• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday September 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਭਗਵੰਤ ਮਾਨ ਪਹੁੰਚੇ ਫਗਵਾੜੇ , ਕਿਹਾ,” ਇਸੇ ਧਰਤੀ ‘ਤੇ ਪੈਣਗੇ ਗਿੱਧੇ ਭੰਗੜੇ “

https://www.surreynewsbc.com/wp-content/uploads/2024/05/B33D4086-49FB-469C-BAD2-7FB1667E8183.jpeg
ਗੁਰਬਾਜ ਸਿੰਘ ਬਰਾੜ
May 2, 2024 9:52am

ਫਗਵਾੜਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੇ ਹੱਕ ‘ਚ ਫਗਵਾੜਾ ਵਿਖੇ ਰੋਡ ਸ਼ੋਅ ਕੱਢਿਆ ਗਿਆ । ਮੁੱਖ ਮੰਤਰੀ ਨੇ ਆਪਣੇ ਭਾਸ਼ਨ ਵਿੱਚ  ਇਨਕਲਾਬੀ ਸੋਚ ਵਾਲੇ ਪੰਜਾਬ ਨੂੰ ਰੰਗਲਾ ਪੰਜਾਬ ਦੇਖਣ ਦੀ ਇੱਛਾ ਨੂੰ ਦਿਲ ‘ਚ ਲੈ ਕੇ ਰੋਡ ਸ਼ੋਅ ‘ਚ ਪਹੁੰਚੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਦਿੱਤੇ ਗਏ ਅਥਾਹ ਪਿਆਰ ਦਾ ਦੁਨੀਆ ਦੀ ਕਿਸੇ ਕਰੰਸੀ ‘ਚ ਕੋਈ ਮੁੱਲ ਨਹੀਂ। “ਇਸ ਵਾਰ ਪੰਜਾਬ ਬਣੇਗਾ ਦੇਸ਼ ਦਾ ਹੀਰੋ,ਲੋਕ ਸਭਾ ਵਿੱਚ ਹੋਵੇਗਾ 13-0”

ਮੁੱਖ ਮੰਤਰੀ ਨੇ ਆਪਣੇ ਮਨ ਦੇ ਵਲਵਲੇ ਪ੍ਰਗਟਾਉਂਦਿਆਂ ਕਿਹਾ ,”ਮੈਨੂੰ ਸਿਰਫ਼ ਇੱਕੋ ਹੀ ਚਾਅ ਹੈ ਕਿ ਮੇਰੇ ਪੰਜਾਬ ਨੂੰ ਨਜ਼ਰ ਨਾ ਲੱਗੇ, ਮੇਰਾ ਪੰਜਾਬ ਉਹੀ ਕੁਸ਼ਤੀਆਂ, ਛਿੰਝਾਂ, ਗਿੱਧਿਆਂ, ਭੰਗੜਿਆਂ ਵਾਲ਼ਾ ਬਣ ਜਾਵੇ।ਲੋਕੋ ਫੁੱਲਾਂ ਜੋਗੀ ਜ਼ਮੀਨ ਰਖਿਓ, ਕਲਮਾਂ ਲੱਭਾਂਗੇ, ਇਸੇ ਧਰਤੀ ‘ਤੇ ਗਿੱਧੇ-ਭੰਗੜੇ ਪੈਂਦੇ ਦੇਖਿਓ।”
ਚੇਤੇ ਰਹੇ ਡਾ. ਰਾਜ ਕੁਮਾਰ ਚੱਬੇਵਾਲ ਨੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਦਾ ‘ਪੰਜਾ’ ਛੱਡ ਕੇ ‘ਆਪ’ ਦਾ ਝਾੜੂ ਫੜ੍ਹਿਆ ਸੀ । ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਰਹੇ ਰਾਜ ਕੁਮਾਰ ਚੱਬੇਵਾਲ ਬਜਟ ਸੈਸ਼ਨ ਦੌਰਾਨ ਆਪਣੇ ਸਿਰ ਤੇ ‘ਕਰਜ਼ੇ ਦੀ ਪੰਡ’ ਚੁੱਕ ਕੇ ਚੰਡੀਗੜ੍ਹ ਪਹੁੰਚੇ ਸਨ।
ਕਾਂਗਰਸ ਨੇ ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਨੂੰ ਉਮੀਦਵਾਰ ਬਣਾਇਆ ਹੈ।ਗੋਮਰ ਨੇ 2014 ਦੀਆਂ ਚੋਣਾਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲੜੀਆਂ ਸਨ ਅਤੇ ਉਹ ਤੀਜੇ ਨੰਬਰ ਤੇ ਰਹੀ ਸੀ। ਯਾਮਿਨੀ ਗੋਮਰ ਨੇ 2016 ਵਿੱਚ ਕਾਂਗਰਸ ਜੁਆਇਨ ਕਰ ਲਈ ਸੀ। ਅਕਾਲੀ ਦਲ ਨੇ ਇੱਥੋਂ ਸੋਹਣ ਸਿੰਘ ਠੰਡਲ ‘ਤੇ ਦਾਅ ਖੇਡਿਆ ਹੈ । ਹੁਸ਼ਿਆਰਪੁਰ ਵਿੱਚ ਭਾਜਪਾ ਦੀ ਸਥਿਤੀ ਵੀ ਕਾਫ਼ੀ ਮਜ਼ਬੂਤ ਦੱਸੀ ਜਾ ਰਹੀ ਹੈ। ਫ਼ਿਲਹਾਲ ਹੁਸ਼ਿਆਰਪੁਰ ਦੀ ਸੀਟ ਭਾਜਪਾ ਕੋਲ ਹੈ। ਪਾਰਟੀ ਇੱਥੋਂ ਮੌਜੂਦਾ ਪਾਰਲੀਮੈਂਟ ਮੈਂਬਰ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਜਿਤਾ ਕੇ ਇਸ ਸੀਟ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਣਾ ਚਾਹੁੰਦੀ ਹੈ ।
Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News