
ਸ੍ਰੀ ਅੰਮ੍ਰਿਤਸਰ ਸਾਹਿਬ- ਪੰਜਾਬ ਤੋਂ ਇੱਕ ਹੋਰ ਵੱਡੀ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ! ਪੰਜਾਬ ਦੇ ਜਾਏ ਅਤੇ ਦੁਨੀਆਂ ਭਰ ਵਿੱਚ ਬਾਡੀ ਬਿਲਡਰ ਵਜੋਂ ਮਸ਼ਹੂਰ ਵਰਿੰਦਰ ਘੁੰਮਣ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਹ ਅੰਮ੍ਰਿਤਸਰ ਵਿਖੇ ਇੱਕ ਹਸਪਤਾਲ ਵਿੱਚ ਮਾਸਪੇਸ਼ੀਆਂ ਦੀ ਸਰਜਰੀ ਕਰਵਾਉਣ ਗਏ ਸਨ। ਵਰਿੰਦਰ ਘੁੰਮਣ ਸ਼ਾਕਾਹਾਰੀ ਸਨ ਅਤੇ ਉਹ ਹੋਰਨਾਂ ਨੂੰ ਵੀ ਸਰੀਰ ਬਣਾਉਣ ਲਈ ਸਾਦਾ ਖੁਰਾਕ ਖਾਣ ਦੀ ਸਲਾਹ ਦਿੰਦੇ ਰਹਿੰਦੇ ਸਨ । ਉਨ੍ਹਾਂ ਦੇਸ਼-ਵਿਦੇਸ਼ ਵਿੱਚ ਬਾਡੀ ਬਿਲਡਿੰਗ ਦੇ ਕਈ ਮੁਕਾਬਲੇ ਜਿੱਤੇ ਸਨ। ਵਰਿੰਦਰ ਘੁੰਮਣ ਸਲਮਾਨ ਖਾਨ ਨਾਲ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਸਨ।
ਉਨ੍ਹਾਂ ਦੇ ਦੇਹਾਂਤ ‘ਤੇ ਅਫ਼ਸੋਸ ਜ਼ਾਹਿਰ ਕਰਦਿਆਂ ਪੰਜਾਬ ਦੇ ਕਾਂਗਰਸੀ ਆਗੂ ਰਵਨੀਤ ਬਿੱਟੂ ਨੇ ਕਿਹਾ, “ਪੰਜਾਬ ਦੀ ਸ਼ਾਨ, ‘ਦ ਹੀ-ਮੈਨ ਆਫ਼ ਇੰਡੀਆ’ Varinder Ghuman ਜੀ ਦਾ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ ਦੇਸ਼ ਲਈ ਇੱਕ ਅਪੂਰਣ ਘਾਟਾ ਹੈ। ਉਨ੍ਹਾਂ ਨੇ ਸਖ਼ਤ ਮਿਹਨਤ ਅਤੇ ਸ਼ਾਕਾਹਾਰੀ ਜੀਵਨ ਸ਼ੈਲੀ ਨਾਲ ਫਿਟਨੈਸ ਦੀ ਦੁਨੀਆ ਵਿੱਚ ਨਵੇਂ ਮਾਪਦੰਡ ਸਥਾਪਿਤ ਕੀਤੇ। ਉਨ੍ਹਾਂ ਦਾ ਜੀਵਨ ਸਦਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਰਹੇਗਾ। ਵਾਹਿਗੁਰੂ ਜੀ ਚਰਨਾਂ ਵਿੱਚ ਨਿਵਾਸ ਬਖ਼ਸ਼ਣ।”
