• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday May 12, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਜੂਨ ਦੇ ਅਖੀਰ ਤੱਕ ਆਦਮਪੁਰ ਏਅਰਪੋਰਟ ਚਲਾ ਦਿਆਂਗੇ- ਭਗਵੰਤ ਮਾਨ

https://www.surreynewsbc.com/wp-content/uploads/2024/05/B483A08C-52B4-46D6-9A0C-D7085004DFBA.jpeg
Staff Report
May 23, 2024 9:21am

ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ‘ਚ ਆਦਮਪੁਰ, ਨਕੋਦਰ, ਜਲੰਧਰ ਕੈਂਟ,ਗੋਰਾਇਆ ਵਿਖੇ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ। ਮੁੱਖ ਮੰਤਰੀ ਨੇ ਕਿਹਾ ਕਿ ਇੰਨੀ ਗਰਮੀ ਦੇ ਬਾਵਜੂਦ ਵੀ ਵੱਡੀ ਗਿਣਤੀ ‘ਚ ਪਹੁੰਚੇ ਇਨਕਲਾਬੀ ਲੋਕਾਂ ਵੱਲੋਂ ਦਿੱਤੇ ਮਾਣ ਸਨਮਾਨ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ।

ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ, “ਪੰਜਾਬੀਓ, ਇੱਕ ਰਸਤਾ ਤਾਨਾਸ਼ਾਹ ਅਤੇ ਦੂਜਾ ਵਿਕਾਸ ਵੱਲ ਜਾਂਦਾ ਹੈ। ਹੁਣ ਫ਼ੈਸਲਾ ਤੁਹਾਡੇ ਹੱਥ ਹੈ ਤੁਸੀਂ ਪੰਜਾਬ ਅਤੇ ਦੇਸ਼ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਹੈ।ਅੱਜ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖ਼ਤਰੇ ‘ਚ ਹੈ. ਇਸ ਨੂੰ ਬਚਾਉਣ ਦੀ ਲੋੜ ਹੈ।ਇੱਕ ਰਸਤਾ ਤਾਨਾਸ਼ਾਹ ਅਤੇ ਹੰਕਾਰ ਵੱਲ ਨੂੰ ਜਾਂਦਾ ਹੈ, ਦੂਜਾ ਰਸਤਾ ਵਧੀਆ ਹਸਪਤਾਲ, ਸਕੂਲ, ਮੁਫ਼ਤ ਬਿਜਲੀ, ਪਾਣੀ, ਰੁਜ਼ਗਾਰ ਵਰਗੀਆਂ ਸਹੂਲਤਾਂ ਦੇਣ ਵਾਲਿਆਂ ਨੂੰ ਜਾਂਦਾ ਹੈ। ਹੁਣ ਫ਼ੈਸਲਾ ਤੁਹਾਡੇ ਹੱਥ ਹੈ ਤੁਸੀਂ ਜਾਣਾ ਕਿੱਧਰ ਨੂੰ ਹੈ।”

ਆਦਮਪੁਰ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ,“ਮੈਨੂੰ ਆਦਮਪੁਰ ਦੇ ਇਕੱਲੇ-ਇਕੱਲੇ ਮਸਲੇ ਦਾ ਪਤਾ ਹੈ, ਉਨ੍ਹਾਂ ਨੂੰ ਹੱਲ ਕਰਨਾ ਹੈ।ਜੂਨ ਦੇ ਅੰਤ ਤੱਕ ਏਅਰਪੋਰਟ ਵੀ ਚੱਲ ਪਵੇਗਾ ਜਿਸਦਾ ਨਾਮ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਣ ਦਾ ਪ੍ਰਸਤਾਵ ਕੇਂਦਰ ਨੂੰ ਰੱਖਿਆ ਹੈ। ਏਅਰਪੋਰਟ ਦੇ ਬਣਨ ਨਾਲ਼ ਸ਼ਹਿਰ ਦੀ ਬਹੁਤ ਤਰੱਕੀ ਹੋਵੇਗੀ।”

ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ ‘ਤੇ ਨਿਸ਼ਾਨਾਂ ਸਾਧਦਿਆਂ ਭਗਵੰਤ ਮਾਨ ਨੇ ਕਿਹਾ, “ਜਦੋਂ ਚੰਨੀ ਮੁੱਖ ਮੰਤਰੀ ਸੀ ਇਨ੍ਹਾਂ ਨੇ ਗ਼ਰੀਬਾਂ ਦਾ ਬਹੁਤ ਨੁਕਸਾਨ ਕੀਤਾ।ਇਸ ਦੇ ਭਾਣਜੇ-ਭਤੀਜੇ ਦੇ ਘਰੋਂ ਕਰੋੜਾਂ ਰੁਪਏ ਮਿਲ਼ੇ ਸੀ, ਉਹ ਵੀ ਗਰੀਬਾਂ ਦੀਆਂ ਸਕੀਮਾਂ ਦਾ ਹੀ ਲੁੱਟਿਆ ਹੋਣਾ।”

ਰੋਡ ਸ਼ੋਅ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆ ਮੁੱਖ ਮੰਤਰੀ ਨੇ ਕਿਹਾ, “ਵੱਡੀ ਗਿਣਤੀ ‘ਚ ਪਹੁੰਚੇ ਕ੍ਰਾਂਤੀਕਾਰੀ ਅਤੇ ਇਨਕਲਾਬੀ ਲੋਕਾਂ ਵੱਲੋਂ ਦਿੱਤੇ ਪਿਆਰ ਨੂੰ ਕਿਸੇ ਵੀ ਤੱਕੜੀ ‘ਚ ਤੋਲਿਆ ਨਹੀਂ ਜਾ ਸਕਦਾ। ਤੁਹਾਡੇ ਇਲਾਕੇ ਦੀ ਇੱਕ ਇੱਕ ਸਮੱਸਿਆ ਬਾਰੇ ਮੈਨੂੰ ਪਤਾ ਹੈ।ਤੁਹਾਡੇ ਵੱਲੋਂ ਦਿੱਤੇ ਇਸ ਪਿਆਰ ਦਾ ਮੁੱਲ ਅਸੀਂ ਵਿਕਾਸ ਕਾਰਜਾਂ ਰਾਹੀਂ ਮੋੜਾਂਗੇ।”

Share

‘ਸਰੀ ਪੁਲਸ ਕੋਲ ਗੈਂਗ ਹਿੰਸਾ ਨਾਲ ਲੜਨ ਲਈ ਠੋਸ ਯੋਜਨਾ ਹੋਵੇ’ – ਸਰੀ ਮੇਅਰ ਬਰਿੰਡਾ ਲੌਕ

Two Men Critically Injured in Surrey Shooting

Serious Motorcycle Crash in Delta Leaves Rider Injured

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News