• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday February 25, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਰੀ ਨੇ 10,500 ਨਵੇਂ ਘਰਾਂ ਨੂੰ ਮਨਜ਼ੂਰੀ ਦਿੱਤੀ !

https://www.surreynewsbc.com/wp-content/uploads/2026/01/IMG_3434.jpeg
Staff Report
February 25, 2026 11:06am

ਸਰੀ, ਬੀ.ਸੀ.– ਸਰੀ ਸ਼ਹਿਰ ਨੇ ਆਪਣੇ ਹਾਊਸਿੰਗ ਐਕਸ਼ਨ ਪਲੈਨ ਦੇ ਪਹਿਲੇ ਦੋ ਸਾਲਾਂ ਵਿੱਚ 10,508  ਨਵੇਂ ਰਿਹਾਇਸ਼ੀ ਯੂਨਿਟਾਂ ਦੀ ਮਨਜ਼ੂਰੀ ਦਿੱਤੀ ਹੈ।  ਸਟਾਫ਼ ਵੱਲੋਂ ਸੋਮਵਾਰ ਨੂੰ ਕੌਂਸਲ ਨੂੰ ਦਿੱਤੀ ਰਿਪੋਰਟ ਵਿੱਚ ਦੱਸਿਆ, ਕਿ ਸ਼ਹਿਰ ਹੁਣ ਫੈਡਰਲ ਹਾਊਸਿੰਗ ਐਕਸਲੇਰੇਟਰ ਫ਼ੰਡ (Housing Accelerator Fund )ਦੇ ਤਿੰਨ ਸਾਲਾ ਟਾਰਗੇਟ ਦਾ 80% ਤੋਂ ਵੱਧ ਹਿੱਸਾ ਹਾਸਲ ਕਰ ਚੁੱਕਾ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਹਰ ਨਵਾਂ ਘਰ ਜਿਸਨੂੰ ਅਸੀਂ ਮਨਜ਼ੂਰ ਕਰਦੇ ਹਾਂ, ਉਹ ਸਰੀ ਦੇ ਨਿਵਾਸੀਆਂ ਨੂੰ ਉਨ੍ਹਾਂ ਦੀ ਲੋੜੀਂਦੀ ਰਹਾਇਸ਼ ਦੇ ਹੋਰ ਨੇੜੇ ਲਿਆਉਂਦਾ ਹੈ। ਮੈਂ ਫੈਡਰਲ ਸਰਕਾਰ ਅਤੇ ਕੈਨੇਡਾ ਮੋਰਟਗੇਜ਼ ਐਂਡ ਹਾਊਸਿੰਗ ਕਾਰਪੋਰੇਸ਼ਨ (Canada Mortgage and Housing Corporation) ਦਾ ਸਾਡੇ ਸ਼ਹਿਰ ਵਿੱਚ ਵੱਖ-ਵੱਖ ਕਿਸਮਾਂ ਦੇ ਘਰ ਉਪਲਬਧ ਕਰਵਾਉਣ ਲਈ ਲਗਾਤਾਰ ਸਹਿਯੋਗ ਦੇਣ ‘ਤੇ ਧੰਨਵਾਦ ਕਰਦੀ ