• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday June 29, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਆਨੰਦਪੁਰ ਸਾਹਿਬ ਪਹੁੰਚੇ ਭਗਵੰਤ ਮਾਨ,ਕਿਹਾ ਇਸ ਵਾਰ ਜ਼ੁਲਮ ਦੇ ਖ਼ਿਲਾਫ਼ ਲੜਾਈ ਤਲਵਾਰ ਨਾਲ ਨਹੀਂ, ਵੋਟਾਂ ਨਾਲ ਲੜੀ ਜਾਵੇਗੀ !

https://www.surreynewsbc.com/wp-content/uploads/2024/05/7F7D3A41-A1E8-46D9-B6C1-024E0508595D.jpeg
Staff Report
May 29, 2024 7:20am

ਆਨੰਦਪੁਰ ਸਾਹਿਬ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਸ੍ਰੀ ਆਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਚੋਣ ਪ੍ਰਚਾਰ ਦੀ ਹਨੇਰੀ ਲਿਆ ਦਿੱਤੀ। ਮੋਰਿੰਡਾ ਵਿਖੇ  ਕੰਗ ਦੇ ਹੱਕ ਵਿੱਚ ਬੋਲਦਿਆਂ ਮਾਨ ਨੇ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ।

ਉਹਨਾਂ ਕਿਹਾ, “ਸ੍ਰੀ ਆਨੰਦਪੁਰ ਸਾਹਿਬ ਦੀ ਇਤਿਹਾਸਕ ਅਤੇ ਪਵਿੱਤਰ ਧਰਤੀ ਤੋਂ ਭਾਰੀ ਗਿਣਤੀ ‘ਚ ਪਹੁੰਚੇ ਲੋਕਾਂ ਦਾ ਚੱਲਿਆ ਹੋਇਆ ਇੱਕ-ਇੱਕ ਕਦਮ ਸਿਰ ਮੱਥੇ, ਇਸ ਧਰਤੀ ਦੇ ਲੋਕ ਇੱਕ ਵਾਰ ਫ਼ਿਰ ਤਾਨਾਸ਼ਾਹ ਦੇ ਜ਼ੁਲਮਾਂ ਖਿਲਾਫ਼ ਵੋਟਾਂ ਰਾਹੀਂ ਲੜਾਈ ਲੜਨ ਲਈ ਤਿਆਰ ਨੇ, ਇਸ ਵਾਰ ਜ਼ੁਲਮ ਖਿਲਾਫ਼ ਲੜਾਈ ਤਲਵਾਰ ਨਾਲ ਨਹੀ ਸਗੋਂ ਵੋਟਾਂ ਨਾਲ ਲੜੀ ਜਾਵੇਗੀ ।” ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਬੇਇਨਸਾਫ਼ੀ ਅਤੇ ਤਾਨਾਸ਼ਾਹੀ ਖ਼ਿਲਾਫ਼ ਵੋਟ ਪਾਉਣ ਦੀ ਅਪੀਲ ਕੀਤੀ।
ਕਾਂਗਰਸੀ ਉਮੀਦਵਾਰ ‘ਤੇ ਨਿਸ਼ਾਨਾਂ ਸਾਧਦਿਆਂ ਭਗਵੰਤ ਮਾਨ ਨੇ ਕਿਹਾ ਕਿ  ਸੰਗਰੂਰ ਦੇ ਲੋਕ ਵਿਜੈ ਇੰਦਰ ਸਿੰਗਲਾ ਨੂੰ ਜਾਣਦੇ ਹਨ, ਉਹ ਉਨ੍ਹਾਂ ਨੂੰ ਵੋਟ ਨਹੀਂ ਪਾਉਣਗੇ, ਇਸ ਲਈ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਆਏ ਹਨ।
ਚੋਣ ਜਲਸਿਆਂ ਵਿੱਚ ਪਹੁੰਚੇ ਭਗਵੰਤ ਮਾਨ ਨੇ ਆਪਣੇ ਦੋ ਸਾਲਾਂ ਦੇ ਕੰਮ ਗਿਣਵਾਏ, ੳਨ੍ਹਾਂ ਕਿਹਾ ਕਿ ਕੋਈ ਵਿਰੋਧੀ ਆਗੂ 1 ਨਵੰਬਰ ਦੀ ਬਹਿਸ ਵਿੱਚ ਨਹੀਂ ਆਇਆ, ਉਨ੍ਹਾਂ ਕੋਲ ਮੇਰੇ ਖ਼ਿਲਾਫ਼ ਜਾਂ ਆਪਣੇ ਬਚਾਅ ਵਿੱਚ ਬੋਲਣ ਲਈ ਕੁਝ ਨਹੀਂ ਸੀ।

