• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday May 29, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਦੀ ‘ਸੁਰੀਲੀ ਸ਼ਾਮ’ ਨੇ ਦਰਸ਼ਕ ਕੀਲੇ

https://www.surreynewsbc.com/wp-content/uploads/2026/05/IMG_4569.jpeg
ਹਰਦਮ ਮਾਨ
May 28, 2026 9:11pm

ਸਰੀ, 28 ਮਈ (ਹਰਦਮ ਮਾਨ)– ‘ਗ਼ਜ਼ਲ ਮੰਚ ਸਰੀ’ ਵੱਲੋਂ ਬੀਤੇ ਐਤਵਾਰ ‘ਰਿਫਲੈਕਸ਼ਨ ਬੈਂਕੁਇਟ ਐਂਡ ਕਾਨਫਰੰਸ ਸੈਂਟਰ’ ਵਿਖੇ ਕਰਵਾਈ ਗਈ ਸੁਰੀਲੀ ਸੰਗੀਤਕ ਸ਼ਾਮ ਨੇ ਸਰੋਤਿਆਂ ਨੂੰ ਰੂਹ ਤੱਕ ਸਰਸ਼ਾਰ ਕਰ ਦਿੱਤਾ। ਇਸ ਸ਼ਾਮ ਵਿੱਚ ਸੈਂਕੜੇ ਸੰਜੀਦਾ ਸਰੋਤਿਆਂ ਦੀ ਗੰਭੀਰ ਹਾਜ਼ਰੀ ਅਤੇ ਰੂਹ ਤੋਂ ਨਿਕਲੀ ‘ਵਾਹ-ਵਾਹ‘ ਨੇ ਸਾਬਤ ਕਰ ਦਿੱਤਾ ਕਿ ਸਰੀ ਦੀ ਧਰਤੀ ‘ਤੇ ਪੰਜਾਬੀ ਸ਼ਾਇਰੀ ਅਤੇ ਸੰਗੀਤ ਦਾ ਦਿਲ ਬੜੇ ਉਤਸ਼ਾਹ ਨਾਲ ਧੜਕ ਰਿਹਾ ਹੈ।

ਪ੍ਰੋਗਰਾਮ ਦਾ ਸ਼ਾਨਦਾਰ ਆਗਾਜ਼ ਮੰਚ ਦੇ ਬੁਲਾਰੇ ਰਾਜਵੰਤ ਰਾਜ ਨੇ ਆਪਣੇ ਨਿੱਘੇ ਸਵਾਗਤੀ ਸ਼ਬਦਾਂ ਨਾਲ ਕੀਤਾ। ਇਸ ਉਪਰੰਤਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਗ਼ਜ਼ਲ ਮੰਚ ਦੀਆਂ ਸਾਹਿਤਕ ਸਰਗਰਮੀਆਂ ਅਤੇ ਸਾਲਾਨਾ ਕਰਵਾਏ ਜਾਣ ਵਾਲੇ ਤਿੰਨ ਪ੍ਰਮੁੱਖ ਸਮਾਗਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਇਸ ਖੂਬਸੂਰਤ ਅਤੇ ਸਫ਼ਲ ਸ਼ਾਮ ਦਾ ਸਮੁੱਚਾ ਪ੍ਰਬੰਧ ਸਰੀ ਦੇ ਉੱਘੇ ਕਾਰੋਬਾਰੀ ਅਤੇ ਕਲਾ-ਪ੍ਰੇਮੀ ਜਤਿੰਦਰ ਜੇ ਮਿਨਹਾਸ ਵੱਲੋਂ ਬੜੀ ਰੀਝ ਅਤੇ ਤਨਦੇਹੀ ਨਾਲ ਕੀਤਾ ਗਿਆ ਹੈ।

