• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday December 13, 2025
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg
  • NPX25_squamish_reporter.png

ਸਰੀ ਟ੍ਰੀ ਲਾਈਟਿੰਗ ਫੈਸਟੀਵਲ ਅਗਲੇ ਮਹੀਨੇ, ਮੁਫ਼ਤ ਰਾਈਡਾਂ ਅਤੇ ਸਕੇਟਿੰਗ ਦਾ ਲਓ ਮਜ਼ਾ

https://www.surreynewsbc.com/wp-content/uploads/2025/10/IMG_2702.jpeg
Staff Report
October 22, 2025 12:51pm

ਸਰੀ, ਬੀ.ਸੀ. – ਸਰੀ ਸ਼ਹਿਰ ਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਕੌਨਕੋਰਡ ਪੈਸੀਫਿਕ  (Concord Pacific) ਵਲੋਂ ਪੇਸ਼ ਕੀਤੇ ਜਾ ਰਹੇ 15ਵੇਂ ਸਾਲਾਨਾ ਸਰੀ ਟ੍ਰੀ ਲਾਈਟਿੰਗ ਫੈਸਟੀਵਲ (Surrey Tree Lighting Festival) ਅਤੇ ਹੌਲੀਡੇਅ ਮਾਰਕੀਟ (Holiday Market) ਵਿਖੇ ਹਾਜ਼ਰੀਨ ਪਹਿਲੀ ਵਾਰ 4,000 ਵਰਗ ਫੁੱਟ ਵਾਲੇ ਬਾਹਰੀ ਸਕੇਟਿੰਗ ਰਿੰਕ ‘ਤੇ ਮੁਫ਼ਤ ਸਕੇਟਿੰਗ ਦਾ ਆਨੰਦ ਲੈ ਸਕਦੇ ਹਨ। ਜਿਹੜੇ ਲੋਕ ਆਪਣੇ ਸਕੇਟ ਅਤੇ ਹੈਲਮੇਟ ਨਾਲ ਲੈ ਕੇ ਆਉਣਗੇ ਉਨ੍ਹਾਂ ਲਈ ਸਕੇਟਿੰਗ ਮੁਫ਼ਤ ਹੈ, ਸਕੇਟ ਅਤੇ ਹੈਲਮਟ ਉੱਥੇ ਕਿਰਾਏ‘ਤੇ ਵੀ ਉਪਲਬਧ ਹੋਣਗੇ। ਇਹ ਦੋ-ਰੋਜ਼ਾ ਤਿਉਹਾਰ ਛੁੱਟੀਆਂ ਦੀ ਸ਼ੁਰੂਆਤ ਕਰਨ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੰਦਾ ਹੈ, ਜਿਸ ਵਿੱਚ ਪੰਜ ਪੜਾਵਾਂ ਤਹਿਤ ਲਾਈਵ ਮਨੋਰੰਜਨ, ਇੱਕ ਹੌਲੀਡੇਅ ਮਾਰਕੀਟ,ਮੁਫ਼ਤ ਰਾਈਡਾਂ, ਰੌਸ਼ਨੀਆਂ ਦਾ ਪ੍ਰਦਰਸ਼ਨ, ਬੱਚਿਆਂ ਦੀਆਂ ਗਤੀਵਿਧੀਆਂ, ਫੂਡ ਟਰੱਕ ਅਤੇ ਹੋਰ ਬਹੁਤ ਕੁਝ ਸ਼ਾਮਲ ਹੋਵੇਗਾ। ਨਵੰਬਰ ਦੇ ਸ਼ੁਰੂ ‘ਚ ਖੁੱਲ੍ਹਣ ਵਾਲੀਆਂ ਔਨਲਾਈਨ ਰਿਜ਼ਰਵੇਸ਼ਨਾਂ ਦੇ ਨਾਲ, ਹਾਜ਼ਰੀਨ ਦੋਵੇਂ ਦਿਨ ਸੈਂਟਾ ਨਾਲ ਮੁਫ਼ਤ ਤਸਵੀਰਾਂ ਖਿਚਾਉਣ ਦਾ ਆਨੰਦ ਵੀ ਲੈ ਸਕਦੇ ਹਨ। ਸਰੀ ਦੇ 60 ਫੁੱਟ ਉੱਚੇ ਕ੍ਰਿਸਮਸ ਟ੍ਰੀ ਨੂੰ ਰੌਸ਼ਨ ਕਰਨ ਲਈ ਰਸਮੀ ਟ੍ਰੀ ਲਾਇਟਿੰਗ ਸਮਾਰੋਹ ਸ਼ਨੀਵਾਰ, 22 ਨਵੰਬਰ ਨੂੰ ਸ਼ਾਮ 6:30 ਵਜੇ ਹੋਵੇਗਾ, ਜੋ ਪੂਰੇ ਪਲਾਜ਼ਾ ਨੂੰ ਛੁੱਟੀਆਂ ਦੀ ਖੁਸ਼ੀ ਨਾਲ ਜਗਮਗਾ ਦੇਵੇਗਾ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਹਰ ਸਾਲ, ਸਰੀ ਟ੍ਰੀ ਲਾਈਟਿੰਗ ਫੈਸਟੀਵਲ ਅਤੇ ਹੌਲੀਡੇਅ ਮਾਰਕੀਟ ਸਾਡੇ ਭਾਈਚਾਰੇ ਨੂੰ ਇੱਕ ਖ਼ਾਸ ਤਰੀਕੇ ਨਾਲ ਇਕੱਠੇ ਕਰਦਾ ਹੈ। ਇਸ ਸਾਲ, ਮੈਂ ਵਿਸ਼ੇਸ਼ ਤੌਰ ‘ਤੇ ਉਤਸ਼ਾਹਿਤ ਹਾਂ ਕਿ ਅਸੀਂ ਇੱਕ ਅਜਿਹੇ ਪ੍ਰੋਗਰਾਮ ਵਿੱਚ ਮੁਫ਼ਤ ਆਊਟਡੋਰ ਸਕੇਟਿੰਗ ਪੇਸ਼ ਕਰ ਰਹੇ ਹਾਂ ਜੋ ਪਹਿਲਾਂ ਹੀ ਮੁਫ਼ਤ ਹੈ ਅਤੇ ਸਾਰਿਆਂ ਲਈ ਖੁੱਲ੍ਹਾ ਹੈ। ਇਹ ਸ਼ਹਿਰ ਭਰ ਦੇ ਪਰਿਵਾਰਾਂ ਅਤੇ ਦੋਸਤਾਂ ਲਈ ਮਿਲਣ-ਗਿਲਣ, ਇਸ ਰੁੱਤ ਦਾ ਆਨੰਦ ਮਾਣਨ ਅਤੇ ਛੁੱਟੀਆਂ ਦੀ ਸ਼ੁਰੂਆਤ ਇਕੱਠੇ ਕਰਨ ਦਾ ਇੱਕ ਸ਼ਾਨਦਾਰ ਮੌਕਾ ਹੈ। ਐਤਕੀਂ ਪਹਿਲੇ ਟ੍ਰੀ ਲਾਈਟਿੰਗ ਸਮਾਰੋਹ ਵਿੱਚ ਸਾਰਿਆਂ ਨੂੰ ਮਿਲਣ ਲਈ ਇੰਤਜ਼ਾਰ ਕਰਨਾ ਮੇਰੇ ਲਈ ਔਖਾ ਹੈ।”

