• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday May 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪੰਜਾਬ ਵਿੱਚ ਹੋਵੇਗੀ ਇੱਕ ਹੋਰ ਜ਼ਿਮਨੀ ਚੋਣ !

https://www.surreynewsbc.com/wp-content/uploads/2025/06/IMG_1183.jpeg
Staff Report
June 27, 2025 8:09am

ਅੰਮ੍ਰਿਤਸਰ, 27 ਜੂਨ 2025 – ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਅਚਾਨਕ ਦੇਹਾਂਤ ਕਾਰਨ ਪੰਜਾਬ ਵਿੱਚ ਇੱਕ ਹੋਰ ਜ਼ਿਮਨੀ ਚੋਣ ਹੋਵੇਗੀ।  ਉਨ੍ਹਾਂ ਨੇ ਅੰਮ੍ਰਿਤਸਰ ਦੇ ਐਸਕੋਰਟਸ ਹਸਪਤਾਲ ਵਿੱਚ ਸ਼ੁੱਕਰਵਾਰ ਤੜਕੇ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਆਖਰੀ ਸਾਹ ਲਿਆ।

ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਨਵਜੋਤ ਕੌਰ ਹੁੰਦਲ , ਇੱਕ ਪੁੱਤਰ ਅਤੇ ਇੱਕ ਧੀ ਹਨ – ਦੋਵੇਂ ਹੀ ਮੈਡੀਕਲ ਪੇਸ਼ੇ ਨਾਲ ਜੁੜੇ ਹੋਏ ਹਨ।

ਡਾ. ਸੋਹਲ ਨੂੰ ਵੀਰਵਾਰ-ਸ਼ੁੱਕਰਵਾਰ ਦੀ ਰਾਤ ਕੈਂਸਰ ਸੰਬੰਧੀ ਸਮੱਸਿਆਵਾਂ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੇ ਰਾਤ 12:30 ਵਜੇ ਦੇ ਕਰੀਬ ਦਮ ਤੋੜ ਦਿੱਤਾ।

ਡਾ. ਸੋਹਲ ਨੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਇੱਕ ਮਸ਼ਹੂਰ ਡਾਕਟਰ ਵਜੋਂ ਆਪਣੀ ਪਹਿਚਾਣ ਬਣਾਈ। ਉਹ PCMS Specialists Doctors Association ਦੇ ਸੰਸਥਾਪਕ ਰਾਜ ਪ੍ਰਧਾਨ ਰਹੇ ਜੋ ਕਿ ਉਹ ਪਿਛਲੇ 10 ਸਾਲਾਂ ਤੋਂ ਵੱਧ ਸਮੇਂ ਤੱਕ ਰਹੇ।

2017 ਵਿੱਚ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਲੋਂ ਟਿਕਟ ਨਹੀਂ ਮਿਲੀ, ਪਰ ਉਨ੍ਹਾਂ ਨੇ ਹੌਂਸਲਾ ਨਹੀਂ ਹਾਰਿਆ। 2022 ਵਿੱਚ ਉਨ੍ਹਾਂ ਨੇ ਤਰਨਤਾਰਨ ਤੋਂ ਵਿਧਾਇਕ ਵਜੋਂ ਚੋਣ ਜਿੱਤੀ ਸੀ, ਜਿੱਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਦੇ ਡਾ. ਧਰਮਵੀਰ ਅਗਨੀਹੋਤਰੀ  ਨੂੰ ਹਰਾਇਆ।

ਡਾਕਟਰ ਸੋਹਲ ਦੇ ਚਲਾਣੇ ਦੀ ਖ਼ਬਰ ਹਾਲ ਹੀ ਵਿੱਚ ਹੋਈ ਲੁਧਿਆਣਾ ਪੱਛਮੀ ਉਪਚੋਣ ਤੋਂ ਬਾਅਦ ਆਈ ਹੈ ਜਿਸ ਨਾਲ ਪੰਜਾਬ ਦੇ ਸਿਆਸੀ ਦ੍ਰਿਸ਼ ਵਿੱਚ ਇੱਕ ਹੋਰ ਖਿਲ਼ਾਅ ਪੈਦਾ ਹੋ ਗਿਆ ਹੈ।

ਉਨ੍ਹਾਂ ਦੇ ਦਿਹਾਂਤ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘X’ ’ਤੇ ਦੁੱਖ ਪ੍ਰਗਟ ਕਰਦਿਆਂ ਲਿਖਿਆ:

“ਬਹੁਤ ਦੁਖਦਾਈ ਖ਼ਬਰ। ਡਾ. ਸਾਹਿਬ ਪਾਰਟੀ ਦੇ ਇਕ ਮਿਹਨਤੀ ਅਤੇ ਸੰਘਰਸ਼ੀਲ ਨੇਤਾ ਸਨ। ਇਹ ਸਮਾਂ ਪਰਿਵਾਰ ਲਈ ਬਹੁਤ ਦੁਖਦਾਈ ਹੈ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਹਿੰਮਤ ਬਖ਼ਸ਼ੇ।”

Share

‘ਸਰੀ ਪੁਲਸ ਕੋਲ ਗੈਂਗ ਹਿੰਸਾ ਨਾਲ ਲੜਨ ਲਈ ਠੋਸ ਯੋਜਨਾ ਹੋਵੇ’ – ਸਰੀ ਮੇਅਰ ਬਰਿੰਡਾ ਲੌਕ

Two Men Critically Injured in Surrey Shooting

Serious Motorcycle Crash in Delta Leaves Rider Injured

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News