
ਸਰੀ, 14 ਜਨਵਰੀ ( ਸੰਦੀਪ ਸਿੰਘ ਧੰਜੂ)- ਸਰੀ ਵਿਚ ਬੀਤੇ ਦਿਨ ਦੁਪਹਿਰ ਕਰੀਬ 12 ਵਜੇ 176 ਸਟਰੀਟ ਅਤੇ 35 ਐਵੇਨਿਊ ਤੇ ਇਕ ਪੰਜਾਬੀ ਕਾਰੋਬਾਰੀ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਤਰਾਂ ਮੁਤਾਬਿਕ ਮਾਰਿਆ ਜਾਣ ਵਾਲਾ ਕਾਰੋਬਾਰੀ ਸਟੂਡੀਓ-12 ਦਾ ਮਾਲਕ ਬਿੰਦਰ ਗਰਚਾ ਸੀ। ਹਮਲਾਵਰਾਂ ਨੇ ਉਸਨੂੰ ਉਸਦੇ ਫਾਰਮ ਦੇ ਗੇਟ ਨੋੜੇ ਨਿਸ਼ਾਨਾ ਬਣਾਇਆ।
ਬਿੰਦਰ ਗਰਚਾ ਦਾ ਇਥੇ ਵੀਡੀਓਗ੍ਰਾਫੀ-ਫੋਟੋਗ੍ਰਾਫੀ, ਲਿਮੋਜਿਨ ਤੇ ਐਮਪ੍ਰੈਸ ਬੈਂਕੁਇਟ ਹਾਲ ਦਾ ਵਧੀਆ ਕਾਰੋਬਾਰ ਸੀ। ਉਹ ਪੰਜਾਬ ਦੇ ਪਿੰਡ ਮੱਲ੍ਹਾ ਬੇਦੀਆਂ (ਨਵਾਂ ਸ਼ਹਿਰ) ਨਾਲ ਸਬੰਧਿਤ ਸੀ। ਉਸਦੇ ਪਰਿਵਾਰ ਵਿਚ ਪਤਨੀ, ਦੋ ਬੇਟੀਆਂ, ਇੱਕ ਬੇਟਾ ਤੇ ਮਾਤਾ ਪਿਤਾ ਸ਼ਾਮਿਲ ਹਨ। ਉਸਦੇ ਕਤਲ ਦਾ ਸਬੰਧ ਕਿਸੇ ਗੈਂਗਸਟਰ ਜਾਂ ਫਿਰੌਤੀ ਨਾਲ ਹੋਣ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ।
ਸਰੀ ਵਿੱਚ ਮੁੜ ਗੋਲੀਬਾਰੀ:
ਅੱਜ ਤੜਕੇ ਵੀ 2:10 ਦੇ ਕਰੀਬ ਸਰੀ ਦੀ ਕਿੰਗ ਜੌਰਜ ਬੁਲੇਵਾਰਡ ਅਤੇ 80 ਐਵੇਨਿਊ ਲਾਗੇ ਇੱਕ ਕਾਰੋਬਾਰ ‘ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਇਮਾਰਤ ਨੂੰ ਕੁਝ ਨੁਕਸਾਨ ਪੁੱਜਾ ਹੈ।
ਪੁਲਿਸ ਮੁਤਾਬਕ ਮਾਮਲਾ ਫਿਰੌਤੀ ਮੰਗਣ ਨਾਲ ਜੁੜਿਆ ਜਾਪਦਾ ਹੈ।

Comments