• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday March 3, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਰੀ ਵਾਸੀਆਂ ਲਈ ਵੱਡੀ ਖ਼ਬਰ: ਫੀਫਾ ਵਰਲਡ ਕੱਪ ਦਾ ਹੋਵੇਗਾ ਸਿੱਧਾ ਪ੍ਰਸਾਰਣ !

https://www.surreynewsbc.com/wp-content/uploads/2026/03/IMG_4033.jpeg
Staff Report
March 3, 2026 2:07pm

ਸਰੀ, ਬੀ.ਸੀ. – ਸਰੀ ਸ਼ਹਿਰ 11 ਜੂਨ ਤੋਂ 19 ਜੁਲਾਈ, 2026ਤੱਕ ਸਰੀ ਸ਼ੌਕਰ ਫੈਨ ਜੋਨਜ਼ ਦੀ ਮੇਜ਼ਬਾਨੀ ਕਰੇਗਾ, ਜਿਸ ਨਾਲ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਫੀਫਾ ਵਿਸ਼ਵ ਕੱਪ 26™ ਦੇ ਰੋਮਾਂਚਕ ਮੈਚਾਂ ਦਾ ਆਨੰਦ ਇਕੱਠੇ ਮੁਫ਼ਤ ਜਨਤਕ ਥਾਵਾਂ ਤੇ ਮਾਣਨ ਦਾ ਮੌਕਾ ਮਿਲੇਗਾ ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਾਨੂੰ ਮੁਫ਼ਤ, ਸੁਰੱਖਿਅਤ ਅਤੇ ਸਵਾਗਤਯੋਗ ਸਰੀ ਸ਼ੌਕਰ ਫੈਨ ਜ਼ੋਨ ਸਥਾਨ ਪੇਸ਼ ਕਰਨ ‘ਤੇ ਮਾਣ ਹੈ, ਜਿੱਥੇ ਪਰਿਵਾਰ ਇਕੱਠੇ ਹੋ ਕੇ ਫੀਫਾ ਵਿਸ਼ਵ ਕੱਪ 26™ ਦਾ ਅਨੰਦ ਲੈ ਸਕਣ। ਇਹ ਪਹੁੰਚਯੋਗ ਅਤੇ ਬਿਨਾਂ ਕਿਸੇ ਖ਼ਰਚ ਵਾਲੇ ਸਮਾਗਮ ਪ੍ਰਦਾਨ ਕਰਕੇ ਅਸੀਂ ਪਰਿਵਾਰਾਂ ਨੂੰ ਮੈਚਾਂ ਦਾ ਆਨੰਦ ਲੈਣ,ਆਪਣੀਆਂ ਮਨਪਸੰਦ ਟੀਮਾਂ ਲਈ ਹੌਸਲਾ–ਅਫ਼ਜ਼ਾਈ ਕਰਨ ਅਤੇ  ਗਰਮੀਆਂ  ਦੀਆਂ ਯਾਦਾਂ ਬਣਾਉਣ ਵਿੱਚ ਮਦਦ ਕਰ ਰਹੇ ਹਾਂ।”

ਤਿੰਨ ਫੈਨ ਜ਼ੋਨ ਸਰੀ ਵਿਚ ਫੀਫਾ ਵਰਲਡ ਕੱਪ ਦਾ ਜਸ਼ਨ ਲਿਆਉਣਗੇ: ਸਰੀ ਸਿਵਿਕ ਪਲਾਜ਼ਾ (Surrey Civic Plaza) ਕਲੋਵਰਡੇਲ ਐਗਰੀਪਲੈਕਸ (Cloverdale Agriplex) ਅਤੇ ਸਾਊਥ ਸਰੀ ਐਥਲੈਟਿਕ ਪਾਰਕ (South Surrey Athletic Park) । ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਸਥਾਨਾਂ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਕਲੋਵਰਡੇਲ ਐਗਰੀਪਲੈਕਸ ਫੈਨ ਜ਼ੋਨ ਇੰਨਡੋਰ ਹੋਵੇਗਾ, ਜਦਕਿ ਸਿਵਿਕ ਪਲਾਜ਼ਾ ਅਤੇ ਸਾਊਥ ਸਰੀ ਐਥਲੈਟਿਕ ਪਾਰਕ ਵਿੱਚ ਸਮਾਗਮ ਆਊਟਡੋਰ ਹੋਣਗੇ, ਜਿੱਥੇ ਛਾਂ ਲਈ ਟੈਂਟ ਵਾਲੇ ਬੈਠਕ ਖੇਤਰ ਉਪਲਬਧ ਹੋਣਗੇ।

