• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday August 12, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਮਾਲਕ ਸੁੱਕੀਆਂ ਜੜਾਂ ਹਰੀਆਂ ਕਰ ਦਿੰਦਾ ਹੈ – ਗੁਰਦਾਸ ਮਾਨ

https://www.surreynewsbc.com/wp-content/uploads/2024/03/Sidhu-Moosewala.jpg
Surrey News Bureau
March 18, 2024 4:55pm
ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲਣ ਲਈ ਬਠਿੰਡਾ ਪਹੁੰਚੇ। ਉਨ੍ਹਾਂ ਸਿੱਧੂ ਦੇ ਮਾਪਿਆਂ ਨੂੰ ‘ਨਿੱਕੇ ਸਿੱਧੂ’ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ । ਸਥਾਨਕ ਜਿੰਦਲ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਗੁਰਦਾਸ ਮਾਨ ਨੇ ਕਿਹਾ ਕਿ ਜੇ ਮਾਲਕ ਚਾਹਵੇ ਤਾਂ ਸੁੱਕੀਆਂ ਜੜਾਂ ਵੀ ਹਰੀਆਂ ਕਰ ਦਿੰਦਾ ਹੈ। ਉਹਨਾਂ ਕਿਹਾ ਕਿ ਉਹ ‘ਮਾਤਾ ਸ਼੍ਰੀ’ ਚਰਨ ਕੌਰ ਨੂੰ ਜੱਫੀ ਪਾ ਕੇ ਆਏ ਹਨ ਅਤੇ ਉਹ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਵਧਾਈ ਦੇਣ ਲਈ ਇੱਥੇ ਆਏ ਸਨ। ਗੁਰਦਾਸ ਮਾਨ ਨੇ ਕਿਹਾ ਕਿ ਸਿੱਧੂ ਪਰਿਵਾਰ ਦੇ ਘਰ ਨਵੀਆਂ ਖੁਸ਼ੀਆਂ ਆਈਆਂ ਹਨ ਅਤੇ ਮਾਪਿਆਂ ਨੂੰ ਜਿਉਣ ਦਾ ਬਹਾਨਾ ਮਿਲ ਗਿਆ ਹੈ। ੳਹਨਾਂ ‘ਨਿੱਕੇ ਸਿੱਧੂ’ ਨੂੰ ਬੁਰੀਆਂ ਬਲਾਵਾਂ ਤੋਂ ਬਚ ਕੇ ਰਹਿਣ ਦੀ ਦੁਆ ਕੀਤੀ। ਬੱਚੇ ਦੇ ਜਨਮ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਪਿੰਡ ਵਿੱਚ ਕਾਫੀ ਗਿਣਤੀ ਵਿੱਚ ਲੋਕ ਵਧਾਈ ਦੇਣ ਅਤੇ ਖੁਸ਼ੀ ਸਾਂਝੀ ਕਰਨ ਲਈ ਪਹੁੰਚ ਰਹੇ ਹਨ।
       ਇਸੇ ਦੌਰਾਨ ਸ ਬਲਕੌਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਿੱਧੂ ਦੇ ਭਰਾ ਦਾ ਨਾਮ ਸਿੱਧੂ ਮੂਸੇਵਾਲਾ ਦੇ ਨਾਂ ਤੇ ਹੀ ਰੱਖਿਆ ਜਾਵੇਗਾ। ਚੇਤੇ ਰਹੇ ਜਗਤ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਤਕਰੀਬਨ ਬਾਈ ਮਹੀਨੇ ਪਹਿਲਾਂ ਮਾਨਸਾ ਨੇੜੇ ਜਵਾਹਰ ਕੇ ਪਿੰਡ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਲਕੌਰ ਸਿੰਘ ਨੇ ਸਿੱਧੂ ਦੀ ਮਾਂ ਚਰਨ ਕੌਰ ਬਾਰੇ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਸਿੱਧੂ ਮੂਸੇਵਾਲਾ ਦੀ ਮਾਤਾ ਦੀ ਉਮਰ 58 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।  2018 ਵਿੱਚ ਉਨ੍ਹਾਂ ਨੇ ਸਰਪੰਚੀ ਦੀ ਚੋਣ ਮਾਨਸਾ ਜ਼ਿਲ੍ਹੇ ਦੇ ਮੂਸਾ ਪਿੰਡ ਤੋਂ ਲੜੀ ਸੀ ਜਿਸ ਵਿੱਚ ਉਨ੍ਹਾਂ ਨੂੰ ਜਿੱਤ ਹਾਸਲ ਹੋਈ ਸੀ।
Share

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Surrey Police Honours Moti Johal for Heroic Rescue of Child in Traffic

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News