• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਅਮ੍ਰਿੰਤਸਰ ਪਹੁੰਚੇ ਕੇਜਰੀਵਾਲ, ਕੀਤੇ ਵੱਡੇ ਐਲਾਨ

https://www.surreynewsbc.com/wp-content/uploads/2024/05/D2FA4CD6-9D41-473A-A8BD-D955F005856D.jpeg
Staff Report
May 16, 2024 9:40am

ਅਮ੍ਰਿੰਤਸਰ – ਦਿੱਲੀ ਦੀ ਤਿਹਾੜ ਜ਼ੇਲ ਤੋਂ ਜ਼ਮਾਨਤ ‘ਤੇ ਬਾਹਰ ਆਏ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੰਮ੍ਰਿਤਸਰ ‘ਚ ਰੋਡ ਸ਼ੋਅ ਕੀਤਾ ਅਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਰੋਡ ਸ਼ੋਅ ਤੋਂ ਪਹਿਲਾਂ ਦੋਵਾਂ ਮੁੱਖ ਮੰਤਰੀਆਂ ਅਤੇ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਰੋਡ ਸ਼ੋਅ ਦੌਰਾਨ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਮੈਂ ਤਿਹਾੜ ਗਿਆ ਤਾਂ ਉਨ੍ਹਾਂ ਨੇ ਮੈਨੂੰ 15 ਦਿਨਾਂ ਤੱਕ ਸ਼ੂਗਰ ਦੀ ਦਵਾਈ ਨਹੀਂ ਦਿੱਤੀ। ਮੈਂ ਸ਼ੂਗਰ ਦਾ ਮਰੀਜ਼ ਹਾਂ। ਪਿਛਲੇ 20 ਸਾਲਾਂ ਤੋਂ ਮੈਂ ਗੰਭੀਰ ਸ਼ੂਗਰ ਦੀ ਬਿਮਾਰੀ ਨਾਲ ਪੀੜ੍ਹਤ ਹਾਂ। ਪਿਛਲੇ 10 ਸਾਲਾਂ ਤੋਂ ਮੈਂ ਇਨਸੁਲਿਨ ਲੈ ਰਿਹਾ ਹਾਂ। ਮੈਂ ਰੋਜ਼ਾਨਾ 52 ਯੂਨਿਟ ਇਨਸੁਲਿਨ ਲੈਂਦਾ ਹਾਂ। ਜਦੋਂ ਮੈਂ ਤਿਹਾੜ ਗਿਆ ਤਾਂ ਉਨ੍ਹਾਂ ਨੇ ਮੇਰਾ ਇਨਸੁਲਿਨ ਦੀ ਦਵਾਈ 15 ਦਿਨਾਂ ਲਈ ਬੰਦ ਕਰ ਦਿੱਤੀ । ਮੇਰਾ ਸ਼ੂਗਰ ਲੈਵਲ 300 ਕਦੇ 350 ਤੋਂ ਉੱਪਰ ਪਹੁੰਚ ਜਾਂਦਾ ਸੀ। ਜੇਕਰ ਕਿਸੇ ਵਿਅਕਤੀ ਦੀ ਸ਼ੂਗਰ ਜ਼ਿਆਦਾ ਦੇਰ ਤੱਕ ਵਧੀ ਰਹਿੰਦੀ ਹੈ ਤਾਂ ਉਸ ਦਾ ਜਿਗਰ ਅਤੇ ਗੁਰਦੇ ਖ਼ਰਾਬ ਹੋ ਜਾਂਦੇ ਹਨ। ਕੇਜਰੀਵਾਲ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹਨਾਂ ਦੀਆਂ ਬੜੀਆਂ ਖਤਰਨਾਕ ਯੋਜਨਾਵਾਂ ਹਨ। ਇਹ ਰਾਖਵਾਂਕਰਨ ਖਤਮ ਕਰ ਦੇਣਗੇ , ਇਹ ਸੰਵਿਧਾਨ ਬਦਲਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜੇਕਰ ਤੁਸੀਂ ਮੈਨੂੰ ਆਜ਼ਾਦ ਦੇਖਣਾ ਚਾਹੁੰਦੇ ਹੋ ਤਾਂ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣਾ।

ਚੋਣ ਜਲਸੇ ਨੂੰ ਸੰਬੋਧਨ ਕਰਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਕੈਬਨਿਟ ਮੰਤਰੀ ਹੁੰਦਿਆਂ 10 ਹਜ਼ਾਰ ਏਕੜ ਜ਼ਮੀਨ ਰਸੂਖਦਾਰਾਂ ਤੋਂ ਛੁਡਵਾਈ ਸੀ ਤੇ ਇਹ ਜਦੋਂ MP ਬਣ ਗਏ ਤਾਂ ਪਾਰਲੀਮੈਂਟ ‘ਚ ਆਪਣੀ ਬੁਲੰਦ ਆਵਾਜ਼ ਨਾਲ਼ ਗੱਜਣਗੇ ਤਾਂ ਕੇਂਦਰ ਦੀ ਕੀ ਮਜ਼ਾਲ ਹੋਵੇਗੀ ਕਿ ਪੰਜਾਬ ਦਾ ਇੱਕ ਰੁਪਈਆ ਵੀ ਰੋਕ ਲਵੇ? ਭਗਵੰਤ ਮਾਨ ਨੇ ਕਿਹਾ , “ਦਿੱਲੀ ‘ਚ ਨਾਅਰਾ ਹੈ- ’25 ਮਈ, ਭਾਜਪਾ ਗਈ’, ਪੰਜਾਬ ‘ਚ ਸਾਡਾ ਨਾਅਰਾ ਹੈ, ‘ਪੰਜਾਬ ਬਣੇਗਾ ਹੀਰੋ, ਇਸ ਵਾਰ 13-0”

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਸਰ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਦੇ ਨਾਲ ਹਨ। ਅਸੀਂ ਡਾ. ਭੀਮ ਰਾਓ ਅੰਬੇਡਕਰ ਅਤੇ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ। ਅਸੀਂ ਅਰਵਿੰਦ ਕੇਜਰੀਵਾਲ ਨੂੰ ਦੁਬਾਰਾ ਜੇਲ੍ਹ ਨਹੀਂ ਜਾਣ ਦੇਵਾਂਗੇ। ਉਹਨਾਂ ਕਿਹਾ , “ਲੋਕਾਂ ਨੇ ਐਨੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਰੋਡ ਸ਼ੋ ਨੂੰ ਐਨਾ ਕਾਮਯਾਬ ਬਣਾਇਆ। 13-0 ਤੇ ਮੋਹਰ ਲੱਗ ਗਈ।”
ਉਹਨਾਂ ਰੋਡ ਸ਼ੋਅ ਦੀ ਸਫਲਤਾ ਲਈ ਪਾਰਟੀ ਦੇ ਸਾਰੇ ਵਰਕਰਾਂ ,ਬਲਾਕ ਪ੍ਰਧਾਨ, ਹਲਕਾ ਇੰਚਾਰਜ, ਚੇਅਰਮੈਨ, ਐਮਐਲਏ ਸਾਹਿਬਾਂਨ ਦਾ  ਧੰਨਵਾਦ ਕੀਤਾ।

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News