• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday April 1, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਗੱਡੀਆਂ ‘ਚ ਗੱਡੀਆਂ ਵੱਜੀਆਂ, ਚੈਲੇਂਜਰ ਤੇ ਟੈਸਲਾ ਦੀ ਹੋਈ ਟੱਕਰ

STAFF REPORT
March 31, 2024 8:06pm

ਸਰੀ ਵਿੱਚ ਵਾਪਰੇ ਦੋ ਗੰਭੀਰ ਹਾਦਸਿਆਂ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇੱਕੋ ਰਾਤ ਵਾਪਰੀਆਂ ਦੋ ਸੜਕ ਦੁਰਘਟਨਾਵਾਂ ਵਿੱਚੋਂ ਇੱਕ ਗੱਡੀ ਦੇ ਡਰਾਈਵਰ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ। ਸਰੀ ਆਰ.ਸੀ.ਐਮ.ਪੀ. ਨੇ ਤਿੰਨ ਗੱਡੀਆ ਦੀ ਟੱਕਰ ਹੋਣ ਮਗਰੋਂ 68 ਐਵਨਿਊ ਅਤੇ 72 ਐਵਨਿਊ ਦੇ ਦਰਮਿਆਨ 152 ਸਟ੍ਰੀਟ ਨੂੰ ਬੰਦ ਕਰ ਦਿੱਤਾ ਸੀ ।ਹਾਦਸਾ ਵਾਪਰਨ ਮਗਰੋਂ ਇੱਕ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਦੂਜਾ ਡਰਾਈਵਰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਇੱਕ ਹੋਰ ਹਾਦਸਾ 78 ਐਵਨਿਊ ਅਤੇ 82 ਐਵਨਿਊ ਦੇ ਵਿਚਕਾਰ 132 ਸਟਰੀਟ ਉੱਤੇ ਵਾਪਰਿਆ ਜਿਸ ਵਿੱਚ ਇੱਕ ਡੌਜ ਚੈਲੇਂਜਰ ਅਤੇ ਇੱਕ ਟੇਸਲਾ ਸ਼ਾਮਲ ਸਨ। ਹਾਦਸਾ ਵਾਪਰਣ ਮਗਰੋਂ ਡੌਜ ਵਿੱਚ ਸੁਆਰ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ ਜਦੋਂ ਕਿ ਟੈਸਲਾ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਸਾਰਜੈਂਟ ਕ੍ਰਿਸ ਡੀ ਹਾਰਟ ਨੇ 132 ਵੀਂ ਸਟ੍ਰੀਟ ਨੂੰ ਕੁਝ ਘੰਟਿਆਂ ਲਈ ਬੰਦ ਕਰਨ ਦੀ ਪੁਸ਼ਟੀ ਕੀਤੀ ਪਰ ਇਸਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਪੁਲਸ ਮੁਤਾਬਕ ਹਾਦਸਾ ਵਾਪਰਣ ਨਾਲ ਬਿਜਲੀ ਦੇ ਇੱਕ ਖੰਬੇ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਪੁਲਸ ਵੱਲੋਂ ਗਵਾਹਾਂ ਜਾਂ ਡੈਸ਼ਕੈਮ ਫੁਟੇਜ ਵਾਲੇ ਵਿਅਕਤੀਆਂ ਨੂੰ ਸਰੀ ਆਰ.ਸੀ. ਐਮ. ਪੀ. ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

Share

Canada Updates Super Visa Rules, Eases Income Requirements for Families

Get Your Passport in 30 Days — or It’s Free

ਪੰਜਾਬ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ- ਭਗਵੰਤ ਮਾਨ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News