• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday April 1, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਵੈਨਕੂਵਰ ਨਗਰ ਕੀਰਤਨ ਵਿਚ ਲੱਖਾਂ ਲੋਕਾਂ ਨੇ ਕੀਤੀ ਸ਼ਿਰਕਤ

https://www.surreynewsbc.com/wp-content/uploads/2024/04/53652245146_a8bbb380ff_k.jpg
April 15, 2024 7:45pm

ਵੈਨਕੂਵਰ ਵਿੱਚ ਖਾਲਸੇ ਦੇ ਜਨਮ ਦਿਹਾੜੇ ਮੌਕੇ ਸ਼ਹਿਰ ਵਿੱਚ ਕੱਢੀ ਗਈ ‘ਵੈਸਾਖੀ ਪਰੇਡ’ ਵਿੱਚ ਲੱਖਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਖਾਲਸਾ ਦੀਵਾਨ ਸੁਸਾਇਟੀ ਗੁਰੂਦੁਆਰਾ ਸਾਹਿਬ ਰੌਸ ਸਟਰੀਟ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਿਕਲੀ ਇਸ ਪਰੇਡ (ਨਗਰ ਕੀਰਤਨ) ਵਿੱਚ ਗੁਰੂ ਗ੍ਰੰਥ ਸਾਹਿਬ ਸੁੰਦਰ ਪਾਲਕੀ ਵਿੱਚ ਸਜਾਏ ਹੋਏ ਸਨ। ਬੈਂਡ ਦੀਆਂ ਧੁਨਾਂ,ਗਤਕਾ ਖੇਡਦੇ ਸਿੰਘ, ਵੱਡੇ ਟਰੱਕਾਂ ਵਿੱਚ ਸ਼ਬਦ ਕੀਰਤਨ ਕਰਦੀਆਂ ਸੰਗਤਾਂ , ਸਿੱਖ ਰਾਈਡਰਜ਼ ਆਫ ਕੈਨੇਡਾ ਅਤੇ ਸਿੱਖ ਮੋਟਰਸਾਇਕਲ ਕਲੱਬ ਦੇ ਜਵਾਨਾਂ ਦਾ ਕਾਫਲਾ ਪਰੇਡ ਦੀ ਸ਼ੋਭਾ ਬਣਿਆ। ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਝ ਮਹੀਨੇ ਬਾਕੀ ਰਹਿੰਦੇ ਹੋਣ ਤੇ ਵੱਖ – ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਲਈ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਨ ਦਾ ਚੰਗਾ ਮੌਕਾ ਮਿਲਿਆ । ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਮੰਤਰੀ ਹੈਰੀ ਬੈਂਸ,ਜਗਰੂਪ ਬਰਾੜ ,ਰਚਨਾ ਸਿੰਘ ,ਬਰੂਸ ਰਾਲਸਟਨ ਅਤੇ ਪਾਰਟੀ ਦੇ ਸਥਾਨਕ ਵਿਧਾਇਕਾਂ ਸਮੇਤ ਹਾਜ਼ਰੀ ਲਵਾਈ । ਸੱਤਾਧਾਰੀ ਲਿਬਰਲ ਵੱਲੋਂ ਮੰਤਰੀ ਹਰਜੀਤ ਸਿੰਘ ਸੱਜਣ, ਕੈਨੇਡਾ ਦੀ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਅਵ, ਐਮ.ਪੀ. ਜਸਰਾਜ ਸਿੰਘ ਹੱਲਣ ਸਮੇਤ ਫੈਡਰਲ ਸਿਆਸਤਦਾਨਾਂ ਨੇ ਵੀ ਤਕਰੀਰਾਂ ਕੀਤੀਆਂ , ਲੋਕਾਂ ਨਾਲ ਮੇਲ ਮਿਲਾਪ ਕੀਤਾ , ਤਸਵੀਰਾਂ ਖਿਚਵਾਈਆਂ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸੱਤ ਘੰਟੇ ਤੱਕ ਆਵਾਜਾਈ ਲਈ ਬੰਦ ਰੱਖੀਆਂ ਗਈਆਂ ਵੈਨਕੂਵਰ ਦੀਆਂ ਦੋ ਪ੍ਰਮੁੱਖ ਸੜਕਾਂ ਤੇ ਪੰਜਾਬ ਦੇ ਕਿਸੇ ਵੱਡੇ ਮੇਲੇ ਵਰਗਾ ਮਾਹੌਲ ਬਣਿਆਂ ਰਿਹਾ । ਅਪ੍ਰੈਲ ਦਾ ਮਹੀਨਾ ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨੇ ਵੱਜੋਂ ਵੀ ਮਨਾਇਆ ਜਾਂਦਾ ਹੈ। ਇਸੇ ਹਫਤੇ 20 ਅਪ੍ਰੈਲ ਨੂੰ ਸਰੀ ਵਿੱਚ ਕੱਢੀ ਜਾਣ ਵਾਲੀ ‘ਖਾਲਸਾ ਡੇ ਪਰੇਡ ‘ਮੌਕੇ ਇੱਕ ਵਾਰ ਫਿਰ ਲੱਖਾਂ ਦਾ ਇਕੱਠ ਹੋਵੇਗਾ ।

Share

Canada Updates Super Visa Rules, Eases Income Requirements for Families

Get Your Passport in 30 Days — or It’s Free

ਪੰਜਾਬ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ- ਭਗਵੰਤ ਮਾਨ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News