• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday March 31, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਚੋਰਾਂ ਨੇ ਸਰੀ ਦੇ ਹਿੰਦੂ ਮੰਦਰ ਦੀ ਗੋਲਕ ਭੰਨੀ

https://www.surreynewsbc.com/wp-content/uploads/2024/04/IMG_4541.jpg
STAFF REPORT
April 3, 2024 2:35pm

ਪਿਛਲੇ ਦਿਨੀ ਚੋਰਾਂ ਵਲੋਂ ਸਰੀ ਦੇ ਇੱਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿਚ ਬਣੇ ਇਕ ਮੰਦਰ ਵਿੱਚ ਦਾਖਲ ਹੋਏ ਦੋ ਚੋਰਾਂ ਨੇ ਰਾਤ ਵੇਲੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ।

ਚੋਰੀ ਦੀ ਘਟਨਾ ਲੰਘੀ 12 ਮਾਰਚ ਨੂੰ ਵਾਪਰੀ ਦੱਸੀ ਗਈ ਹੈ। ਪੁਲਸ ਕੋਲ ਕੀਤੀ ਗਈ ਰਿਪੋਰਟ ਮੁਤਾਬਕ ਚੋਰ ਸਰੀ ਸ਼ਹਿਰ ਦੀ 123 ਸਟ੍ਰੀਟ ਅਤੇ 80 ਐਵਨਿਊ ਦੇ ਨਜ਼ਦੀਕ ਬਣੇ ਇੱਕ ਮੰਦਰ ਵਿੱਚ ਦਾਖਲ ਹੋਏ ਅਤੇ ਮੰਦਰ ਵਿਚ ਦਾਨ ਇਕੱਠਾ ਕਰਨ ਲਈ ਰੱਖੀ ਗਈ ਇੱਕ ਗੋਲਕ ਨੂੰ ਨਿਸ਼ਾਨਾ ਬਣਾਇਆ। ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਸੀ ਸੀ ਟੀਵੀ ਫੁਟੇਜ ਤੋਂ ਹਾਸਲ ਕੀਤੀਆਂ ਇਹਨਾਂ ਤਸਵੀਰਾਂ ਵਿਚ ਦੋਵਾਂ ਸ਼ੱਕੀਆਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਚਿਹਰੇ ਤੇ ਨਕਾਬ ਚੜ੍ਹਾਇਆ ਹੋਇਆ ਸੀ। ਸ਼ੱਕੀ ਵਿਅਕਤੀਆਂ ਦੀ ਉਮਰ ਵੀਹ ਤੋਂ ਤੀਹ ਸਾਲ ਦੇ ਦਰਮਿਆਨ ਦੱਸੀ ਗਈ ਹੈ। ਸਰੀ.ਆਰ.ਸੀ.ਐੱਮ.ਪੀ.ਨੇ ਸ਼ੱਕੀ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

 

 

Share

Canada Updates Super Visa Rules, Eases Income Requirements for Families

Get Your Passport in 30 Days — or It’s Free

ਪੰਜਾਬ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ- ਭਗਵੰਤ ਮਾਨ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News