• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday June 29, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

“ਅੰਮ੍ਰਿਤਸਰ ਹਵਾਈ ਅੱਡੇ ਨਾਲ ਵਿਤਕਰਾ ਕਰ ਰਹੀ ਹੈ ਪੰਜਾਬ ਸਰਕਾਰ”- ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ

https://www.surreynewsbc.com/wp-content/uploads/2024/08/21B64D33-9D4D-410B-AE5B-0B87F2F21C54.jpeg
ਸਟਾਫ ਰਿਪੋਰਟ
August 29, 2024 7:09pm

ਸ੍ਰੀ ਅੰਮ੍ਰਿਤਸਰ ਸਾਹਿਬ – ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਦਿੱਲੀ ਹਵਾਈ ਅੱਡੇ ’ਤੇ ਦਰਪੇਸ਼  ਸਮੱਸਿਆਵਾਂ ਦੇ ਹੱਲ ਲਈ ਇਕ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਨੂੰ ਹੋਰ ਵਿਕਸਤ ਕਰਨ ਅਤੇ ਉਡਾਣਾਂ ਸ਼ੁਰੂ ਕਰਾਉਣ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਦੀ ਮਾਨ ਸਰਕਾਰ ਸਿਫਤੀ ਦੇ ਘਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਨਾਲ ਵਿਤਕਰਾ ਕਰਕੇ ਇਸ ਨੂੰ ਪੂਰੀ ਤਰਾਂ ਨਜ਼ਰ–ਅੰਦਾਜ਼ ਕਰ ਰਹੀ ਹੈ।

ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ (ਕੈਨੇਡਾ), ਗਲੋਬਲ ਕਨਵੀਨਰ  ਸਮੀਪ ਸਿੰਘ ਗੁਮਟਾਲਾ (ਅਮਰੀਕਾ) ਅਤੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਇੱਕ ਸਾਂਝੇ ਬਿਆਨ ‘ਚ ਮੰਗ ਕੀਤੀ  ਹੈ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸੂਬਾ  ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ  ਹਨ, ਉਨ੍ਹਾਂ ਦੇ ਬਾਬਤ ਜਲਦੀ ਲੋੜੀਂਦੇ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ‘ਤੇ ਚਿੰਤਾਂ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਭਾਰਤ ਦਾ  ਦਾ ਇੱਕੋ ਇੱਕ ਅਜਿਹਾ ਅੰਤਰਰਾਸ਼ਟਰੀ ਹਵਾਈ ਅੱਡਾ  ਹੈ ਜਿੱਥੇ  ਸੂਬਾ ਸਰਕਾਰ ਨੇ ਬੱਸ ਸੇਵਾ ਦਾ ਪ੍ਰਬੰਧ ਨਹੀਂ ਕੀਤਾ ਹੈ।ਇਸ ਦੇ ਉਲਟ ਪੰਜਾਬ ਸਰਕਾਰ ਨੇ ਦਿੱਲੀ ਹਵਾਈ ਅੱਡੇ ਲਈ ਪੰਜਾਬ  ਤੋਂ ਵੋਲਵੋ ਬੱਸ ਸੇਵਾ ਅਤੇ ਹੁਣ ਨਵੇਂ ਖੋਲ੍ਹੇ ਗਏ ਸਹਾਇਤਾ ਕੇਂਦਰ  ਉੱਪਰ ਤਿੰਨ ਮੁਲਾਜ਼ਮ ਅਤੇ ਦੋ ਗੱਡੀਆਂ ਹਰ ਵੇਲੇ ਤਾਇਨਾਤ  ਕਰਨ ਦਾ ਦਾਅਵਾ ਕੀਤਾ ਹੈ।

ਇਨੀਸ਼ੀਏਟਿਵ ਦੇ ਆਗੂਆਂ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ  ਤੋਂ ਸ਼ਹਿਰ ਦੇ ਨਾਲ ਨਾਲ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਲਈ ਬੱਸਾਂ  ਚਲਾਉਣ ਲਈ ਪੰਜਾਬ ਸਰਕਾਰ ਨੂੰ ਕਿਸੇ ਤੋਂ ਮਨਜ਼ੂਰੀ ਲੈਣ ਦੀ ਕੋਈ ਲੋੜ ਨਹੀਂ ਹੈ, ਅਜਿਹਾ ਕੰਮ ਸਰਕਾਰ ਆਪਣੇ ਪੱਧਰ‘ਤੇ ਕਰ ਸਕਦੀ ਹੈ। ਇਸ ਨਾਲ ਅੰਮ੍ਰਿਤਸਰ ਹਵਾਈ ਅੱਡੇ ‘ਤੇ ਆਉਣ- ਜਾਣ  ਵਾਲੇ ਮੁਸਾਫਰ ਸਸਤੇ ਵਿੱਚ ਆਪਣੀ ਮੰਜ਼ਲ ‘ਤੇ  ਪਹੁੰਚ ਸਕਣਗੇ ਅਤੇ ਅੰਮ੍ਰਿਤਸਰ ਤੋਂ ਹੋਰ ਉਡਾਣਾਂ ਲੈਣ ਲਈ ਉਤਸ਼ਾਹਿਤ ਹੋਣਗੇ। ਏਅਰਪੋਰਟ ਰਾਂਹੀ ਆਉਣ ਵਾਲੇ ਸੈਲਾਨੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਵਾਹਗਾ ਬਾਰਡਰ ਅਤੇ ਸ਼ਹਿਰ ਦੀਆਂ ਹੋਰ ਕਈ ਥਾਵਾਂ ਲਈ ਵੀ ਸੈਰ ਕਰ ਸਕਦੇ ਹਨ ।

