• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday May 12, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪੰਜਾਬੀ ਕਿਸੇ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ – ਭਗਵੰਤ ਮਾਨ

https://www.surreynewsbc.com/wp-content/uploads/2024/05/88A5CC51-96FD-49F4-86F0-A47BFC6E0228.jpeg
Staff Report
May 27, 2024 9:47am

ਬਠਿੰਡਾ – ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਜਪਾ ਦੀ ਲੁਧਿਆਣਾ ਵਿੱਚ ਹੋਈ ‘ਫ਼ਤਿਹ ਰੈਲੀ’ ਦੌਰਾਨ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਡੇਗਣ ਦੇ ਬਿਆਨ ਤੋਂ ਬਾਅਦ ਸੂਬੇ ਦੀ ਰਾਜਨੀਤੀ ਗਰਮਾ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ‘ਤੇ ਜਵਾਬੀ ਹਮਲਾ ਕੀਤਾ ਹੈ। ਆਪ ਆਗੂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸਲ ‘ਚ ਮੋਦੀ-ਸ਼ਾਹ ਦਾ ਮਕਸਦ ‘ਆਪ’ ਸਰਕਾਰ ਨੂੰ ਡੇਗਣਾ ਅਤੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਨੂੰ ਬੰਦ ਕਰਨਾ ਹੈ। ਉਹਨਾਂ ਕਿਹਾ ਕੇ ਜੇਕਰ ਮੁਫ਼ਤ ਬਿਜਲੀ ਸਹੂਲਤ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ 8500 ਕਰੋੜ ਰੁਪਏ ਦੇ ਫੰਡ ਰੋਕ ਲਏ ਹਨ, ਜਿਸ ਨਾਲ ਪਿੰਡਾਂ ਦੀ ਸੜਕਾਂ ਤੇ ਹੋਰ ਵਿਕਾਸ ਕਾਰਜ ਕਰਵਾਉਣੇ ਸਨ, ਉਹ ਚਾਹੁੰਦੇ ਹਨ ਕਿ ਪੰਜਾਬ ਦਾ ਵਿਕਾਸ ਰੁਕ ਜਾਵੇ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਕਿਸੇ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀ। ਉਹਨਾਂ ਮੁਲਕ ਦੇ ਗ੍ਰਹਿ ਮੰਤਰੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ, “ਜੇ ਹੈ ਹਿੰਮਤ ਤਾਂ ਸਰਕਾਰ ਤੋੜ ਕੇ ਦਿਖਾਓ, ਸਾਡੇ ਕੋਲ 92 ਐਮ.ਐੱਲ.ਏ. ਹਨ ।ਕੀਹਦੀ ਕੀਮਤ ਲਾਉਗੇ ? ਕੀਹਨੂੰ ਖਰੀਦੋਗੇ? ਮੁੱਲ ਉਹਦਾ ਪੈਂਦਾ ਜੋ ਮੰਡੀ ਵਿੱਚ ਵਿਕਣ ਲਈ ਆਇਆ ਹੋਵੇ।” ਮੁੱਖ ਮੰਤਰੀ ਨੇ ਕਿਹਾ, “ ਦੇਸ਼ ਦੇ ਗ੍ਰਹਿ ਮੰਤਰੀ ਦਾ ਅਸੀਂ ਸਤਿਕਾਰ ਕਰਦੇ ਹਾਂ ਪਰ ਸਾਡੇ ਹੀ ਸੂਬੇ ‘ਚ ਆ ਕੇ ਸਾਡੀ ਹੀ ਸਰਕਾਰ ਨੂੰ ਤੋੜਨ ਦੀਆਂ ਗੱਲਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਦੇਸ਼ ਦੇ 80 ਕਰੋੜ ਲੋਕਾਂ ਨੂੰ ਰਾਸ਼ਨ ਦੇਣ ਲਈ ਪੰਜਾਬ ਹੀ ਤੁਹਾਨੂੰ 220 ਲੱਖ ਮੀਟ੍ਰਿਕ ਟਨ ਚਾਵਲ ਅਤੇ 140 ਲੱਖ ਮੀਟ੍ਰਿਕ ਟਨ ਕਣਕ ਦਿੰਦਾ ਹੈ।”

