• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday August 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਿੱਧੂ ਮੂਸੇਵਾਲਾ ਦਾ ਛੋਟਾ ਵੀਰ ਆਇਆ !

https://www.surreynewsbc.com/wp-content/uploads/2024/03/Sidhu-Moosewala.jpg
Sidhu Moosewala`s Father Balkaur Singh with newborn baby BOY.
GURBAJ SINGH BRAR
March 16, 2024 10:15pm
ਦੇਸ਼ ਵਿਦੇਸ਼ ਵਿੱਚ ਵੱਸਦੇ ਲੱਖਾਂ-ਕਰੋੜਾਂ ਪੰਜਾਬੀਆਂ ਸਮੇਤ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਵੱਸਦੇ ਸਿੱਧੂ ਮੂਸੇਵਾਲਾ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ ਅੱਜ ਪੁੱਤਰ ਨੇ ਜਨਮ ਲਿਆ ਹੈ । ਇਹ ਖੁਸ਼ਖਬਰੀ ਖੁਦ ਸਿੱਧੂ ਮੂਸੇਵਾਲਾ ਦੇ ਪਿਤਾ ਸ. ਬਲਕੌਰ ਸਿੰਘ ਨੇ ਆਪਣੇ ਸ਼ੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਹੈ ।
ਉਹਨਾਂ ਫੇਸਬੁੱਕ ਪੇਜ ਤੇ ਲਿਖਿਆ ਹੈ , “ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।”
ਚੇਤੇ ਰਹੇ ਜਗਤ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਮਾਨਸਾ ਨੇੜੇ ਜਵਾਹਰਕੇ ਪਿੰਡ ਵਿੱਚ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦਾ ਪਿਤਾ ਆਪਣੇ ਪੁੱਤ ਦੀ ਮੌਤ ਦਾ ਇਨਸਾਫ ਲੈਣ ਲਈ ਸਮੇ ਦੀਆਂ ਸਰਕਾਰਾਂ ਨਾਲ ਦਸਤਪੰਜਾ ਲੈਂਦਾ ਆ ਰਿਹਾ ਸੀ।
ਹੁਣ ਸਿੱਧੂ ਦੇ ਘਰ ਆਏ ਉਸਦੇ ਛੋਟੇ ਵੀਰ ਦੀ ਖਬਰ ਪੜ੍ਹ ਕੇ ਸਿੱਧੂ ਦੇ ਕਰੋੜਾਂ ਚਹੇਤਿਆਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਸਿੱਧੂ ਜੋੜੇ ਨੇ ਬੱਚਾ ਹਾਸਲ ਕਰਨ ਲਈ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਈ.ਵੀ.ਐਫ. ਤਕਨੀਕ ਰਾਂਹੀ ਗਰਭ ਧਾਰਨ ਕੀਤਾ ਸੀ । ਸਿੱਧੂ ਦੀ ਮਾਂ ਦੀ ਵੱਡੀ ਉਮਰ ਹੋਣ ਕਾਰਣ ਕੁਝ ਲੋਕ ਬੱਚੇ ਦੇ ਜਨਮ ਬਾਰੇ ਫਿਕਰਮੰਦ ਸਨ, ਪਰੰਤੂ ਬਠਿੰਡਾ ਦੇ ਜਿੰਦਲ ਹਸਪਤਾਲ ਦੀ ਡਾਕਟਰ ਰਜਨੀ ਜਿੰਦਲ ਮੁਤਾਬਕ ਹੁਣ ਜੱਚਾ-ਬੱਚਾ ਦੋਹਵੇਂ ਤੰਦਰੁਸਤ ਦੱਸੇ ਜਾ ਰਹੇ ਹਨ।
Share

SPS Appeals for Witnesses and Dashcam Footage After South Surrey Cyclist Collision

Surrey City Centre Residents Raise Alarm Over Increasing Late-Night Vehicle Noise

Surrey Stands With Canada as U.S. Tariffs Escalate

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News