• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 21, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪੋਲ ਸਰਵੇਖਣ ਚ ਐਨ.ਡੀ.ਪੀ. ਦਾ ਪੱਲੜਾ ਭਾਰੀ

https://www.surreynewsbc.com/wp-content/uploads/2024/03/angus-Poll.jpg
GURBAJ SINGH BRAR
March 19, 2024 3:55pm

ਹਾਲ ਹੀ ਵਿੱਚ ਕਰਵਾਏ ਗਏ ਇੱਕ ਪੋਲ ਸਰਵੇਖਣ ਵਿੱਚ ਐਨ.ਡੀ.ਪੀ. ਦਾ ਪੱਲੜਾ ਭਾਰੀ ਦਿਖਾਇਆ ਗਿਆ ਹੈ। ਸੁਤੰਤਰ ਸਰਵੇ ਏਜੰਸੀ ਐਂਗਸ ਰੀਡ ਦੇ ਪੋਲ ਮੁਤਾਬਕ ਬੀ.ਸੀ. ਸੂਬੇ ਦੇ ਬਹੁਤੇ ਲੋਕ ਇੱਕ ਵਾਰ ਫਿਰ ਸੱਤਾਧਾਰੀ ਪਾਰਟੀ ਨੂੰ ਸੱਤਾ ਸੌਂਪਣ ਦਾ ਮਨ ਬਣਾਈ ਬੈਠੇ ਹਨ। ਪੋਲ ਅਨੁਸਾਰ ਸੱਤਾਧਾਰੀ ਪਾਰਟੀ ਆਪਣੇ ਦੋ ਪ੍ਰਮੁੱਖ ਸਿਆਸੀ ਦਲਾਂ ਬੀ.ਸੀ. ਯੂਨਾਇਟਡ ਅਤੇ ਕਨਸਰਵੇਟਿਵ ਤੋਂ ਦੁੱਗਣਾ ਸਮਰਥਨ ਹਾਸਲ ਕਰਦੀ ਦਿਖਾਈ ਦੇ ਰਹੀ ਹੈ । ਜੇਕਰ ਅੱਜ ਵੋਟਾਂ ਪੈਣੀਆਂ ਹੋਣ ਤਾਂ ਸਰਵੇਖਣ ਵਿੱਚ ਸ਼ਾਮਲ 43 ਫੀਸਦੀ ਲੋਕ ਐਨ.ਡੀ.ਪੀ. ਲਈ ਵੋਟ ਕਰਨਗੇ।ਮੁੱਖ ਵਿਰੋਧੀ ਧਿਰ ਬੀ.ਸੀ. ਯੂਨਾਈਟਡ ਅਤੇ ਕਨਸਰਵੇਟਿਵ ਪਾਰਟੀ ਨੂੰ 22 ਫੀਸਦੀ ਲੋਕਾਂ ਨੇ ਵੋਟ ਪਾਉਣ ਦਾ ਇਰਾਦਾ ਜ਼ਾਹਰ ਕੀਤਾ ਹੈ ਜਦਕਿ ਗਰੀਨ ਪਾਰਟੀ ਨੂੰ ਸਿਰਫ਼ 12 ਫੀਸਦੀ ਲੋਕ ਹੀ ਵੋਟ ਪਾਉਣਗੇ।

ਸਰਵੇ ਦੇ ਨਤੀਜਿਆਂ ਤੋਂ ਸਪੱਸ਼ਟ ਸੁਨੇਹਾ ਮਿਲਦਾ ਹੈ ਕਿ ਵੱਧਦੀ ਹੋਈ ਮਹਿੰਗਾਈ, ਸਿਹਤ ਸਹੂਲਤਾਂ ਅਤੇ  ਕਿਫਾਇਤੀ ਘਰਾਂ ਦੇ ਨਿਰਮਾਣ ਦੇ ਮੁੱਦੇ ਤੇ ਘਿਰਦੀ ਨਜ਼ਰ ਆ ਰਹੀ ਸੱਤਾਧਾਰੀ ਪਾਰਟੀ ਨੂੰ ਫ਼ਿਲਹਾਲ ਵਿਰੋਧੀ ਧਿਰਾਂ ਵੱਲੋਂ ਕੋਈ ਵੱਡੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਪਰੰਤੂ ਜੇਕਰ ਦੋ ਸਿਆਸੀ ਧਿਰਾਂ ਕਨਸਰਵੇਟਿਵ ਅਤੇ ਬੀ.ਸੀ. ਯੂਨਾਈਟਡ ਗਠਜੋੜ ਕਰਕੇ ਚੋਣ ਲੜਦੀਆਂ ਹਨ ਤਾਂ ਇਸੇ ਸਾਲ ਅਕਤੂਬਰ ਮਹੀਨੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਸਿਆਸੀ ਸਮੀਕਰਣ ਤਬਦੀਲ ਹੋ ਸਕਦੇ ਹਨ।

          ਜੇਕਰ ਪਾਰਟੀ ਆਗੂਆਂ ਦੀ ਪ੍ਰਵਾਨਗੀ ਦੀ ਗੱਲ ਕਰੀਏ ਤਾਂ ਇੱਥੇ ਵੀ ਵਧੇਰੇ ਲੋਕ ਸੂਬੇ ਦੇ ਪ੍ਰੀਮੀਅਰ ਅਤੇ ਐਨ.ਡੀ.ਪੀ. ਦੇ ਆਗੂ ਡੇਵਿਡ ਈਬੀ ਦੇ ਹੱਕ ਵਿੱਚ ਨਿੱਤਰੇ ਹੋਏ ਹਨ।
ਡੇਵਿਡ ਈਬੀ ਦੀ ਪ੍ਰਵਾਨਗੀ ਦਰ ਮੈਟਰੋ ਵੈਨਕੂਵਰ ਇਲਾਕੇ ਵਿੱਚ ਬਾਕੀ ਦੋਹਵੇ ਆਗੂਆਂ ਨਾਲ਼ੋਂ ਸਭ ਤੋਂ ਜ਼ਿਆਦਾ ਫਰਕ ਨਾਲ ਵਧੇਰੇ ਦਿਖਾਈ ਗਈ ਹੈ ।
Share

Starchuk Pledges West Coast Express Service for Surrey

ਗੁਰਦੁਆਰਾ ਸਿੰਘ ਸਭਾ ਸਰੀ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ

Starchuk Pledges Citywide Traffic Lights, Road Expansions

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News