• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday August 10, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪੰਜਾਬ ‘ਚ ਚੋਣ ਪ੍ਰਚਾਰ ਸਿਖ਼ਰਾਂ ‘ਤੇ , ਮੁੱਖ ਮੰਤਰੀ ਮਾਨ ਨੇ ਮਾਝੇ ‘ਚ ਲਿਆਂਦੀ ਹਨੇਰੀ !

https://www.surreynewsbc.com/wp-content/uploads/2024/05/A0E80B6A-4F30-49EF-BBA3-C1F137837C99.jpeg
Staff report
May 25, 2024 8:22am

ਖਡੂਰ ਸਾਹਿਬ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਝੇ ‘ਚ ਚੋਣ ਜਲਸਿਆਂ ਦੀ ਹਨੇਰੀ ਲਿਆ ਦਿੱਤੀ । ਭਗਵੰਤ ਮਾਨ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਜੰਡਿਆਲਾ ਵਿਖੇ ਪਾਰਟੀ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ‘ਚ ਰੋਡ ਸ਼ੋਅ ਕੱਢਿਆ। ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ, “ਭਾਰੀ ਗਿਣਤੀ ‘ਚ ਪਹੁੰਚੇ ਇਨਕਲਾਬੀ ਲੋਕਾਂ ਵੱਲੋਂ ਦਿੱਤੇ ਪਿਆਰ ਨੇ ਮਨ ਖੁਸ਼ ਕਰ ਦਿੱਤਾ। ਲੋਕਾਂ ਦੇ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਉਹ 1 ਜੂਨ ਨੂੰ ਪੰਜਾਬ ‘ਚੋਂ ਅਕਾਲੀ, ਕਾਂਗਰਸੀ ਅਤੇ ਬੀਜੇਪੀ ਵਾਲਿਆਂ ਦੀਆਂ ਜੜ੍ਹਾਂ ਪੁੱਟ ਕੇ ਛੱਡਣਗੇ।”

ਖਡੂਰ ਸਾਹਿਬ ਤੋਂ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਬੋਲਦਿਆਂ ਮਾਨ ਨੇ ਕਿਹਾ, “ਕਾਂਗਰਸ-ਅਕਾਲੀ-ਭਾਜਪਾ ਵਾਲ਼ੇ ਸਾਡੀਆਂ ਤਿੰਨ ਪੀੜ੍ਹੀਆਂ ਨੂੰ ਲੁੱਟ ਕੇ ਖਾ ਗਏ, ਇਨ੍ਹਾਂ ਤੋਂ ਲੁੱਟ ਦਾ ਹਿਸਾਬ ਸਾਰਾ ਲੈਣਾ ਹੈ, ਮੈਂ ਉੱਨਾ ਚਿਰ ਨਹੀਂ ਥੱਕਣ ਵਾਲ਼ਾ ਜਿੰਨਾ ਚਿਰ ਸਾਡੀਆਂ ਤਿੰਨ ਪੀੜ੍ਹੀਆਂ ਨੂੰ ਬਰਬਾਦ ਕਰਨ ਵਾਲ਼ਿਆਂ ਦੀਆਂ ਜੜ੍ਹਾਂ ਨਹੀਂ ਪੁੱਟ ਦਿੰਦਾ।”

ਲਾਲਜੀਤ ਸਿੰਘ ਭੁੱਲਰ ਦੇ ਹੱਕ ‘ਚ ਤਰਨਤਾਰਨ ਵਿਖੇ ਕੱਢੇ ਗਏ ਰੋਡ ਸ਼ੋਅ ਵਿੱਚ ਬੋਲਦਿਆਂ ਭਗਵੰਤ ਮਾਨ ਨੇ ਕਿਹਾ, “ਮਾਝੇ ਦੇ ਇਨਕਲਾਬੀ ਅਤੇ ਜੁਝਾਰੂ ਲੋਕਾਂ ਦਾ ਪਿਆਰ ਹੀ ਤਬਦੀਲੀ ਦਾ ਸੰਦੇਸ਼ ਹੈ, ਲੋਕਾਂ ਦੇ ਇਸ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਮਾਝੇ ਦੀ ਸ਼ਕਤੀ ਲਾਲਜੀਤ ਸਿੰਘ ਭੁੱਲਰ ਨੂੰ ਸੰਸਦ ‘ਚ ਭੇਜਣ ਲਈ ਤਿਆਰ-ਬਰ-ਤਿਆਰ ਨੇ।”