ਇਸ ਸਾਲ ਦਾ ਤਿਉਹਾਰ ਹੌਲੀਡੇਅ ਮਾਰਕੀਟ ਅਤੇ ਰਿੰਕ ਟੈਂਟ ਦੇ ਵਿਚਕਾਰ ਸਿਵਿਕ ਪਲਾਜ਼ਾ ‘ਤੇ ਸਥਿਤ 4,000 ਵਰਗ ਫੁੱਟ ਦਾ ਆਊਟਡੋਰ ਆਈਸ ਰਿੰਕ ਪੇਸ਼ ਕਰ ਰਿਹਾ ਹੈ। ਹਾਜ਼ਰੀਨ ਆਪਣੇ ਸਕੇਟ ਅਤੇ ਹੈਲਮੇਟ ਲੈ ਕੇ ਆਉਣ ‘ਤੇ ਮੁਫ਼ਤ ਸਕੇਟ ਕਰ ਸਕਦੇ ਹਨ, ਉੱਥੇ ਸਕੇਟ ਅਤੇ ਹੈਲਮੇਟ ਕਿਰਾਏ ‘ਤੇ ਵੀ ਉਪਲਬਧ ਹੋਣਗੇ। ਰਿੰਕ ਦੋਵੇਂ ਦਿਨ ਖੁੱਲ੍ਹਾ ਹੋਵੇਗਾ, ਇਸ ਦੇ ਵਿਸ਼ੇਸ਼ ਤੌਰ ‘ਤੇ ਹਰਮਨ ਪਿਆਰਾ ਹੋਣ ਦੀ ਉਮੀਦ ਹੈ ਅਤੇ ਸਮੇਂ-ਸਮੇਂ ‘ਤੇ ਇਸ ਦੀ ਸਮਰੱਥਾ ਸੀਮਤ ਹੋਵੇਗੀ।

