ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ 20 ਮਿਲੀਅਨ ਡਾਲਰ ਦੇ ਸੋਨੇ ਦੀ ਹੋਈ ਚੋਰੀ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਦੀ ਟੀਮ ਨੇ ਕੁੱਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਗ੍ਰਿਫਤਾਰੀਆਂ ਘਟਨਾ ਵਾਪਰਨ ਤੋਂ ਇੱਕ ਸਾਲ ਬਾਅਦ ਕੀਤੀਆਂ ਗਈਆਂ। ਚੋਰੀ ਦੀ ਘਟਨਾਂ 17 ਅਪਰੈਲ, 2023 ਦੀ ਸ਼ਾਮ ਨੂੰ ਵਾਪਰੀ ਸੀ। ਸੋਨੇ ਅਤੇ ਹੋਰ ਮਹਿੰਗੀਆਂ ਵਸਤਾਂ ਨਾਲ ਲੱਦਿਆ ਹੋਇਆ ਇੱਕ ਕੰਟੇਨਰ ਏਅਰਪੋਰਟ ਦੀ ਕਾਰਗੋ ਫੈਸਿਲਿਟੀ ਤੋਂ ਚੋਰੀ ਹੋ ਗਿਆ ਸੀ। ਲੰਬੀ ਪੜਤਾਲ ਤੋਂ ਬਾਅਦ ਪੁਲਸ ਨੇ ਠੀਕ ਇੱਕ ਸਾਲ ਮਗਰੋਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ । ਪੀਲ ਪੁਲਸ ਵੱਲੋਂ ‘ਪਰੋਜੈਕਟ 24 ਕੇ’ ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਸ ਅਧਿਕਾਰੀਆਂ ਵੱਲੋਂ ਬੁੱਧਵਾਰ ਨੂੰ ਸਵੇਰੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇੱਕ ਸਾਲ ਪਹਿਲਾਂ ਜ਼ਿਊਰਕ ਤੋਂ ਰਵਾਨਾ ਹੋਈ ਇੱਕ ਫਲਾਈਟ 17 ਅਪਰੈਲ, 2023 ਨੂੰ ਦੁਪਹਿਰੇ 4:00 ਵਜੇ ਪੀਅਰਸਨ ਹਵਾਈ ਅੱਡੇ ‘ਤੇ ਲੈਂਡ ਕੀਤੀ ਸੀ। ਪੁਲਿਸ ਮੁਤਾਬਕ ਸੋਨੇ ਦੀ ਖੇਪ ਨੂੰ ਦੋ ਘੰਟੇ ਬਾਅਦ ਏਅਰਪੋਰਟ ਉੱਤੇ ਮੌਜੂਦ ਏਅਰ ਕੈਨੇਡਾ ਦੇ ਗੋਦਾਮ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਸੀ। ਬਾਅਦ ਵਿੱਚ ਜ਼ਾਅਲੀ ਦਸਤਾਵੇਜ਼ਾਂ ਨਾਲ ਹੀ ਕਿਸੇ ਮਸ਼ਕੂਕ ਵੱਲੋਂ ਕਾਰਗੋ ਫੈਸਿਲਿਟੀ ਤੋਂ ਸੋਨਾ ਚੋਰੀ ਕਰ ਲਿਆ ਗਿਆ ਸੀ ।

ਸ਼ੱਕੀ ਵਿਅਕਤੀ ਪੰਜ ਟਨ ਦੇ ਇੱਕ ਟਰੱਕ ਵਿੱਚ 400 ਕਿੱਲੋ ਸੋਨਾ ਲੱਦ ਕੇ ਫ਼ਰਾਰ ਹੋ ਗਏ ਸਨ। ਇਸ ਘਟਨਾਂ ਵਿੱਚ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਵੀ ਚੋਰੀ ਹੋਈ ਸੀ। ਪੁਲਸ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਕੈਨੇਡਾ ਦੇ ਇਤਿਹਾਸ ਵਿੱਚ ਸੋਨਾ ਚੋਰੀ ਹੋਣ ਦੀ ਹੁਣ ਤੱਕ ਦੀ ਇਸ ਵੱਡੀ ਘਟਨਾਂ ਵਿੱਚ ਏਅਰ ਕੈਨੇਡਾ ਦੇ ਦੋ ਮੁਲਾਜ਼ਮਾਂ ਦੀ ਮਿਲੀਭੁਗਤ ਸਾਹਮਣੇ ਆਈ ਹੈ।
ਇਹਨਾਂ ਵਿੱਚੋਂ ਇੱਕ ਬਰੈਂਪਟਨ ਦੇ ਰਹਿਣ ਵਾਲੇ 54 ਸਾਲਾ ਪਰਮਪਾਲ ਸਿੱਧੂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜੋ ਏਅਰਪੋਰਟ ਨੇੜਲੇ ਵੇਅਰਹਾਊਸ ਵਿੱਚ ਕੰਮ ਕਰਦਾ ਸੀ