ਮਹਿਫਿਲ ਦੇ ਸੰਗੀਤਕ ਰੰਗ ਉਦੋਂ ਹੋਰ ਗੂੜ੍ਹੇ ਹੋ ਗਏ ਜਦੋਂ ਪਹਿਲੇ ਗਾਇਕ ਕਰਨਜੀਤ ਨੇ ਆਪਣੀਆਂ ਸੁਰੀਲੀਆਂ ਗ਼ਜ਼ਲਾਂ ਨਾਲ ਸਰੋਤਿਆਂ ਦੇ ਦਿਲਾਂ ‘ਤੇ ਦਸਤਕ ਦਿੱਤੀ। ਹਰ ਪੇਸ਼ਕਾਰੀ ‘ਤੇ ਗੂੰਜਦੀ ਦਾਦ ਨੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਇਸ ਤੋਂ ਬਾਅਦ ਯੂ.ਬੀ.ਸੀ. ਕਲੋਨਾ ਦੀ ਵਿਦਿਆਰਥਣ ਸਾਂਝ ਜੌੜਾ ਨੇ ਆਪਣੀ ਸੁਰੀਲੀ ਆਵਾਜ਼ ਅਤੇ ਬੇਮਿਸਾਲ ਸੰਗੀਤਕ ਅੰਦਾਜ਼ ਨਾਲ ਸਰੋਤਿਆਂ ਨੂੰ ਮੋਹ ਲਿਆ। ਉੱਘੇ ਗਾਇਕ ਪਰਖਜੀਤ ਸਿੰਘ ਨੇ ਆਪਣੀ ਰੂਹਾਨੀ ਗਾਇਕੀ ਰਾਹੀਂ ਤਿੰਨ ਖੂਬਸੂਰਤ ਗ਼ਜ਼ਲਾਂ ਪੇਸ਼ ਕਰਦਿਆਂ ਮਹਿਫ਼ਿਲ ਨੂੰ ਨਵੀਂ ਉਚਾਈ ਬਖ਼ਸ਼ੀ। ਸਮਾਗਮ ਦੀ ਰੌਣਕ ਨੂੰ ਸਿਖਰਾਂ ‘ਤੇ ਲੈ ਗਏ ਕੈਲੀਫੋਰਨੀਆ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਨਾਮਵਰ ਗਾਇਕ ਸੁਖਦੇਵ ਸਾਹਿਲ। ਉਨ੍ਹਾਂ ਨੇ ‘ਗ਼ਜ਼ਲ ਮੰਚ’ ਦੇ ਸ਼ਾਇਰਾਂ ਦੀਆਂ ਗ਼ਜ਼ਲਾਂ ਅਤੇ ਕੁਝ ਦਿਲਕਸ਼ ਗੀਤਾਂ, ਟੱਪਿਆਂ, ਬੋਲੀਆਂ ਨੂੰ ਆਪਣੇ ਮਖ਼ਮਲੀ ਸੁਰਾਂ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਸਰੋਤਿਆਂ ਨੇ ਸਾਹਿਲ ਦੇ ਹਰ ਸੁਰ ਨੂੰ ਰੂਹ ਨਾਲ ਮਹਿਸੂਸ ਕੀਤਾ।

ਇਸ ਮੁਬਾਰਕ ਮੌਕੇ ਜਿੱਥੇ ਸੰਗੀਤ ਦੀਆਂ ਤਾਨਾਂ ਖ਼ਿਲਰੀਆਂ, ਉੱਥੇ ਹੀ ਕਲਾ ਅਤੇ ਸਾਹਿਤ ਦੇ ਹਸਤਾਖ਼ਰਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੇ ਮੁੱਖ ਸਹਿਯੋਗੀ ਜਤਿੰਦਰ ਜੇ ਮਿਨਹਾਸ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਉਚੇਚੇ ਤੌਰ ‘ਤੇ ਪਹੁੰਚੇ ਪੰਜਾਬੀ ਗੀਤਕਾਰੀ ਦੇ ਖੋਜੀ ਅਸ਼ੋਕ ਬਾਂਸਲ ਮਾਨਸਾ ਦਾ ਨਿੱਘਾ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ‘ਗ਼ਜ਼ਲ ਮੰਚ ਸਰੀ‘ ਵੱਲੋਂ ਉੱਘੇ ਉਸਤਾਦ ਸ਼ਾਇਰ ਗੁਰਦਰਸ਼ਨ ਬਾਦਲ, ਸਤਿਕਾਰਯੋਗ ਕਵਿੱਤਰੀ ਅਮਰਜੀਤ ਸ਼ਾਂਤ ਅਤੇ ਅਵਤਾਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੁਰਿੰਦਰ ਕੈਲੇ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਚੁੱਪ ਦਾ ਸੰਨਾਟਾ’ ਅਤੇ ਅਸ਼ੋਕ ਬਾਂਸਲ ਮਾਨਸਾ ਦੀਆਂ ਕਿਤਾਬਾਂ ‘ਮਿੱਟੀ ਨੂੰ ਫਰੋਲ ਜੋਗੀਆ’ ਤੇ ‘ਲੱਭ ਜਾਣਗੇ ਲਾਲ ਗੁਆਚੇ’ ਵੀ ਰਿਲੀਜ਼ ਕੀਤੀਆਂ ਗਈਆਂ।

