
ਟੋਰਾਂਟੋ- ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ 20 ਮਿਲੀਅਨ ਡਾਲਰ ਦੇ ਸੋਨੇ ਦੀ ਹੋਈ ਚੋਰੀ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਦੀ ਟੀਮ ਨੇ ਇੱਕ ਹੋਰ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਚੋਰੀ ਦੀ ਘਟਨਾਂ 17 ਅਪਰੈਲ, 2023 ਦੀ ਸ਼ਾਮ ਨੂੰ ਵਾਪਰੀ ਸੀ। ਸੋਨੇ ਅਤੇ ਹੋਰ ਮਹਿੰਗੀਆਂ ਵਸਤਾਂ ਨਾਲ ਲੱਦਿਆ ਹੋਇਆ ਇੱਕ ਕੰਟੇਨਰ ਏਅਰਪੋਰਟ ਦੀ ਕਾਰਗੋ ਫੈਸਿਲਿਟੀ ਤੋਂ ਚੋਰੀ ਹੋ ਗਿਆ ਸੀ। ਲੰਬੀ ਪੜਤਾਲ ਤੋਂ ਬਾਅਦ ਪੁਲਸ ਨੇ ਇੱਕ ਸਾਲ ਮਗਰੋਂ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਸੀ ਹੁਣ ਪਿਛਲੇ ਹਫ਼ਤੇ ਪੁਲਸ ਨੇ ਇਸ ਮਾਮਲੇ ਵਿੱਚ ਲੋੜੀਂਦੇ ਅਰਚਿਤ ਗਰੋਵਰ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇੱਕ ਸਾਲ ਪਹਿਲਾਂ ਜ਼ਿਊਰਕ ਤੋਂ ਰਵਾਨਾ ਹੋਈ ਇੱਕ ਫਲਾਈਟ 17 ਅਪਰੈਲ, 2023 ਨੂੰ ਦੁਪਹਿਰੇ 4:00 ਵਜੇ ਪੀਅਰਸਨ ਹਵਾਈ ਅੱਡੇ ‘ਤੇ ਲੈਂਡ ਕੀਤੀ ਸੀ। ਪੁਲਿਸ ਮੁਤਾਬਕ ਸੋਨੇ ਦੀ ਖੇਪ ਨੂੰ ਦੋ ਘੰਟੇ ਬਾਅਦ ਏਅਰਪੋਰਟ ਉੱਤੇ ਮੌਜੂਦ ਏਅਰ ਕੈਨੇਡਾ ਦੇ ਗੋਦਾਮ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਸੀ। ਬਾਅਦ ਵਿੱਚ ਜ਼ਾਅਲੀ ਦਸਤਾਵੇਜ਼ਾਂ ਨਾਲ ਹੀ ਕਿਸੇ ਮਸ਼ਕੂਕ ਵੱਲੋਂ ਕਾਰਗੋ ਫੈਸਿਲਿਟੀ ਤੋਂ ਸੋਨਾ ਚੋਰੀ ਕਰ ਲਿਆ ਗਿਆ ਸੀ ।![]()
ਇਹਨਾਂ ਵਿੱਚੋਂ ਇੱਕ ਬਰੈਂਪਟਨ ਦੇ ਰਹਿਣ ਵਾਲੇ 54 ਸਾਲਾ ਪਰਮਪਾਲ ਸਿੱਧੂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜੋ ਏਅਰਪੋਰਟ ਨੇੜਲੇ ਵੇਅਰਹਾਊਸ ਵਿੱਚ ਕੰਮ ਕਰਦਾ ਸੀ।
ਜਦਕਿ ਬਰੈਂਪਟਨ ਦੇ ਹੀ ਰਹਿਣ ਵਾਲੇ ਦੂਜੇ 31 ਸਾਲਾ ਆਦਮੀ ਸਿਮਰਨ ਪ੍ਰੀਤ ਪਨੇਸਰ ਨੂੰ ਫੜਨ ਲਈ ਪੁਲਸ ਨੇ ਕੈਨੇਡਾ ਵਾਈਡ ਵਾਰੰਟ ਜਾਰੀ ਕੀਤੇ ਹੋਏ ਹਨ। ਪਨੇਸਰ ਨੇ ਚੋਰੀ ਦੀ ਘਟਨਾਂ ਤੋਂ ਬਾਅਦ ਏਅਰ ਕੈਨੇਡਾ ਦੀ ਨੌਕਰੀ ਛੱਡ ਦਿੱਤੀ ਸੀ।
ਚੋਰੀ ਦੀ ਇਸ ਵੱਡੀ ਵਾਰਦਾਤ ਦਾ ਪਤਾ ਲਗਾਉਣ ਲਈ ਪੁਲਸ ਨੇ ਇੱਕ ਸਾਲ ਵਿੱਚ 37 ਥਾਂਵਾਂ ‘ਤੇ ਛਾਪੇ ਮਾਰੇ ਸਨ। ਇਸ ਦੌਰਾਨ ਪੁਲਸ ਦੇ ਹੱਥ 4 ਲੱਖ 30 ਹਜ਼ਾਰ ਡਾਲਰ ਨਕਦੀ, ਸ਼ੁੱਧ ਸੋਨੇ ਦੇ ਬਣੇ ਹੋਏ 6 ਬਰੇਸਲੈੱਟ ਅਤੇ ਧਾਤਾਂ ਪਿਘਲਾਉਣ ਵਾਲੇ ਭਾਂਡੇ ਲੱਗੇ ਸਨ ।
ਇਸ ਘਟਨਾਂ ਨਾਲ ਸਬੰਧਤ ਪੁਲਸ ਨੇ ਓਂਟਾਰੀਓ ਦੇ ਰਹਿਣ ਵਾਲੇ 40 ਸਾਲਾ ਅਮਿਤ ਜਲੋਟਾ, ਜੌਰਜਟਾਊਨ ਦੇ 43 ਸਾਲਾ ਅਮਦ ਚੌਧਰੀ ਅਤੇ ਟੋਰਾਂਟੋ ਦੇ ਰਹਿਣ ਵਾਲੇ ਇੱਕ ਜਿਊਲਰੀ ਸਟੋਰ ਦੇ ਮਾਲਕ 37 ਸਾਲਾ ਅਲੀ ਰਜ਼ਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ।![]()
![]()
![]()