ਕੌਨਕੌਰਡ ਪੈਸੀਫਿਕ ਦੇ ਸੇਲਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ,ਗਰਾਂਟ ਮਰੇ (Grant Murray) ਨੇ ਕਿਹਾ, “ਮੁਫ਼ਤ ਆਊਟਡੋਰ ਆਈਸ ਸਕੇਟਿੰਗ ਦੀ ਇਸ ਅਨੋਖੀ ਪਹਿਲਕਦਮੀ ਲਈ ਸਰੀ ਸ਼ਹਿਰ ਦਾ ਧੰਨਵਾਦ; ਇਹ ਪਰਿਵਾਰਾਂ ਨੂੰ ਇਕੱਠੇ ਕਰਨ ਅਤੇ ਛੁੱਟੀਆਂ ਦੇ ਮੌਸਮ ਦਾ ਜਸ਼ਨ ਮਨਾਉਣ ਦਾ ਇੱਕ ਸ਼ਾਨਦਾਰ ਤਰੀਕਾ ਹੈ। ਸਰੀ ਦੇ ਭਾਈਚਾਰੇ ਪ੍ਰਤੀ ਸਾਡੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਚਨਬੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਕੌਨਕੌਰਡ ਪੈਸੀਫਿਕ,ਸਰੀ ਟ੍ਰੀ ਲਾਈਟਿੰਗ ਫੈਸਟੀਵਲ ਅਤੇ ਹੌਲੀਡੇਅ ਮਾਰਕੀਟ ਨੂੰ ਪੇਸ਼ ਕਰਨ ਵਾਲੇ ਸਪਾਂਸਰ ਵਜੋਂ ਤਿਉਹਾਰਾਂ ਦੀ ਰੁੱਤ ਦੀ ਸ਼ੁਰੂਆਤ ਕਰਨ ਵਿੱਚ ਮਦਦ ਕਰਕੇ ਖੁਸ਼ ਹੈ।”

 

ਸਕੇਟਿੰਗ ਤੋਂ ਇਲਾਵਾ, ਇਸ ਸਾਲ ਦੇ ਤਿਉਹਾਰ ਪੰਜ ਪੜਾਵਾਂ ‘ਚ ਚੱਲਣ ਵਾਲੇ ਮੁਫ਼ਤ ਲਾਈਵ ਮਨੋਰੰਜਨ ਦਾ ਇੱਕ ਦਿਲਚਸਪ ਮਿਸ਼ਰਣ ਹੈ। ਸ਼ਨੀਵਾਰ ਨੂੰ, ਓ ਕਮ ਆਲ ਯੇ ਸੋਲਫੁੱਲ (O Come All Ye Soulful)– ਇੱਕ ਆਲ-ਸਟਾਰ ਬੈਂਡ ਜਿਸ ਵਿੱਚ ਪੁਰਸਕਾਰ ਜੇਤੂ ਜ਼ਬਰਦਸਤ ਗਾਇਕ ਡਾਨ ਪੈਂਬਰਟਨ (Dawn Pamberton) ਅਤੇ ਜੋਡੀ ਪ੍ਰੋਜ਼ਨਿਕ (Jodi Proznick) ਸ਼ਾਮਲ ਹਨ- ਸਨੋਫਲੇਕ ਸਟੇਜ (Snowflake Stage) ਦੀ ਅਗਵਾਈ ਕਰਨਗੇ ।

ਛੁੱਟੀਆਂ ਦੇ ਦਿਨਾਂ ਦੇ ਮਨਪਸੰਦ ਕਲਾਸਿਕ ਗੀਤਾਂ ਵਿੱਚ ਇੱਕ ਆਨੰਦਮਈ ਅਤੇ ਰੂਹਾਨੀ ਰੰਗ ਭਰਨਗੇ। ਐਤਵਾਰ ਨੂੰ ਮਸ਼ਹੂਰ ਕ੍ਰਿਸਟਲ ਡੌਸ ਸੈਂਟੋਸ (Krystle Dos Santos) ਕਰੀਨਾ ਮੋਰੀਨ (Karina Morin ) ਅਤੇ ਡਾਰਸੀ ਹੈਨ (D’Arcy Han ) ਮਹਿਮਾਨਾਂ ਨੂੰ ਡਿਸਕੋ, ਗਲੈਮਰ ਅਤੇ ਛੁੱਟੀਆਂ ਦੇ ਜੋਸ਼ ਨਾਲ ਭਰਪੂਰ ਅਣਭੁੱਲੀ ਰਾਤ ਪ੍ਰਦਾਨ ਕਰਨਗੇ। ਸ਼ਾਮ ਦੀ ਸਮਾਪਤੀ ਸਰੀ ਸ਼ਾਈਨਜ਼ ਬ੍ਰਾਈਟ ਸ਼ੋਅ (Surrey Shines Bright Show) ਨਾਲ ਹੋਵੇਗੀ, ਜਿੱਥੇ ਹਾਜ਼ਰੀਨ ਸਰੀ ਦੇ 60-ਫੁੱਟ ਉੱਚੇ ਕ੍ਰਿਸਮਸ ਟ੍ਰੀ ਨੂੰ ਚਮਕਦਾ-ਦਮਕਦਾ ਰੱਖਣ ਵਿੱਚ ਫਰੌਸਟੀ (Frosty) ਦੀ ਮਦਦ ਕਰ ਸਕਦੇ ਹਨ, ਇਸ ਤੋਂ ਬਾਅਦ ਇੱਕ ਫਾਇਰ ਸ਼ੋਅ ਹੋਵੇਗਾ।