ਪਿਛਲੇ ਕਈ ਸਾਲਾਂ ਤੋਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸਮੇਂ-ਸਮੇਂ ਤੇ ਬੇਨਤੀ ਕੀਤੀ ਜਾਂਦੀ ਰਹੀ ਹੈ, ਕਈ ਚਿੱਠੀਆਂ ਵੀ ਲਿਖੀਆਂ ਜਾ ਚੁੱਕੀਆਂ ਹਨ ਪਰ ਸਰਕਾਰ ਨੇ ਮੰਗਾਂ ਪ੍ਰਤੀ ਕੋਈ ਗੰਭੀਰਤਾ ਨਹੀ ਦਿਖਾਈ ਹੈ। ਇਸ ਸਭ ਤੋਂ ਇਹੀ ਜਾਹਰ ਹੁੰਦਾ ਹੈ ਕਿ ਸਿਫ਼ਤੀ ਦੇ ਘਰ, ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਏਅਰ ਪੋਰਟ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।

ਢਿੱਲੋਂ ਨੇ ਅੱਗੇ ਕਿਹਾ ਕਿ ਕਈ ਵਾਰ ਵੇਖਣ ‘ਚ ਆਇਆ ਹੈ ਜਦੋਂ ਵੀ ਕੋਈ ਨਵੀਂ ਉਡਾਣ ਸ਼ੁਰੂ ਹੋਵੇ ਤਾਂ ਪੰਜਾਬ ਸਰਕਾਰ ਦੇ ਮੰਤਰੀਆਂ  ਅਤੇ ਸਿਆਸਤਦਾਨਾਂ ਵਿਚ ਸਿਆਸੀ ਲਾਹਾ ਲੈਣ ਲਈ  ਦੌੜ ਲੱਗ ਜਾਂਦੀ ਹੈ। ਸਰਕਾਰ ਅਤੇ ਨੇਤਾ ਪੰਜਾਬ ਦੇ ਹਵਾਈ  ਅੱਡਿਆਂ ਤੋਂ ਉਡਾਣਾਂ ਨਾ ਸ਼ੁਰੂ ਹੋਣ ਦਾ ਦੋਸ਼ ਬਹੁਤੀ ਵਾਰ ਕੇਂਦਰ ਸਰਕਾਰ ‘ਤੇ ਵੀ ਲਾਉਂਦੇ ਹਨ ਪਰ ਸੂਬੇ ਦੀ ਸਰਕਾਰ ਵੱਲੋਂ ਹਵਾਈ  ਅੱਡੇ ਲਈ ਬੱਸ ਸੇਵਾ ਜਾਂ ਹੋਰ ਸਹੂਲਤਾਂ ਮੁਹੱਈਆ  ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ।

ਅੰਮ੍ਰਿਤਸਰ ਹਵਾਈ ਅੱਡੇ ਤੋਂ ਰੋਜਾਨਾਂ ਔਸਤਨ 65 ਤੋਂ 70 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਹਨ ਅਤੇ 10,000 ਤੋਂ ਜ਼ਿਆਦਾ ਯਾਤਰੀਆਂ ਦੀ ਆਵਾਜਾਈ ਹੋ ਰਹੀ ਹੈ। ਇੱਥੋਂ ਭਾਰਤ ਦੇ 10  ਅਤੇ 9 ਵਿਦੇਸ਼ੀ ਹਵਾਈ ਅੱਡਿਆਂ ਜਿਨ੍ਹਾਂ ਵਿਚ ਲੰਡਨ, ਬਰਮਿੰਘਮ, ਮਿਲਾਨ ਮਿਲਪੇਨਸਾ, ਮਿਲਾਨ ਬਰਗਾਮੋ, ਰੋਮ, ਸਿੰਘਾਪੁਰ, ਕੁਆਲਾਲੰਪੂਰ, ਦੋਹਾ, ਸ਼ਾਰਜਾਹ, ਦੁਬਈ ਲਈ ਉਡਾਨਾ ਹਨ।

Share

Two Men Charged After Surrey Shooting Investigation; Police Seek Public’s Help

ਗਦਰੀ ਯੋਧਿਆ ਨੂੰ ਸ਼ਰਧਾਂਜਲੀ, ਸਰੀ ‘ਚ ਹੋਇਆ ਸਮਾਗਮ

ਸਰੀ ਵਿੱਚ ਫੀਫਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News