ਭਗਵੰਤ ਮਾਨ ਨੇ ਕਿਹਾ ਕਿ 2014 ‘ਚ ਮੋਦੀ ਕਹਿ ਰਹੇ ਸੀ ਕਿ ਉਹ ‘ਪ੍ਰਧਾਨ ਸੇਵਕ’ ਹਨ, 2019 ‘ਚ ‘ਚੌਕੀਦਾਰ’ ਤੇ ਹੁਣ ਕਹਿ ਰਹੇ ਹਨ ਕਿ ਉਹ ਰੱਬ (ਭਗਵਾਨ) ਦਾ ਅਵਤਾਰ ਹਨ, ਇਹ ਉਨ੍ਹਾਂ ਦਾ ਹੰਕਾਰ ਹੈ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਦਿੱਲੀ ਵਿੱਚ 8 ਸਾਲਾਂ ਅਤੇ ਪੰਜਾਬ ‘ਚ 2 ਸਾਲਾਂ ਦੇ ਕੀਤੇ ਕੰਮਾਂ ਦੇ ਅਧਾਰ ‘ਤੇ ਵੋਟਾਂ ਮੰਗ ਰਹੇ ਹਾਂ ਦੂਜੇ ਪਾਸੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ 10 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮ ਗਿਣਵਾਉਣ ਦੀ ਬਜਾਏ ਮੰਗਲ ਸੂਤਰ, ਮਟਨ, ਮੱਛਲੀ ਦੀਆਂ ਬੇ-ਫਜ਼ੂਲ ਗੱਲਾਂ ਕਰ ਰਹੇ ਹਨ।

ੳਨ੍ਹਾ ਕਿਹਾ ਕਿ ਦਿੱਲੀ ਦਰਬਾਰ ਦੀਆਂ ਗੱਲਾਂ ਕਰਨ ਵਾਲੀ ਭਾਜਪਾ ਨੇ ਖ਼ੁਦ ਕਹਿੰਦੇ ਕਹਾਉਂਦੇ ਆਪਣੀ ਪਾਰਟੀ ਦੇ ਲੀਡਰਾਂ ਦਾ ਰਾਜਨੀਤਕ ਕੈਰੀਅਰ ਖ਼ਤਮ ਕਰਕੇ ਰੱਖ ਦਿੱਤਾ। ਜਿਹੜਾ ਬੰਦਾ ਦਿੱਲੀ ਦਰਬਾਰ ‘ਚ ਹਾਜ਼ਰੀ ਨਹੀਂ ਲਵਾਉਂਦਾ ਉਸ ਨੂੰ ਚੁੱਕ ਕੇ ਪਾਰਟੀ ‘ਚੋਂ ਬਾਹਰ ਕੱਢ ਦਿੰਦੇ ਨੇ। ਮਾਨ ਨੇ ਕਿਹਾ,”ਮੋਦੀ ਸਾਬ੍ਹ, ਸਾਨੂੰ ਤੋੜਨ ਦੀਆਂ ਗੱਲਾਂ ਛੱਡੋ, ਆਪਣੀਆਂ ਸੀਟਾਂ ਬਚਾਓ।”

 

Share

‘ਸਰੀ ਪੁਲਸ ਕੋਲ ਗੈਂਗ ਹਿੰਸਾ ਨਾਲ ਲੜਨ ਲਈ ਠੋਸ ਯੋਜਨਾ ਹੋਵੇ’ – ਸਰੀ ਮੇਅਰ ਬਰਿੰਡਾ ਲੌਕ

Two Men Critically Injured in Surrey Shooting

Serious Motorcycle Crash in Delta Leaves Rider Injured

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News