• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday August 9, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਜਾਣੋ , ਕਿਸ ਨਾਲ ਹੋਣ ਜਾ ਰਿਹਾ ਅਨਮੋਲ ਗਗਨ ਮਾਨ ਦਾ ਵਿਆਹ!

https://www.surreynewsbc.com/wp-content/uploads/2024/06/F65CA8AD-31E5-4B54-BEF9-20E74FF0E00B.jpeg
ਗੁਰਬਾਜ ਸਿੰਘ ਬਰਾੜ
June 2, 2024 12:29pm

ਚੰਡੀਗੜ੍ਹ – ਪੰਜਾਬ ਦੇ ਸੈਰ-ਸਪਾਟਾ ਮੰਤਰੀ ਅਤੇ ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦਾ ਵਿਆਹ ਬਲਟਾਣਾ (ਜ਼ੀਰਕਪੁਰ) ਦੇ ਪ੍ਰਸਿੱਧ ਕਾਰੋਬਾਰੀ ਸੋਹੀ ਪਰਿਵਾਰ ਵਿੱਚ 16 ਜੂਨ ਨੂੰ ਹੋਣਾ ਤੈਅ ਹੋਇਆ ਹੈ। ਸੋਹੀ ਪਰਿਵਾਰ ਦਾ ਜ਼ੀਰਕਪੁਰ-ਕਾਲਕਾ ਨੈਸ਼ਨਲ ਹਾਈਵੇਅ ‘ਤੇ ਇੱਕ ਆਲੀਸ਼ਾਨ ਬੈਂਕੁਇਟ ਹਾਲ ਅਤੇ ਕੰਸਟਰਕਸ਼ਨ ਕੰਪਨੀ ਦਾ ਕਾਰੋਬਾਰ ਦੱਸਿਆ ਜਾ ਰਿਹਾ ਹੈ। ਉਨ੍ਹਾ ਦੇ ਹੋਣ ਵਾਲੇ ਪਤੀ ਐਡਵੋਕੇਟ ਸ਼ਾਹਬਾਜ਼ ਸੋਹੀ ਆਪਣੀ ਮਾਤਾ ਸ਼ੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ-3 ਵਿੱਚ ਰਹਿੰਦੇ ਹਨ। ਸ਼ਾਹਬਾਜ਼ ਸਿੰਘ ਸੋਹੀ ਦੇ ਭਰਾ ਜੈ ਵੀਰ ਸਿੰਘ ਦਾ 32 ਸਾਲ ਦੀ ਉਮਰ ਵਿੱਚ ਤਕਰੀਬਨ ਤਿੰਨ ਵਰ੍ਹੇ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ ।
ਸੋਹੀ ਪਰਿਵਾਰ ਸਿਆਸਤ ਵਿੱਚ ਵੀ ਸਰਗਰਮ ਰਿਹਾ ਹੈ।ਸ਼ਾਹਬਾਜ਼ ਸੋਹੀ ਦੇ ਪਿਤਾ ਰਵਿੰਦਰ ਸਿੰਘ ਕੁੱਕੂ ਸੋਹੀ ਹਲਕਾ ਬਨੂੜ ਤੋਂ ਵੱਡੇ ਕਾਂਗਰਸੀ ਆਗੂ ਰਹੇ ਹਨ, ਜਿਨ੍ਹਾਂ ਦੀ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਅਚਨਚੇਤ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਹਬਾਜ਼ ਸੋਹੀ ਦੀ ਮਾਤਾ ਅਤੇ ਕੁੱਕੂ ਸੋਹੀ ਦੀ ਪਤਨੀ ਸ਼ੀਲਮ ਸੋਹੀ ਨੇ ਕਾਂਗਰਸ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਕੈਪਟਨ ਕੰਵਲਜੀਤ ਸਿੰਘ ਖ਼ਿਲਾਫ਼ ਬਨੂੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਤੇ ਉਹ ਸਿਰਫ਼ 714 ਵੋਟਾਂ ਨਾਲ ਹਾਰ ਗਈ ਸੀ। ਬਾਅਦ ਵਿੱਚ ਉਨ੍ਹਾਂ ਅਕਾਲੀ ਦਲ ਜੁਆਇਨ ਕਰ ਲਿਆ ਸੀ।

ਅਨਮੋਲ ਗਗਨ ਮਾਨ ਮੁਹਾਲੀ – ਜ਼ੀਰਕਪੁਰ ਇਲਾਕੇ ਵਿੱਚ ਕਾਫ਼ੀ ਦੇਰ ਤੋਂ ਸਰਗਰਮ ਰਹੇ ਹਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਖਰੜ ਤੋਂ ਟਿਕਟ ਦੇ ਕੇ ਵਿਧਾਇਕ ਬਣਾਇਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਰਕਾਰ ਬਣਨ ‘ਤੇ ਕੈਬਨਿਟ ਵਿੱਚ ਸ਼ਾਮਲ ਕੀਤਾ ਸੀ।

ਵਿਧਾਇਕ ਬਨਣ ਤੋਂ ਪਹਿਲਾਂ ਅਨਮੋਲ ਗਗਨ ਮਾਨ ਨੇ ਦੇਸ਼ ਵਿਦੇਸ਼ ਵਿੱਚ ਅਖਾੜੇ ਲਾ ਕੇ ਗਾਇਕੀ ਦੇ ਖੇਤਰ ਵਿੱਚ ਨਾਮਣਾ ਖੱਟਿਆ।ਉਨ੍ਹਾਂ ਦੇ ਵਿਆਹ  ਦੀ ਤਰੀਕ ਤੈਅ ਹੋਣ ਦਾ ਪਤਾ ਲੱਗਣ ‘ਤੇ  ਨਾਮਵਰ ਗਾਇਕਾ ਸੁੱਖੀ ਬਰਾੜ ਨੇ ਵਧਾਈ ਦਿੰਦੇ ਹੋਏ ਕਿਹਾ,

“ਤੂੰ ਜੁਗ ਜੁਗ ਜੀਵੇ ਲਾਲੜੀਏ,

ਧੀਏ ਨੀ ਕਰਮਾਂ ਵਾਲੜੀਏ,

ਦਿਉ ਵਧਾਈਆਂ ਮੇਰੀ ਲਾਡੋ ਰਾਣੀ ਦਾ ਵਿਆਹ 16 ਜੂਨ ਨੂੰ ,

ਮੇਰੀ ਬੇਟੀ ਪੰਜਾਬ ਦਾ ਮਾਣ,

ਗਗਨ ਅਨਮੋਲ ਮਾਨ।

ਜਿਸਨੇ ਗਾਇਕੀ ਚ ਪੈਰ ਧਰਕੇ ਕੈਬਨਿਟ ਮਨਿਸਟਰ ਦਾ ਸਫ਼ਰ ਤਹਿ ਕੀਤਾ  ! ਮਾਣ ਹੈ ਇਸ ਬੇਟੀ ਤੇ ! ਦਾਤਾ ਮੇਰੀ ਧੀ ਦੀ ਝੋਲੀ ਦੁਨੀਆਂ ਦੀਆਂ ਤਮਾਮ ਖੁਸ਼ੀਆਂ ਪਾਵੇ ! ਸਾਡਾ ਪੇਕਿਆਂ ਦਾ ਸਿਰ ਸਹੁਰੇ ਜਾਕੇ ਮਾਣ ਸਨਮਾਨ ਤੇ ਸੰਸਕਾਰੀ ਹੋਕੇ ਉੱਚਾ ਕਰੇ।”

 

Share

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Surrey Police Honours Moti Johal for Heroic Rescue of Child in Traffic

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News