ਜਦਕਿ ਬਰੈਂਪਟਨ ਦੇ ਹੀ ਰਹਿਣ ਵਾਲੇ ਦੂਜੇ 31 ਸਾਲਾ ਆਦਮੀ ਸਿਮਰਨ ਪ੍ਰੀਤ ਪਨੇਸਰ ਨੂੰ ਫੜਨ ਲਈ ਪੁਲਸ ਨੇ ਕੈਨੇਡਾ ਵਾਈਡ ਵਾਰੰਟ ਜਾਰੀ ਕੀਤੇ ਹੋਏ ਹਨ। ਪਨੇਸਰ ਨੇ ਚੋਰੀ ਦੀ ਘਟਨਾਂ ਤੋਂ ਬਾਅਦ ਏਅਰ ਕੈਨੇਡਾ ਦੀ ਨੌਕਰੀ ਛੱਡ ਦਿੱਤੀ ਸੀ। 

ਚੋਰੀ ਦੀ ਇਸ ਵੱਡੀ ਵਾਰਦਾਤ ਦਾ ਪਤਾ ਲਗਾਉਣ ਲਈ ਪੁਲਸ ਨੇ ਇੱਕ ਸਾਲ ਵਿੱਚ 37 ਥਾਂਵਾਂ ‘ਤੇ ਛਾਪੇ ਮਾਰੇ ਸਨ। ਇਸ ਦੌਰਾਨ ਪੁਲਸ ਦੇ ਹੱਥ 4 ਲੱਖ 30 ਹਜ਼ਾਰ ਡਾਲਰ ਨਕਦੀ, ਸ਼ੁੱਧ ਸੋਨੇ ਦੇ ਬਣੇ ਹੋਏ 6 ਬਰੇਸਲੈੱਟ ਅਤੇ ਧਾਤਾਂ ਪਿਘਲਾਉਣ ਵਾਲੇ ਭਾਂਡੇ ਲੱਗੇ ਸਨ ।
ਇਸ ਘਟਨਾਂ ਨਾਲ ਸਬੰਧਤ ਪੁਲਸ ਨੇ ਓਂਟਾਰੀਓ ਦੇ ਰਹਿਣ ਵਾਲੇ 40 ਸਾਲਾ ਅਮਿਤ ਜਲੋਟਾ, ਜੌਰਜਟਾਊਨ ਦੇ 43 ਸਾਲਾ ਅਮਦ ਚੌਧਰੀ ਅਤੇ ਟੋਰਾਂਟੋ ਦੇ ਰਹਿਣ ਵਾਲੇ ਇੱਕ ਜਿਊਲਰੀ ਸਟੋਰ ਦੇ ਮਾਲਕ 37 ਸਾਲਾ ਅਲੀ ਰਜ਼ਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ।

ਜਦਕਿ ਪੁਲਸ ਨੇ ਬਰੈਂਪਟਨ ਦੇ ਰਹਿਣ ਵਾਲੇ 36 ਸਾਲਾ ਅਰਚਿਤ ਗਰੋਵਰ ਅਤੇ ਮਿਸੀਸਾਗਾ ਦੇ ਰਹਿਣ ਵਾਲੇ 32 ਸਾਲਾ ਅਰਸਲਨ ਚੌਧਰੀ ਨੂੰ ਗ੍ਰਿਫ਼ਤਾਰ ਕਰਨ ਲਈ ਕੈਨੇਡਾ ਵਾਈਡ ਵਾਰੰਟ ਜਾਰੀ ਕੀਤੇ ਹੋਏ ਹਨ।

Mandhir Kaur says
Congratulation from WINNIPEG Radio & TV Apna media feel so proud to our cumminty who brings updates current affairs and organics news so happy to read this news paper keep it up.
With Regards Mandhir Kaur MANU http://www.radioapna.com radioas834@gmail.com
1 204 295 3327