• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday June 29, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

“ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਚੰਮ ਦੀ ਨਹੀਂ” – ਭਗਵੰਤ ਮਾਨ

https://www.surreynewsbc.com/wp-content/uploads/2024/05/010E01AC-4317-4061-B4F4-FD93500134AF.jpeg
Staff Report
May 28, 2024 9:05am

ਲਹਿਰਾਗਾਗਾ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ‘ਚ ਲਹਿਰਾਗਾਗਾ ਵਿਖੇ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ। ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ, “ ਲਹਿਰੇ ਵਾਲਿਓ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਤੁਸੀਂ ਭਾਰੀ ਗਿਣਤੀ ਆਪ ਮੁਹਾਰੇ ਰੋਡ ਸ਼ੋਅ ‘ਚ ਪਹੁੰਚ ਕੇ ਪਿਆਰ ਦਿੱਤਾ, ਦੂਜੇ ਪਾਸੇ ਵਿਰੋਧੀਆਂ ਤੋਂ ਦਿਹਾੜੀ ‘ਤੇ ਬੰਦੇ ਲਿਆ ਕੇ ਵੀ ਇੰਨਾ ਇਕੱਠ ਨਹੀਂ ਹੁੰਦਾ।ਤੁਹਾਡੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਵਿਰੋਧੀਆਂ ਦੀਆਂ ਜੜ੍ਹਾਂ ਹੁਣ ਪੁੱਟੀਆਂ ਜਾ ਚੁੱਕੀਆਂ ਨੇ। ਤੁਹਾਡੇ ਵੱਲੋਂ ਦਿੱਤੇ ਅਥਾਹ ਪਿਆਰ ਦਾ ਮੈਂ ਦਿਲੋਂ ਧੰਨਵਾਦੀ ਹਾਂ।”

‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ੳਨ੍ਹਾਂ ਕਿਹਾ, “ਅਸੀਂ ਦੋ ਸਾਲਾਂ ‘ਚ 43000 ਨੌਕਰੀਆਂ ਦੇ ਦਿੱਤੀਆਂ, ਬਿਜਲੀ ਦਾ ਬਿੱਲ 0 ਕਰ ਦਿੱਤਾ, ਖੇਤਾਂ ਵਾਲ਼ੀ ਬਿਜਲੀ ਦਿਨੇ ਆਉਂਦੀ ਹੈ, ਕੱਸੀਆਂ ‘ਚ ਪਾਣੀ ਆਉਣ ਲਾ ਦਿੱਤਾ।ਮੈਂ ਦੋ ਸਾਲ ‘ਚ ਕੀਤੇ ਕੰਮਾਂ ‘ਤੇ ਵੋਟ ਮੰਗ ਰਿਹਾ ਹਾਂ।ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਚੰਮ ਦੀ ਰਾਜਨੀਤੀ ਨਹੀਂ ਕਰਦੇ।”

ਮੁੱਖ ਮੰਤਰੀ ਨੇ ਕਿਹਾ, “ਪਿਛਲੀਆਂ ਸਰਕਾਰਾਂ ਵੇਲੇ ਗ਼ਰੀਬ ਪਰਿਵਾਰਾਂ ਨੂੰ 3-3 ਮਹੀਨਿਆਂ ਬਾਅਦ ਸੁਸਰੀਆਂ ਅਤੇ ਕੀੜਿਆਂ ਵਾਲਾ ਰਾਸ਼ਨ ਵੰਡਿਆ ਜਾਂਦਾ ਸੀ ਪਰ ਅਸੀਂ ਮੰਡੀਆਂ ‘ਚ ਆਈ ਨਵੀਂ ਕਣਕ ਅਤੇ ਸਾਫ਼ ਸੁਥਰਾ ਰਾਸ਼ਨ ਹਰ ਮਹੀਨੇ ਗ਼ਰੀਬਾਂ ਦੇ ਘਰਾਂ ਤੱਕ ਪਹੁੰਚਾ ਰਹੇ ਹਾਂ। ਹੁਣ ਪਰਿਵਾਰ ਦੀ ਮਰਜ਼ੀ ਹੈ ਕਿ ਆਟਾ ਲੈਣਾ ਜਾਂ ਫ਼ਿਰ ਕਣਕ।”

ਭਗਵੰਤ ਮਾਨ ਨੇ ਕਿਹਾ ਕਿ ਉਹ ਲਹਿਰਾਗਾਗਾ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ ਅਤੇ ਉਹ ਉਨ੍ਹਾਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਕਸਬਿਆਂ ਅਤੇ ਸ਼ਹਿਰਾਂ ਨੂੰ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਪਿਛਲੀਆਂ ਸਰਕਾਰਾਂ ਭ੍ਰਿਸ਼ਟ ਸਨ ਅਤੇ ਘਟੀਆ ਗੁਣਵੱਤਾ ਵਾਲੀ ਸਮੱਗਰੀ ਵਰਤੀ ਗਈ ਸੀ। ਮਾਨ ਨੇ ਕਿਹਾ ਕਿ 4 ਜੂਨ ਨੂੰ ਪੰਜਾਬ ਦੇ ਸਾਰੇ ਵਿਰੋਧੀਆਂ ਦੀ ਚੀਕਾਂ ਕਢਵਾ ਦਿਓ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਪੰਜਾਬ ਲਈ ਕੰਮ ਕਰਦੇ ਰਹਿਣਗੇ ਅਤੇ ਉਦੋਂ ਤੱਕ ਨਹੀਂ ਥੱਕਣਗੇ ਜਦੋਂ ਤੱਕ ਉਹ ਪੰਜਾਬ ਵਿੱਚੋਂ ਅਕਾਲੀ, ਕਾਂਗਰਸ ਅਤੇ ਭਾਜਪਾ ਦਾ ਸਫ਼ਾਇਆ ਨਹੀਂ ਕਰ ਦਿੰਦੇ।

Share

Two Men Charged After Surrey Shooting Investigation; Police Seek Public’s Help

ਗਦਰੀ ਯੋਧਿਆ ਨੂੰ ਸ਼ਰਧਾਂਜਲੀ, ਸਰੀ ‘ਚ ਹੋਇਆ ਸਮਾਗਮ

ਸਰੀ ਵਿੱਚ ਫੀਫਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News