ਮਾਰਕੋਨ (Marcon) ਦੁਆਰਾ ਸਪਾਂਸਰ ਕੀਤੀ ਗਈ ਨਾਰਥ ਪੋਲ ਸਟੇਜ (North Pole Stage) ਨੂੰ ਪਰਿਵਾਰ-ਅਨੁਕੂਲ ਮਨੋਰੰਜਨ ਨਾਲ ਰੁਸ਼ਨਾਇਆ ਜਾਵੇਗਾ, ਜਦੋਂ ਕਿ ਕੈਂਡੀ ਕੇਨ ਡਾਂਸ ਟੈਂਟ (Candy Cane Dance Tent) ‘ਚ ਡੀਜੇ ਅਤੇ ਡਾਂਸ ਪ੍ਰਦਰਸ਼ਨਾਂ ਅਤੇ ਮੁਕਾਬਲਿਆਂ ਦਾ ਪ੍ਰਦਰਸ਼ਨ ਹੋਵੇਗਾ। ਗ੍ਰੈਂਡ ਸਟੇਅਰਕੇਸ (Grand Staircase) ਕਈ ਤਰ੍ਹਾਂ ਦੇ ਸਥਾਨਕ ਕਲਾਕਾਰਾਂ ਦੀ ਪੇਸ਼ਕਸ਼ ਕਰੇਗਾ ਅਤੇ ਹੌਲੀਡੇਅ ਮਾਰਕੀਟ ਮੇਲੋਡੀਜ਼ (Holiday Market Melodies) ਸਕੇਟਰਾਂ ਅਤੇ ਖਰੀਦਦਾਰਾਂ ਲਈ ਪ੍ਰਤਿਭਾਸ਼ਾਲੀ ਇਕਹਿਰੇ ਕਲਾਕਾਰ (Soloists) ਦਿਨ ਭਰ ਤਿਉਹਾਰੀ ਧੁਨਾਂ ਪੇਸ਼ ਕਰਨਗੇ।

ਪਰਿਵਾਰ ਵੀ ਛੁੱਟੀਆਂ ਦੀਆਂ ਕਈ ਤਰ੍ਹਾਂ ਦੀਆਂ ਮੁਫ਼ਤ ਗਤੀਵਿਧੀਆਂ ਦਾ ਆਨੰਦ ਵੀ ਲੈ ਸਕਦੇ ਹਨ, ਜਿਸ ਵਿੱਚ ਸ਼ਿਲਪਕਾਰੀ, ਸੈਂਟਾ ਨੂੰ ਪੱਤਰ, ਮਿੰਨੀ ਗੋਲਫ, ਅਤੇ ਨਿਸ਼ਚਿਤ ਤੌਰ‘ਤੇ ਇੱਕ ਹਰੇ ਰੰਗ ਅਤੇ ਗੁੱਸੇ ਵਾਲੇ ਮੁੰਡੇ ਸਮੇਤ ਛੁੱਟੀਆਂ ਦੇ ਕਈ ਕਿਰਦਾਰਾਂ ਨਾਲ ਮੁਲਾਕਾਤਾਂ ਸ਼ਾਮਲ ਹਨ। ਤਿਉਹਾਰ ਦੀ ਲੰਬੀ-ਚੌੜੀ ਫੂਡ ਟਰੱਕ ਲਾਈਨਅੱਪ, ਜਿੱਥੇ ਸਭ ਲਈ ਕੁਝ ਨਾ ਕੁਝ ਹੈ, ਤੋਂ ਮਹਿਮਾਨ ਕਈ ਤਰ੍ਹਾਂ ਦੇ ਸੁਆਦੀ ਖਾਣਿਆਂ ਦਾ ਆਨੰਦ ਮਾਣ ਸਕਦੇ ਹਨ।

ਸਮਾਗਮ ਦੀ ਹੋਰ ਜਾਣਕਾਰੀ ਲਈ,surreytreeilghitng.ca ‘ਤੇ ਜਾਓ।

Share

Westbound Highway 1 Reopens Through Abbotsford

Surrey Mayor Urges Ottawa to Tighten Immigration Laws After Extortion Suspects Seek Refugee Status

Evacuation order issued in Fraser Valley

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News