• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday September 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਬੱਬੂ ਮਾਨ ਦੇ ਪ੍ਰਸੰਸਕਾਂ ਨੇ ਵੈਨਕੂਵਰ ਲਾਈਵ ਸ਼ੋਅ ਸੰਬੰਧੀ ਸਰੀ ਡੈਲਟਾ ਵਿਖੇ ਦਫਤਰ ਖੋਲ੍ਹਿਆ।

https://www.surreynewsbc.com/wp-content/uploads/2025/04/IMG_0080.jpeg
ਹਰਦਮ ਮਾਨ
April 12, 2025 9:28pm

ਸਰੀ -ਵੈਨਕੂਵਰ ਵਿਖੇ 3 ਮਈ 2025 ਨੂੰ ਨਾਮਵਰ ਗਾਇਕ ਬੱਬੂ ਮਾਨ ਦੇ ਹੋ ਰਹੇ ਸ਼ੋਅ ਦੀ ਜਾਣਕਾਰੀ ਅਤੇ ਟਿਕਟਾਂ ਸੰਬੰਧੀ ਬੱਬੂ ਮਾਨ ਦੇ ਪ੍ਰਸੰਸਕਾਂ ਵੱਲੋਂ ਡੈਲਟਾ ਵਿਖੇ ਅੱਜ ਵਿਸ਼ੇਸ਼ ਦਫਤਰ ਖੋਲ੍ਹਿਆ ਗਿਆ। ਇਸ ਦਫਤਰ ਦੇ ਉਦਘਾਟਨ ਸਮੇਂ ਵੱਡੀ ਗਿਣਤੀ ਵਿਚ ਬੱਬੂ ਮਾਨ ਦੇ ਪ੍ਰਸੰਸਕ ਪਹੁੰਚੇ। ਇਸ ਦਫਤਰ ਦੇ ਸੰਚਾਲਕ ਅੰਗਰੇਜ਼ ਬਰਾੜ, ਬਲਜਿੰਦਰ ਸੰਘਾ, ਧਰਮਿੰਦਰ ਮਾਵੀ , ਮਨਜੀਤ ਸਿੰਘ ਮਾਂਗਟ ,ਮਨਦੀਪ ਸਿੰਘ ਧਾਲੀਵਾਲ ,ਹਰਮੀਤ ਸਿੰਘ ਖੁੱਡੀਆਂ ਅਤੇ ਜੀਵਨ ਸਿੱਧੂ ਨੇ ਸਭ ਨੂੰ ਜੀ ਆਇਆਂ ਕਿਹਾ।
ਇਸ ਮੌਕੇ ਬੋਲਦਿਆਂ ਪ੍ਰਸਿੱਧ ਸ਼ਾਇਰ ਮੋਹਨ ਗਿੱਲ ,ਕਰਤਾਰ ਸਿੰਘ ਢਿੱਲੋਂ,ਗੀਤਕਾਰ ਜਸਬੀਰ ਗੁਣਾਚੌਰੀਆ, ਹਰਮਨ, ਨਵਦੀਪ ਗਿੱਲ, ਸੋਨੀ ਝਾਵਰ,ਹਰਪ੍ਰੀਤ ਸਿੱਧੂ ਨੇ ਕਿਹਾ ਕਿ ਬੱਬੂ ਮਾਨ ਨੇ ਆਪਣੀ ਗਾਇਕੀ ਅਤੇ ਗੀਤਕਾਰੀ ਰਾਹੀਂ ਪੰਜਾਬੀਆਂ ਦਾ ਮਨੋਰੰਜਨ ਕਰਨ ਦੇ ਨਾਲ਼ ਨਾਲ਼ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਇਆ ਹੈ, ਪੰਜਾਬ ਤੇ ਪੰਜਾਬ ਦੀ ਕਿਸਾਨੀ ਦਾ ਖੈਰ-ਖੁਆਹ ਹੈ ਅਤੇ ਜਿੱਥੇ ਕਿਤੇ ਉਸ ਨੂੰ ਸਮਾਜ ਵਿੱਚ ਕੋਈ ਊਣਤਾਈ ਨਜ਼ਰ ਆਈ ਤਾਂ ਉੱਥੇ ਉਸ ਨੇ ਬੜੀ ਸ਼ਿੱਦਤ ਅਤੇ ਨਿੱਡਰਤਾ ਨਾਲ ਆਪਣੇ ਗੀਤਾਂ ਰਾਹੀਂ ਆਵਾਜ਼ ਬੁਲੰਦ ਕੀਤੀ ਹੈ। ਉਸ ਨੇ ਪੰਜਾਬੀ ਸਮਾਜ ਅਤੇ ਦੇਸ਼ ਵਿਦੇਸ਼ ਵਿਚ ਆਪਣਾ ਫ਼ਖ਼ਰਯੋਗ ਮੁਕਾਮ ਆਪਣੀ ਮਿਹਨਤ ਅਤੇ ਲਗਨ ਨਾਲ਼ ਬਣਾਇਆ ਹੈ ਅਤੇ ਪੰਜਾਬੀ ਪ੍ਰੇਮੀਆਂ ਦਾ ਫਰਜ਼ ਬਣਦਾ ਹੈ ਕਿ ਉਸ ਨੂੰ ਬਣਦਾ ਮਾਣ ਸਤਿਕਾਰ, ਪਿਆਰ ਦਿੱਤਾ ਜਾਵੇ।
ਅੰਤ ਵਿਚ ਹਾਜਰ ਦੋਸਤਾਂ ਦਾ ਧੰਨਵਾਦ ਕਰਦਿਆਂ ਅੰਗਰੇਜ਼ ਬਰਾੜ ਨੇ ਕਿਹਾ ਕਿ ਇਸ ਦਫਤਰ ਵਿਚ ਬੱਬੂ ਮਾਨ ਦੇ ਸ਼ੋਅ ਸਬੰਧੀ ਕੋਈ ਵੀ ਜਾਣਕਾਰੀ ਅਤੇ ਟਿਕਟਾਂ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 9 ਵਜੇ ਹਾਸਲ ਕੀਤੀਆਂ ਜਾ ਸਕਣਗੀਆਂ। ਹੋਰ ਜਾਣਕਾਰੀ ਲਈ ਫੋਨ ਨੰਬਰ
604-345-2222
ਤੇ ਸੰਪਰਕ ਕੀਤਾ ਜਾ ਸਕਦਾ ਹੈ।
7915-120 ਸਟਰੀਟ
ਡੈਲਟਾ ਸਰੀ

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News