• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday August 10, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਕੈਨੇਡਾ ‘ਚ ਦੁਕਾਨਾਂ ਤੋਂ ਘਿਓ ਚੋਰੀ ਕਰਨ ਦੇ ਮਾਮਲੇ ਵਿੱਚ 6 ਪੰਜਾਬੀ ਗ੍ਰਿਫਤਾਰ

https://www.surreynewsbc.com/wp-content/uploads/2025/01/IMG_9167.jpeg
Staff Report
January 30, 2025 10:32am

ਬਰੈਂਪਟਨ- ਕੈਨੇਡਾ ਦੀ ਪੀਲ ਇਲਾਕੇ ਦੀ ਪੁਲਿਸ ਨੇ 60 ਹਜ਼ਾਰ ਡਾਲਰਾਂ  ਦੇ ਦੇਸੀ ਘਿਓ ਦੀ ਚੋਰੀ ਦੇ ਇਲਜ਼ਾਮ ਤਹਿਤ 6 ਪੰਜਾਬੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਕੈਨੇਡਾ ਵਿੱਚ ਕਰਿਆਨੇ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਤੋਂ ਵੱਡੀ ਮਾਤਰਾ ਵਿੱਚ ਮੱਖਣ ਅਤੇ ਘਿਓ ਚੋਰੀ ਹੋਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਸੀ। ਪੀਲ ਪੁਲਸ ਮੁਤਾਬਕ ਪਿਛਲੇ ਇੱਕ ਸਾਲ ਵਿੱਚ ਹੀ ਗਰੌਸਰੀ ਸਟੋਰਾਂ ਵਿੱਚੋਂ ਘਿਓ ਦੀ ਚੋਰੀ ਕਾਰਨ 60 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ ਹੈ।

ਇਨ੍ਹਾਂ ਘਟਨਾਵਾਂ ਵਿੱਚ ਸਾਲ 2023 ਦੇ ਮੁਕਾਬਲੇ ਤਕਰੀਬਨ 135 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ। ਪੀਲ ਪੁਲਿਸ ਨੂੰ ਚੋਰੀ ਦੀਆਂ 180 ਤੋਂ ਵੱਧ ਘਟਨਾਵਾਂ ਦੀ ਸੂਚਨਾ ਮਿਲੀ ਸੀ। ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜ੍ਹਨ ਲਈ ਜਾਲ ਵਿਛਾਇਆ ਗਿਆ। ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਜਾਂਚ ਮੁਹਿੰਮ ਦੌਰਾਨ ਹੈਰਾਨੀਜਨਕ ਖੁਲਾਸਾ ਹੋਇਆ ਹੈ।

ਪੀਲ ਪੁਲਿਸ ਵੱਲੋਂ ਜਾਰੀ ਮੀਡੀਆ ਰਿਪੋਰਟ ਮੁਤਾਬਕ ਪੁਲਿਸ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿੰਨ੍ਹਾਂ ਕੋਲੋਂ ਚੋਰੀ ਕੀਤਾ ਹੋਇਆ ਦੇਸੀ ਘਿਓ ਬਰਾਮਦ ਹੋਇਆ ਹੈ। ਫੜ੍ਹੇ ਗਏ 3 ਵਿਅਕਤੀਆਂ ਦੇ ਨਾਮ 22 ਸਾਲਾ ਵਿਸ਼ਵਜੀਤ ਸਿੰਘ, 23 ਸਾਲਾ ਸੁਖਮੰਦਰ ਸਿੰਘ ਅਤੇ 28 ਸਾਲਾ ਦਲਵਾਲ ਸਿੱਧੂ ਦੱਸੇ ਗਏ ਹਨ। ਸੁਖਮੰਦਰ ਸਿੰਘ ਅਤੇ ਦਲਵਾਲ ਸਿੱਧੂ ਬਰੈਂਪਟਨ ਦੇ ਰਹਿਣ ਵਾਲੇ ਹਨ ਜਦਕਿ ਵਿਸ਼ਵਜੀਤ ਸਿੰਘ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ।

ਪੁਲਿਸ ਨੇ 3 ਜਣੇ ਹੋਰ ਵੀ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ’ਤੇ ਪੰਜ ਹਜ਼ਾਰ ਡਾਲਰ ਤੋਂ ਘੱਟ ਦੀ ਦੇਸੀ ਘਿਓ ਦੀ ਚੋਰੀ ਦੇ ਇਲਜ਼ਾਮ ਲੱਗੇ ਹਨ। ਇਨ੍ਹਾਂ ਦੀ ਪਛਾਣ 22 ਸਾਲਾ ਨਵਦੀਪ ਚੌਧਰੀ, 38 ਸਾਲਾ ਕਮਲਦੀਪ ਸਿੰਘ ਅਤੇ 25 ਸਾਲਾ ਹਰਕੀਰਤ ਸਿੰਘ ਵਜੋਂ ਹੋਈ ਹੈ।

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ 6 ਮੁਲਜ਼ਮਾਂ ਨੂੰ ਬਰੈਂਪਟਨ ਵਿਖੇ  ਸਥਿਤ ਇੱਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਹੁਣ ਇਹ ਪਤਾ ਲਗਾਉਣ ਦਾ ਯਤਨ ਕਰ ਰਹੀ ਹੈ ਕਿ ਚੋਰੀ ਕੀਤਾ ਗਿਆ ਮੱਖਣ ਅਤੇ ਘਿਓ ਅੱਗੇ ਕਿਸ ਨੂੰ ਵੇਚਿਆ ਜਾ ਰਿਹਾ ਸੀ।

Share

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Surrey Police Honours Moti Johal for Heroic Rescue of Child in Traffic

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News