• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Thursday August 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

“ਵਿਕ ਕੇ ਛਪਣ ਵਾਲੇ ਅਖ਼ਬਾਰਾਂ ਤੋਂ ਸਾਵਧਾਨ”- ਭਗਵੰਤ ਮਾਨ

https://www.surreynewsbc.com/wp-content/uploads/2024/05/8EA81F41-434C-4ABB-981C-8F2390622A7C.jpeg
Staff Report
May 30, 2024 9:31am

ਪਟਿਆਲਾ-ਪੰਜਾਬ ਵਿੱਚ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਹਲਕਾ ਪਟਿਆਲਾ ਵਿਖੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਪਾਰਟੀ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ‘ਚ ਵਿਸ਼ਾਲ ਰੋਡ ਸ਼ੋਅ ਕੱਢਿਆ। ਭਗਵੰਤ ਮਾਨ ਨੇ ਕਿਹਾ ਕਿ ਉਹ ਪਿਛਲੇ 25 ਦਿਨਾਂ ‘ਚ 115 ਤੋਂ ਵੱਧ ਰੈਲੀਆਂ-ਰੋਡ ਸ਼ੋਅ ਕਰ ਚੁੱਕੇ ਹਨ।ਉਨ੍ਹਾ ਕਿਹਾ, “ਹਰ ਥਾਂ ‘ਤੇ ਪੰਜਾਬੀਆਂ ਨੇ ਹੱਦੋਂ ਵੱਧ ਕੇ ਪਿਆਰ ਦਿੱਤਾ। ਅੱਜ ਚੋਣ ਪ੍ਰਚਾਰ ਦੀ ਸਮਾਪਤੀ ਹੋਈ ਹੈ,ਉਮੀਦ ਕਰਦਾ ਹਾਂ ਕਿ ਪੰਜਾਬੀ ਲੋਕ ਸਭਾ ਚੋਣਾਂ ‘ਚ 13-0 ਕਰਨਗੇ।”

ਉਨ੍ਹਾਂ ਪੰਜਾਬੀਆਂ ਨੂੰ ਗੁੰਮਰਾਹਕੁੰਨ ਖ਼ਬਰਾਂ ਲਾਉਣ ਵਾਲੇ ਅਖ਼ਬਾਰਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ,

“ਕੋਈ ਛੱਪ ਕੇ ਵਿਕਦਾ ਹੈ,
ਕੋਈ ਵਿਕ ਕੇ ਛੱਪਦਾ ਹੈ।
ਅਖ਼ਬਾਰ-ਅਖ਼ਬਾਰ ‘ਚ ਫ਼ਰਕ ਹੁੰਦਾ ਹੈ।”

“ਵਿਕ ਕੇ ਛੱਪਣ ਵਾਲਿਆਂ ਤੋਂ ਸਾਵਧਾਨ! ਕੋਈ ਕਾਰਡ ਨਹੀਂ ਕੱਟੇ ਜਾ ਰਹੇ,ਦਰਅਸਲ ਇਹ ਬੌਖਲਾਹਟ ਹੈ ਸ਼ਹੀਦਾਂ ਦੇ ਕੱਫਨ ਚੋਂ ਪੈਸੇ ਖਾਣ ਵਾਲਿਆਂ ਖਿਲਾਫ ਹੋ ਰਹੀ ਕਾਰਵਾਈ ਦੀ।”

ਉਨ੍ਹਾ ਕਿਹਾ ਕਿ ਜਲੰਧਰ ਤੋਂ ਛਪਣ ਵਾਲਾ ਇੱਕ ਅਖ਼ਬਾਰ ਉਨ੍ਹਾਂ ਖ਼ਿਲਾਫ਼ ਖ਼ਬਰਾਂ ਲਗਾਉਂਦਾ ਰਹਿੰਦਾ ਹੈ , ਪਰ ਅਸੀਂ ਲਗਾਤਾਰ ਪੰਜਾਬ ਕਈ ਕੰਮ ਕਰਦੇ ਰਹਾਂਗੇ।

ਆਪ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ, “ਪਟਿਆਲੇ ਵਾਲ਼ਿਓ, ਝਾੜੂ ਵਾਲ਼ਾ ਬਟਨ ਦੱਬਣ ਲਈ ਤਿਆਰ ਰਹਿਓ,ਅੱਜ ਤੁਹਾਡਾ ਜੋਸ਼ ਅਤੇ ਜਨੂੰਨ ਦੇਖ ਕੇ ਸਾਰੀ ਥਕਾਵਟ ਲਹਿ ਗਈ।ਇਹ ਆਖ਼ਰੀ ਘੰਟਾ ਚੱਲ ਰਿਹਾ ਹੈ ਪ੍ਰਚਾਰ ਦਾ, ਅਗਲੇ ਦੋ ਦਿਨ ਪੰਜਾਬ ਨੂੰ ਸੌਂਪ ਦਿਓ, ਉਸ ਤੋਂ ਬਾਅਦ ਪੀੜ੍ਹੀਆਂ ਦੀਆਂ ਕਿਸਮਤ ਬਦਲ ਦਿਆਂਗੇ, ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦਿਆਂਗੇ।”

Share

Surrey Newton Area Shooting: Gunfire Damages Outbuilding

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News