ਸਮੁੱਚੇ ਪ੍ਰੋਗਰਾਮ ਨੂੰ ਇੱਕ ਸੂਤਰ ਵਿੱਚ ਪਰੋਣ ਦਾ ਕਾਰਜ ਰਾਜਵੰਤ ਰਾਜ, ਦਵਿੰਦਰ ਗੌਤਮ, ਦਸ਼ਮੇਸ਼ ਗਿੱਲ ਫ਼ਿਰੋਜ਼ ਅਤੇ ਸੁਖਜੀਤ ਹੁੰਦਲ ਨੇ ਬਹੁਤ ਹੀ ਸ਼ਾਇਰਾਨਾ, ਅਦਬੀ ਅਤੇ ਖ਼ੂਬਸੂਰਤ ਅੰਦਾਜ਼ ਵਿੱਚ ਨਿਭਾਇਆ। ਸਰੀ ਦੇ ਨੌਜਵਾਨ ਸ਼ਾਇਰਾਂ ਦੀ ਆਮਦ ਇਸ ਸਮਾਗਮ ਦਾ ਵਿਸ਼ੇਸ਼ ਹਾਸਲ ਰਹੀ। ਸਮਾਗਮ ਦੇ ਆਖ਼ਰ ਵਿੱਚ ‘ਗ਼ਜ਼ਲ ਮੰਚ ਸਰੀ‘ ਦੇ ਪ੍ਰਧਾਨ ਜਸਵਿੰਦਰ ਨੇ ਆਏ ਹੋਏ ਸਾਰੇ ਸੰਜੀਦਾ ਸਰੋਤਿਆਂ ਅਤੇ ਸਹਿਯੋਗੀਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਮੰਚ ਭਵਿੱਖ ਵਿੱਚ ਵੀ ਪੰਜਾਬੀ ਗ਼ਜ਼ਲ ਅਤੇ ਸਾਹਿਤ ਦੀ ਪ੍ਰਫੁੱਲਤਾ ਲਈ ਅਜਿਹੇ ਉੱਚ-ਪਾਏ ਦੇ ਪ੍ਰੋਗਰਾਮਾਂ ਦੀ ਲੜੀ ਨੂੰ ਨਿਰੰਤਰ ਜਾਰੀ ਰੱਖੇਗਾ।

 

Share

Surrey Lawyer Becomes First Canadian Punjabi to Conquer Mount Everest and Return Safely

Surrey Moves to Make Swim Lessons Free for Children

Surrey awards $1.26M contract for King George Boulevard widening ahead of BRT project

Reader Interactions

Comments

No Comments

Leave a comment

NOTE: Surrey News welcomes your opinions and comments. We do not allow personal attacks, offensive language or unsubstantiated allegations. We reserve the right to edit comments for length, style, legality and taste and reproduce them in print, electronic or otherwise. For further information, please contact the editor or publisher, or see our Terms and Conditions.

Cancel reply

Your email address will not be published. Required fields are marked *

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News