• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday August 9, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਮੁੱਖ ਮੰਤਰੀ ਮਾਨ ਵਸੇ ਜਲੰਧਰ ਕਿਰਾਏ ਦੀ ਕੋਠੀ ‘ਚ , ਪਤਨੀ ਤੇ ਬੱਚੇ ਸਮੇਤ ਪਾਈਆਂ ਘਰ ਦੇ ਅੰਦਰ ਦੀਆਂ ਤਸਵੀਰਾਂ

https://www.surreynewsbc.com/wp-content/uploads/2024/06/D52790C3-7D80-476B-BE33-568A1DBD1545.jpeg
ਗੁਰਬਾਜ ਸਿਂਘ ਬਰਾੜ
June 26, 2024 8:21am

ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਕਿਰਾਏ ਦੇ ਘਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਆਪਣੇ ਪਰਿਵਾਰ ਸਮੇਤ ਇਸ ਘਰ ਵਿੱਚ ਰਹਿਣਗੇ। ਆਪਣੇ ਜਲੰਧਰ ਕਿਰਾਏ ‘ਤੇ ਲਏ ਗਏ ਘਰ ਦੀਆਂ ਤਸਵੀਰਾਂ ਪੋਸਟ ਕਰਦਿਆਂ ਮੁੱਖ ਮੰਤਰੀ ਨੇ ‘X’ ਪਲੇਟਫਾਰਮ ‘ਤੇ ਲਿਖਿਆ, “ ਪਿਛਲੇ ਦਿਨੀਂ ਮੈਂ ਕਿਹਾ ਸੀ ਕਿ ਜਲੰਧਰ ਘਰ ਕਿਰਾਏ ‘ਤੇ ਲੈ ਰਿਹਾ ਹਾਂ। ਮੈਂ ਅੱਜ ਜਲੰਧਰ ਵਿਖੇ ਪਰਿਵਾਰ ਸਮੇਤ ਘਰ ਵਿੱਚ ਆ ਗਿਆ ਹਾਂ।ਮਾਝੇ ਅਤੇ ਦੋਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ, ਉਹਨਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਦਾ ਇੱਥੇ ਰਹਿ ਕੇ ਹੀ ਨਿਪਟਾਰਾ ਕਰਾਂਗਾ।ਅਸੀਂ ਲੋਕਾਂ ਦੀ ਖੱਜਲ ਖ਼ੁਆਰੀ ਨੂੰ ਘਟਾਉਣ ਤੇ ਲੋਕਾਂ ਨੂੰ ਆਪਣੇ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਾਂ।”

ਦੱਸਣਯੋਗ ਹੈ ਕਿ ਪੰਜਾਬ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋ ਰਹੀ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਹਰ ਹੀਲੇ ਇਹ ਸੀਟ ਜਿੱਤਣਾ ਚਾਹੁੰਦੀ ਹੈ। ਮੁੱਖ ਮੰਤਰੀ ਸਮੇਤ ਪਾਰਟੀ ਵਿਧਾਇਕ, ਵਜ਼ੀਰ ਅਤੇ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਜ਼ਿਮਨੀ ਚੋਣ ਜਿੱਤਣ ਲਈ ਪੂਰੀ ਵਾਹ ਲਗਾ ਰਹੇ ਹਨ।ਜਲੰਧਰ ਪੱਛਮੀ ਹਲਕੇ ਤੋਂ ਪਾਰਟੀ ਨੂੰ ਆਪਣੇ ਹੀ ਪੁਰਾਣੇ ਵਿਧਾਇਕ ਸ਼ੀਤਲ ਅੰਗੁਰਾਲ ਨਾਲ ਮੱਥਾ ਲਾਉਣਾ ਪੈ ਰਿਹਾ ਹੈ। ਸ਼ੀਤਲ ਅੰਗੁਰਾਲ ਇਸ ਵਾਰ ਪਾਲਾ ਬਦਲ ਕੇ ਭਾਜਪਾ ਵੱਲੋਂ ਚੋਣ ਲੜ ਰਹੇ ਹਨ।

ਭਾਂਵੇ ਇਹ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਜ਼ਿਮਨੀ ਚੋਣ ਦੇ ਨਤੀਜੇ ਆਉਣ ਤੱਕ ਹੀ ਜਲੰਧਰ ਕਿਰਾਏ ਵਾਲੇ ਘਰ ਵਿੱਚ ਟਿਕਣਗੇ ਪਰੰਤੂ ਮੁੱਖ ਮੰਤਰੀ ਇਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਹਿ ਚੁੱਕੇ ਹਨ ਕਿ ਮੇਰੀ  ਪਾਰਟੀ ਵੱਲੋਂ ਡਿਊਟੀ ਲੱਗੀ ਹੈ। “ਮੈਂ ਜਲੰਧਰ ਵਿਖੇ ਘਰ ਕਿਰਾਏ ‘ਤੇ ਲੈ ਰਿਹਾ ਹਾਂ। ਮੇਰੀ ਅਗਵਾਈ ‘ਚ ਜਲੰਧਰ ਦੀ ਜਿਮਨੀ ਚੋਣ ਹੋਵੇਗੀ।ਇਹ ਘਰ ਕੇਵਲ ਚੋਣਾਂ ਤੱਕ ਹੀ ਜਲੰਧਰ ‘ਚ ਕਿਰਾਏ ‘ਤੇ ਨਹੀਂ ਲਿਆ ਜਾਵੇਗਾ ਬਲਕਿ ਇਸ ਤੋਂ ਬਾਅਦ ਵੀ ਇੱਥੇ ਹੀ ਆਪਣੇ ਲੋਕਾਂ ‘ਚ ਰਹਾਂਗਾ।”

Share

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Surrey Police Honours Moti Johal for Heroic Rescue of Child in Traffic

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News