਉਹਨਾਂ ਦੀ ਤਾਜ਼ਾ ਪੁਸਤਕ ਕੈਨੇਡਾ ਵਿੱਚ ਪੰਜਾਬੀਆਂ ਦੀ ਆਮਦ ਅਤੇ ਦਰਪੇਸ਼ ਦੁਸ਼ਵਾਰੀਆਂ ਬਾਰੇ ਚਾਨਣਾ ਪਾਉਂਦੀ ਹੈ।

ਪੁਸਤਕ ਬਾਰੇ ਵਿਚਾਰ ਚਰਚਾ ਵਿੱਚ ਸ਼ਾਮਲ ਡਾ. ਸਾਧੂ ਬਿਨਿੰਗ ਨੇ ਕਿਹਾ ਕਿ ਸੋਹਣ ਸਿੰਘ ਪੂੰਨੀ ਦੀ ਇਹ ਪੁਸਤਕ ਨਿੱਕੇ -ਨਿੱਕੇ ਕਾਂਡਾਂ ਵਿੱਚ ਵੰਡ ਕੇ ਲਿਖੀ ਗਈ ਹੈ ਜੋ ਪਾਠਕ ਨੂੰ ਕਿਤੇ ਵੀ ਬੋਝਲ ਨਹੀਂ ਲੱਗਦੀ। ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆ ਰੇਡੀਓ ਹੋਸਟ ਗੁਰਬਾਜ ਸਿੰਘ ਬਰਾੜ ਨੇ ਕਿਹਾ ਕਿ ਰੌਚਕਤਾ ਇਸ ਪੁਸਤਕ ਦਾ ਮੀਰੀ ਗੁਣ ਹੈ, ਕਮਾਲ ਦਾ ਦ੍ਰਿਸ਼ ਵਰਨਣ, ਲੇਖਣੀ ਵਿੱਚ ਅੰਤਾਂ ਦੀ ਰਵਾਨਗੀ ਅਤੇ ਲੇਖਕ ਦੀ ਪ੍ਰਮਾਣਿਕ ਸਰੋਤਾਂ ਤੱਕ ਰਸਾਈ ਇਸ ਪੁਸਤਕ ਨੂੰ ਇੱਕ ਸਾਂਭਨਯੋਗ ਸੌਗਾਤ ਬਣਾਉਂਦੇ ਹਨ। ਈਸਟ ਇੰਡੀਅਨ ਡਿਫੈਂਸ ਕਮੇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਬੋਲਦਿਆਂ ਉੱਘੇ ਚਿੰਤਕ ਡਾ. ਸਾਧੂ ਸਿੰਘ ਨੇ ਕਿਹਾ ਕਿ ਸ਼ਹੀਦ ਮੇਵਾ ਸਿੰਘ ਨੂੰ ‘ਸ਼ਹੀਦ’ ਦਾ ਦਰਜਾ ਦਿਵਾਉਣ ਲਈ ਕਾਨੂੰਨੀ ਮਸ਼ੀਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਪੂਰੀ ਪੁਖ਼ਤਗੀ ਨਾਲ ਕੇਸ ਅੱਗੇ ਵਧਾਉਣਾ ਚਾਹੀਦਾ ਹੈ। ਇਸ ਮੌਕੇ ਸਾਹਿਬ ਸਿੰਘ ਥਿੰਦ ਨੇ ਇਹ ਕੇਸ ਲੜਨ ਲਈ ਪ੍ਰੌ. ਮੋਹਨ ਸਿੰਘ ਮੈਮੋਰੀਅਲ ਫਾਂਊਡੇਸ਼ਨ ਵੱਲੋਂ ਈਸਟ ਇੰਡੀਅਨ ਡਿਫੈਂਸ ਕਮੇਟੀ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪੁਸਤਕ ਲੋਕ ਅਰਪਣ ਕਰਨ ਮੌਕੇ ਸਰੀ ਅਤੇ ਵੈਨਕੂਵਰ ਇਲਾਕੇ ਦੇ ਨਾਮਵਰ ਲੇਖਕ ਜਰਨੈਲ ਸਿੰਘ ਸੇਖਾ,ਡਾ. ਰਘਬੀਰ ਸਿੰਘ ਸਿਰਜਣਾ,ਮੋਹਨ ਗਿੱਲ, ਪ੍ਰਮਿੰਦਰ ਸਵੈਚ, ਸੁਰਿੰਦਰ ਚਾਹਲ, ਅਮਰੀਕ ਪਲਾਹੀ, ਅਤੇ ਤਰਕਸ਼ੀਲ ਆਗੂ ਅਵਤਾਰ ਬਾਈ ਸਮੇਤ ਅਹਿਮ ਸ਼ਖਸ਼ੀਅਤਾਂ ਪਹੁੰਚੀਆਂ ਹੋਈਆਂ ਸਨ।

 

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News