ਭਗਵੰਤ ਮਾਨ ਨੇ ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਜੀ ਦੇ ਹੱਕ ‘ਚ ਅਜਨਾਲਾ ਵਿਖੇ ਰੋਡ ਸ਼ੋਅ ਕੱਢਿਆ। ਲੋਕਾ ਦੇ ਇਕੱਠ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪ ਮੁਹਾਰੇ ਰੋਡ ਸ਼ੋਅ ‘ਚ ਪਹੁੰਚੇ ਅਜਨਾਲੇ ਦੇ ਇਨਕਲਾਬੀ ਲੋਕਾਂ ਨੇ ਹੱਦੋਂ ਵੱਧ ਕੇ ਪਿਆਰ ਦਿੱਤਾ ਹੈ । ਲੋਕਾਂ ਦੇ ਇਸ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਦਾ ਦੇਖਣਾ ਚਾਹੁੰਦੇ ਨੇ।

ਆਪ ਉਮੀਦਵਾਰ ਦੀ ਤਾਰੀਫ਼ ਕਰਦਿਆਂ ਉਹਨਾਂ ਕਿਹਾ , “ਕੁਲਦੀਪ ਸਿੰਘ ਧਾਲੀਵਾਲ ਬੜੇ ਮਿਹਨਤੀ ਇਨਸਾਨ ਨੇ,ਜਿਨ੍ਹਾਂ ਨੇ ਮੰਤਰੀ ਰਹਿੰਦਿਆਂ 10 ਹਜ਼ਾਰ ਏਕੜ ਤੋਂ ਵੱਧ ਸਰਕਾਰੀ ਜ਼ਮੀਨ ਵੱਡੇ-ਵੱਡੇ ਰਸੂਖ਼ਦਾਰਾ ਦੇ ਕਬਜ਼ੇ ਵਿੱਚੋਂ ਛੁਡਾਈ, ਜਿਸ ਵਿੱਚੋਂ 33 ਫ਼ੀਸਦੀ ਗ਼ਰੀਬ ਦਲਿਤਾਂ ਦੀ ਜ਼ਮੀਨ ਸੀ। ਆਓ ਇਕੱਠੇ ਹੋ ਕੇ ਅਜਿਹੇ ਇਮਾਨਦਾਰ ਲੋਕਾਂ ਨੂੰ ਜਿਤਾ ਕੇ ਸੰਸਦ ‘ਚ ਭੇਜੀਏ।”

ਧਾਲੀਵਾਲ ਦੇ ਹੱਕ ਵਿੱਚ ਬੋਲਦਿਆਂ ਮਾਨ ਨੇ ਕਿਹਾ, “ਮਜੀਠੇ ਵਾਲਿਓ, ਹਰ ਸਾਲ ਤਾਂ ਦਰਖ਼ਤ ਵੀ ਪੱਤੇ ਬਦਲ ਲੈਂਦੇ ਨੇ,ਐਤਕੀਂ ਤੁਸੀਂ ਵੀ ਬਦਲ ਜਾਓ,ਰੋਡ ਸ਼ੋਅ ‘ਚ ਭਾਰੀ ਗਿਣਤੀ ‘ਚ ਪਹੁੰਚ ਕੇ ਦਿੱਤੇ ਪਿਆਰ ਨੂੰ ਵੋਟਾਂ ‘ਚ ਤਬਦੀਲ ਕਰਕੇ ਤਖ਼ਤੇ ਪਲਟ ਦਿਓ।”

 

Share

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Surrey Police Honours Moti Johal for Heroic Rescue of Child in Traffic

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News