ਮਲਵਿੰਦਰ ਸਿੰਘ ਕੰਗ ਦੇ ਹੱਕ ‘ਚ ਨੰਗਲ ਵਿਖੇ ਕੱਡੇ ਗਏ ਰੋਡ ਸ਼ੋਅ ਦੌਰਾਨ ਬੋਲਦਿਆਂ ਮਾਨ ਨੇ ਕਿਹਾ,  “ਨੰਗਲ ਵਾਲਿਆਂ ਨੇ ਹੱਦੋਂ ਵੱਧ ਪਿਆਰ ਦੇ ਕੇ ਦਿਲ ਖੁਸ਼ ਕਰ ਦਿੱਤਾ,ਜਿੱਥੇ ਵੀ ਜਾ ਰਹੇ ਹਾਂ ਹਰ ਪਾਸੇ ਲੋਕਾਂ ਦਾ ਉਤਸ਼ਾਹ ਅਤੇ ਜਨੂੰਨ ਦੱਸ ਰਿਹਾ ਹੈ ਕਿ ਇਸ ਵਾਰ ਪੰਜਾਬੀ 13-0 ਕਰਕੇ ਛੱਡਣਗੇ। ਇਕੱਠ ਨੂੰ ਸੰਬੋਧਨ ਹੁੰਦਿਆਂ ਮਾਨ ਨੇ ਕਿਹਾ, “ਪੰਜਾਬੀਓ ਇਹਨਾਂ ਪੈਰ-ਪੈਰ ‘ਤੇ ਬਦਲਣ ਵਾਲੇ ਅਤੇ ਬਿਨਾਂ ਵਜ੍ਹਾ ਵਿਰੋਧ ਕਰਨ ਵਾਲਿਆਂ ‘ਤੇ ਯਕੀਨ ਨਾ ਕਰਿਓ।”

ਭਗਵੰਤ ਮਾਨ ਨੇ ਕਿਹਾ ਕਿ ਉਹ 20-25 ਦਿਨਾਂ ਵਿੱਚ 100 ਤੋਂ ਵੱਧ ਰੈਲੀਆਂ ਕਰ ਚੁੱਕੇ ਹਨ ਅਤੇ ਉਹ ਉਦੋਂ ਤੱਕ ਨਹੀਂ ਥੱਕਣਗੇ ਜਦੋਂ ਤੱਕ ਉਹ ਪੰਜਾਬ ਵਿੱਚੋਂ ਅਕਾਲੀ, ਕਾਂਗਰਸ ਅਤੇ ਭਾਜਪਾ ਦਾ ਸਫ਼ਾਇਆ ਨਹੀਂ ਕਰ ਦਿੰਦੇ। ਉਨ੍ਹਾਂ ਕਿਹਾ, ਮੈਂ ਆਪਣੇ ਜਾਂ ਆਪਣੇ ਪਰਿਵਾਰ ਲਈ ਵੋਟ ਨਹੀਂ ਮੰਗ ਰਿਹਾ, ਮੈਂ ਤੁਹਾਡੇ, ਤੁਹਾਡੇ ਬੱਚਿਆਂ ਅਤੇ ਉਨ੍ਹਾਂ ਦੇ ਭਵਿੱਖ ਲਈ ਵੋਟ ਮੰਗ ਰਿਹਾ ਹਾਂ।

ਪਾਰਟੀ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੀਆਂ ਸਿਫਤਾਂ ਦੇ ਪੁਲ ਬੰਨਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ, “ਸ੍ਰੀ ਅਨੰਦਪੁਰ ਸਾਹਿਬ ਵਾਲਿਓ ਤੁਹਾਡੇ ਤੋਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੱਡੀ ਲੀਡ ਨਾਲ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ ਜਿਤਾ ਕੇ ਸੰਸਦ ‘ਚ ਭੇਜੋਗੇ। 1 ਜੂਨ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖ਼ਤਮ ਫ਼ਿਰ ਮੇਰੀ ਤੇ ਮਲਵਿੰਦਰ ਸਿੰਘ ਕੰਗ ਦੀ ਸ਼ੁਰੂ ।”
ਮੁੱਖ ਮੰਤਰੀ ਮਾਨ ਨੇ ਭਰੋਸੇ ਨਾਲ ਕਿਹਾ ਕਿ ਸਰਵੇਖਣ ਤੋਂ ਪਤਾ ਲੱਗ ਰਿਹਾ ਹੈ ਕਿ ‘ਆਪ’ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਜਿੱਤ ਰਹੀ ਹੈ, ਤੁਸੀਂ ਮਲਵਿੰਦਰ ਕੰਗ ਦੀ ਰਿਕਾਰਡ ਜਿੱਤ ਯਕੀਨੀ ਬਣਾਉਣੀ ਹੈ।

Share

Two Men Charged After Surrey Shooting Investigation; Police Seek Public’s Help

ਗਦਰੀ ਯੋਧਿਆ ਨੂੰ ਸ਼ਰਧਾਂਜਲੀ, ਸਰੀ ‘ਚ ਹੋਇਆ ਸਮਾਗਮ

ਸਰੀ ਵਿੱਚ ਫੀਫਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News