• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Thursday February 12, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਨਹੀ ਰਹੇ ਬਾਦਲਾਂ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲੇ ਟਕਸਾਲੀ ਅਕਾਲੀ ਆਗੂ ਰੋਮਾਣਾ

https://www.surreynewsbc.com/wp-content/uploads/2024/09/A8F933F6-73B1-42CA-97F6-37ECA63CF0A7.jpeg
ਗੁਰਬਾਜ ਸਿੰਘ ਬਰਾੜ
September 15, 2024 12:22am

ਸਰੀ – ਕੈਨੇਡਾ ਦੇ ਨਾਮਵਰ ਰੇਡੀਓ ਹੋਸਟ ਡਾ. ਜਸਬੀਰ ਸਿੰਘ ਰੋਮਾਣਾ ਨੂੰ ਗਹਿਰਾ ਸਦਮਾ ਲੱਗਿਆ ਹੈ । ਉਨ੍ਹਾਂ ਦੇ ਪਿਤਾ ਸ. ਮਹਿੰਦਰ ਸਿੰਘ ਰੋਮਾਣਾ ਦਾ ਦਿਹਾਂਤ ਹੋ ਗਿਆ ਹੈ। ਟਕਸਾਲੀ ਅਕਾਲੀ ਆਗੂ ਰੋਮਾਣਾ ਨੇ ਅੱਜ ਆਖਰੀ ਸਾਹ ਆਪਣੇ ਫਰੀਦਕੋਟ ਵਾਲੇ ਘਰ ਵਿੱਚ ਪਰਿਵਾਰਕ ਮੈਬਰਾਂ ਦੀ ਹਾਜ਼ਰੀ ਵਿੱਚ ਲਿਆ। ਉਹ 91 ਵਰ੍ਹਿਆਂ ਦੀ ਅਉਧ ਹੰਡਾ ਕੇ ਰੁਖ਼ਸਤ  ਹੋਏ ਹਨ। ਸਧਾਰਣ ਕਿਰਸਾਨੀ ਪਰਿਵਾਰ ਵਿੱਚ ਪੈਦਾ ਹੋਏ ਸ. ਮਹਿੰਦਰ ਸਿੰਘ ਰੋਮਾਣਾ ਨੇ ਪੰਚਾਇਤ ਵਿਭਾਗ ਦੀ ਸਰਕਾਰੀ ਨੌਕਰੀ ਨੂੰ ਠੋਕਰ ਮਾਰ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਾਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ। ਇਸ ਉਪਰੰਤ ਉਨ੍ਹਾਂ ਫ਼ਰੀਦਕੋਟ ਜ਼ਿਲ੍ਹਾ ਕਚਿਹਰੀਆਂ ਵਿੱਚ ਵਕਾਲਤ ਕਰਨੀ ਆਰੰਭ ਕੀਤੀ। ਆਪਣੀ ਲਿਆਕਤ ਦੇ ਬਲਬੂਤੇ ਉਨ੍ਹਾਂ ਜਲਦੀ ਹੀ ਪੂਰੇ ਇਲਾਕੇ ਵਿੱਚ ਆਪਣੀ ਪੈਂਠ ਸਥਾਪਿਤ ਕਰ ਲਈ।

ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਤਾਂ ਉਨ੍ਹਾ ਦੀ ਪਾਰਖੂ ਅੱਖ ਨੇ ਮਹਿੰਦਰ ਸਿੰਘ ਰੋਮਾਣਾ ਦੇ ਭਵਿੱਖ ਦੇ ਆਗੂ ਬਨਣ ਦੀ ਸਮਰੱਥਾ ਨੂੰ ਭਾਂਪ ਲਿਆ। ਸ. ਬਾਦਲ ਨੂੰ ਉਸ ਵੇਲੇ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਇਲਾਕੇ ਵਿੱਚ ਪੜ੍ਹੇ-ਲਿਖੇ ਅਤੇ ਕੰਮ ਆ ਸਕਣ ਵਾਲੇ ਬੰਦਿਆਂ ਦੀ ਲੋੜ ਸੀ । ਉਨ੍ਹਾਂ ਉਸ ਵਕਤ ਇਲਾਕੇ ਵਿੱਚ ਚੰਗਾ ਅਸਰ-ਰਸੂਖ ਰੱਖਦੇ ਸ.ਜਸਵਿੰਦਰ ਸਿੰਘ ਬਰਾੜ (ਮਨਤਾਰ ਬਰਾੜ ਦੇ ਪਿਤਾ) ਅਤੇ ਸ. ਗੁਰਮੀਤ ਸਿੰਘ ਬਰਾੜ (ਜਗਮੀਤ ਬਰਾੜ ਦੇ ਪਿਤਾ) ਵਰਗੇ ਹੋਰ ਸਿਰਕੱਢ ਆਗੂਆਂ ਦੇ ਬਰਾਬਰ ਸ. ਮਹਿੰਦਰ ਸਿੰਘ ਰੋਮਾਣਾ ਨੂੰ ਲਿਆ ਖੜਾ ਕੀਤਾ। ਭਾਂਵੇ ਸ. ਰੋਮਾਣਾ ਨੂੰ ਸਿਆਸਤ ਵਿੱਚ ਲਿਆਉਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਹੀ ਸਨ ਪਰੰਤੂ ਖਰੀਆਂ-ਖਰੀਆਂ ਸੁਣਾਉਣ ਵਾਲੇ ਮੂੰਹਫੱਟ ਆਗੂ ਸ. ਰੋਮਾਣਾ ਦੀ ਵੱਡੇ ਬਾਦਲ ਨਾਲ ਬਹੁਤੀ ਲੰਮਾ ਸਮਾਂ ਬਣ ਨਾ ਸਕੀ । ਅੱਸੀਵੀਆਂ ਦੇ ਅੱਧ ਤੋਂ ਬਾਅਦ ਪੰਜਾਬ ਦੇ ਸਿਆਸੀ ਹਾਲਾਤ ਤਬਦੀਲ ਹੋ ਜਾਣ ਮਗਰੋਂ ਜਦੋਂ ਬਾਦਲ ਅਤੇ ਬਰਨਾਲਾ ਧੜਿਆਂ ਵੱਲੋਂ ਵੱਖੋ-ਵੱਖਰੇ ਰਾਜਸੀ ਪੈਂਤੜੇ ਮੱਲ ਲਏ ਗਏ ਤਾਂ ਸ. ਮਹਿੰਦਰ ਸਿੰਘ ਰੋਮਾਣਾ ਬਰਨਾਲਾ ਧੜੇ ਵੱਲ ਚਲੇ ਗਏ। ਪੰਜਾਬ ਵਿੱਚ 1985 ਤੋਂ 87 ਦਰਮਿਆਨ ਦੋ ਸਾਲ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਰਹੀ ਤਾਂ ਉਸ ਵੇਲੇ ਸ. ਮਹਿੰਦਰ ਸਿੰਘ ਰੋਮਾਣਾ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵੀ ਰਹੇ।

ਸ. ਮਹਿੰਦਰ ਸਿੰਘ ਰੋਮਾਣਾ ਪੰਜਾਬ ਤੋਂ ਬਿਹਾਰ ਜਾ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਵੀ ਸੇਵਾ ਨਿਭਾਉਂਦੇ ਰਹੇ। ਜਥੇਦਾਰ ਰੋਮਾਣਾ ਦਾ ਇਹ ਕਾਰਜਕਾਲ ਵਿਵਾਦਾਂ ਦੇ ਘੇਰੇ ਵਿੱਚ ਵੀ ਰਿਹਾ ਪਰੰਤੂ ਉਨ੍ਹਾਂ ਖੁਦ ਦਾ ਦਾਮਨ ਸਾਫ਼ ਰੱਖਿਆ। ਉਨ੍ਹਾਂ ਦਾ ਇੱਕ ਬੇਟਾ ਅਤੇ ਬੇਟੀ ਕੈਨੇਡਾ ਦੇ ਸਰੀ ਸ਼ਹਿਰ ਦੇ ਵਸਨੀਕ ਹਨ । ਉਨ੍ਹਾਂ ਦੇ ਮੰਗਲਵਾਰ ਤੱਕ ਪੰਜਾਬ ਪਹੁੰਚਣ ਮਗਰੋਂ ਹੀ ਸ. ਮਹਿਂਦਰ ਸਿੰਘ ਰੋਮਾਣਾ ਦਾ ਅੰਤਮ ਸੰਸਕਾਰ ਕੀਤਾ ਜਾਏਗਾ। ਰੋਮਾਣਾ ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਲਈ ਡਾ. ਜਸਬੀਰ ਸਿੰਘ ਰੋਮਾਣਾ (ਕੈਨੇਡਾ ) ਨਾਲ 604 727 0007 ਅਤੇ ਰਾਜਿੰਦਰ ਸਿੰਘ ਰੋਮਾਣਾ (ਪੰਜਾਬ) ਨਾਲ 98141 52814 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Share

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

ਚਿੱਤਰਕਲਾ ਦੀ ਸੂਖਮ ਰੂਹ – ਜਰਨੈਲ ਸਿੰਘ ਆਰਟਿਸਟ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News