ਹਰੇਕ ਸਥਾਨ ਵਿੱਚ ਵੱਡੀਆਂ ਸਕਰੀਨਾਂ ‘ਤੇ ਲਾਈਵ ਮੈਚ ਪ੍ਰਸਾਰਣ ਹੋਣਗੇ, ਨਾਲ ਹੀ ਲਾਈਵ ਮਨੋਰੰਜਨ, ਕਮਿਊਨਿਟੀ ਵੱਲੋਂ ਆਯੋਜਿਤ ਫੁੱਟਬਾਲ ਗਤੀਵਿਧੀਆਂ, ਫੂਡ ਟਰੱਕ ਅਤੇ ਬੀਅਰ ਗਾਰਡਨ ਸ਼ਾਮਲ ਹੋਣਗੇ, ਜੋ ਵਸਨੀਕਾਂ ਨੂੰ ਪੂਰੇ ਟੂਰਨਾਮੈਂਟ ਵਿੱਚ ਜਸ਼ਨ ਮਨਾਉਣ ਲਈ ਸੁਰੱਖਿਅਤ ਅਤੇ ਸੁਆਗਤੀ ਮਾਹੌਲ ਪ੍ਰਦਾਨ ਕਰਨਗੇ।

ਸਰੀ ਸ਼ੌਕਰ ਫੈਨ ਜ਼ੋਨ ਦਾ ਰਸਮੀ ਆਗਾਜ਼ 12 ਜੂਨ ਨੂੰ ਸਰੀ ਸਿਵਿਕ ਪਲਾਜ਼ਾ ਵਿਖੇ ਹੋਵੇਗਾ, ਜਿਸ ਦਿਨ ਕੈਨੇਡਾ ਪੁਰਸ਼ਾਂ ਦੀ ਰਾਸ਼ਟਰੀ ਫੁੱਟਬਾਲ ਟੀਮ (Canada men’s national soccer team) ਮੈਦਾਨ ਵਿੱਚ ਉੱਤਰੇਗੀ। ਪ੍ਰਸ਼ੰਸਕ ਆਪਣੀ ਕਮਿਊਨਿਟੀ ਨਾਲ ਮਿਲ ਕੇ ਟੀਮ ਨੂੰ ਹੱਲਾਸ਼ੇਰੀ ਦੇ ਸਕਣਗੇ ਨਾਲ ਹੀ ਅਤੇ ਸਮਾਰੋਹ ਦੀ ਸ਼ੁਰੂਆਤ ਲਈ ਖ਼ਾਸ ਮਨੋਰੰਜਨ ਅਤੇ ਗਤੀਵਿਧੀਆਂ ਦਾ ਆਨੰਦ ਲੈ ਸਕਣਗੇ।

ਫੈਨ ਜ਼ੋਨ ਸਰੀ ਦੀ ਸੱਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਉਣਗੇ ਅਤੇ ਖੇਡਾਂ ਰਾਹੀਂ ਕਮਿਊਨਿਟੀ ਸੰਬੰਧਾਂ ਨੂੰ ਮਜ਼ਬੂਤ ਕਰਨਗੇ, ਅਤੇ ਨਾਲ ਹੀ ਸਿਟੀ ਸੈਂਟਰ, ਕਲੋਵਰਡੇਲ ਅਤੇ ਸਾਊਥ ਸਰੀ ਨੂੰ ਰੌਣਕਦਾਰ ਮਨੋਰੰਜਨ ਜ਼ਿਲ੍ਹਿਆਂ ਵਜੋਂ ਵੀ ਉਭਾਰਨਗੇ। ਸਰੀ ਦੇ ਮੁੱਖ ਟਾਊਨ ਸੈਂਟਰਾਂ ਵਿੱਚ ਫੈਨ ਜ਼ੋਨ ਦੀ ਮੇਜ਼ਬਾਨੀ ਕਰਕੇ, ਸ਼ਹਿਰ ਸਥਾਨਕ ਕਾਰੋਬਾਰਾਂ ਦਾ ਸਮਰਥਨ ਕਰ ਰਿਹਾ ਹੈ ਅਤੇ ਸਰੀ ਨੂੰ ਇੱਕ ਪ੍ਰਮੁੱਖ ਮਨੋਰੰਜਨ ਵਾਲੀ ਸੈਲਾਨੀ ਮੰਜ਼ਿਲ ਵਜੋਂ ਉਜਾਗਰ ਕਰ ਰਿਹਾ ਹੈ।

