
ਪੰਜਾਬੀ ਗਾਇਕਾਂ ਵੱਲੋਂ ਧਾਰਮਿਕ ਗੀਤਾਂ ਦੀ ਕੀਤੀ ਜਾਵੇਗੀ ਪੇਸ਼ਕਾਰੀ
ਸਰੀ, ਕੈਨੇਡਾ- 25 ਦਸੰਬਰ – ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਦੀ ਸੇਵਾ 27 ਦਸੰਬਰ ਨੂੰ ਦਿਨੇ 11 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਸਰੀ ਦੀ 128 ਸਟਰੀਟ ਤੇ ਸਥਿਤ ਪਾਇਲ ਬਿਜਨਸ ਸੈਂਟਰ ਚ ਸੀ ਫੇਸ ਦੇ ਦਫਤਰ ਦੇ ਮੂਹਰੇ ਕਰਵਾਈ ਜਾਵੇਗੀ ਇਸ ਸਬੰਧੀ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਜਰਨੈਲ ਸਿੰਘ ਖੰਡੌਲੀ ਅਤੇ ਅੰਮ੍ਰਿਤ ਢੋਟ ਨੇ ਸਾਂਝੇ ਤੌਰ ਤੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਸੀ ਪੰਜਾਬੀ ਨਿਊਜ਼, ਸਰੀ ਯੂਥ ਸੇਵਾ ਸੋਸਾਇਟੀ ਅਤੇ ਜੀ ਕੇ ਐਮ ਮੀਡੀਆ ਪ੍ਰੋਡਕਸ਼ਨ ਵੱਲੋਂ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਲੰਗਰ ਸੇਵਾ ਦੌਰਾਨ ਸਰੀ ਫੂਡ ਬੈਂਕ ਵੱਲੋਂ ਇੱਕ ਫੂਡ ਡਰਾਈਵ ਦਾ ਵੀ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਦਾਨੀ ਸੱਜਣ ਡੱਬਾ ਬੰਦ ਖਾਣ ਪੀਣ ਵਾਲੇ ਪਦਾਰਥ ਅਤੇ ਪੈਕ ਹੋਏ ਗਰਮ ਕੱਪੜੇ ਵੀ ਦਾਨ ਕਰ ਸਕਦੇ ਹਨ ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੌਕੇ ਤੇ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਧਨੋਆ, ਮਨਿੰਦਰ ਛਿੰਦਾ,ਵਿਜੇ ਯਮਲਾ, ਕੌਰ ਮਨਦੀਪ , ਗੋਗੀ ਧਾਲੀਵਾਲ, ਅਤੇ ਸਰਦਾਰ ਜੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਧਾਰਮਿਕ ਗੀਤਾਂ ਦੀ ਪੇਸ਼ਕਾਰੀ ਕਰਨਗੇ।

Comments