ਫੀਫਾ ਵਰਲਡ ਕੱਪ™ ਸ਼ੁਰੂ ਹੋਣ ਨੂੰ ਸਿਰਫ਼ 100 ਦਿਨ ਬਾਕੀ ਹਨ।  ਪਹਿਲੀ ਵਾਰ 48 ਟੀਮਾਂ ਦੇ ਨਾਲ ਹੋਣ ਵਾਲਾ ਇਹ ਵਿਸ਼ਵ ਕੱਪ™  ਕੈਨੇਡਾ, ਮੈਕਸੀਕੋ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਸਾਂਝੇ ਤੌਰ‘ਤੇ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ 16 ਮੇਜ਼ਬਾਨ ਸ਼ਹਿਰਾਂ ਵਿੱਚ ਇਕੱਠਾ ਕਰੇਗਾ, ਜਿਸ ਵਿੱਚ ਵੈਨਕੂਵਰ ਅਤੇ ਟੋਰਾਂਟੋ ਵਿੱਚ ਵੀ ਮੈਚ ਖੇਡੇ ਜਾਣਗੇ। ਸਰੀ ਸ਼ੌਕਰ ਫੈਨ ਜ਼ੋਨ, ਫੀਫਾ ਵਰਲਡ ਕੱਪ™ ਦੇ ਵਿਸ਼ਵ-ਵਿਆਪੀ ਉਤਸ਼ਾਹ ਨੂੰ ਸਥਾਨਕ ਕਮਿਊਨਿਟੀਆਂ ਤੱਕ ਲਿਆਉਣਗੇ, ਜਿਸ ਨਾਲ ਨਿਵਾਸੀਆਂ ਅਤੇ  ਸੈਲਾਨੀਆਂ ਨੂੰ ਇਕੱਠੇ ਹੋ ਕੇ ਜਸ਼ਨ ਮਨਾਉਣ ਲਈ ਸਾਂਝੀਆਂ ਥਾਵਾਂ ਮਿਲਣਗੀਆਂ।

ਵਿਸਥਾਰ-ਪੂਰਵਕ ਸਮਾਂ-ਸਾਰਨੀ, ਪ੍ਰੋਗਰਾਮਾਂ ਬਾਰੇ ਜਾਣਕਾਰੀ ਅਤੇ ਸਮਾਗਮ ਅੱਪਡੇਟ ਟੂਰਨਾਮੈਂਟ ਦੇ ਨੇੜੇ ਆਉਣ ’ਤੇ ਸਾਂਝੇ ਕੀਤੇ ਜਾਣਗੇ।

Share

ਬ੍ਰਿਟਿਸ਼ ਕੋਲੰਬੀਆ ਦਾ ਇਤਿਹਾਸਕ ਫੈਸਲਾ: ਘੜੀਆਂ ਨੂੰ ਅੱਗੇ ਪਿੱਛੇ ਕਰਨ ਦਾ ਦੌਰ ਹਮੇਸ਼ਾ ਲਈ ਖਤਮ

Canada Accelerates EV Strategy Amid Talks with Tata Motors

Canada Launches 13 New University Partnerships During PM’s India Visit

Reader Interactions

Comments

No Comments

Leave a comment

NOTE: Surrey News welcomes your opinions and comments. We do not allow personal attacks, offensive language or unsubstantiated allegations. We reserve the right to edit comments for length, style, legality and taste and reproduce them in print, electronic or otherwise. For further information, please contact the editor or publisher, or see our Terms and Conditions.

Cancel reply

Your email address will not be published. Required fields are marked *

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News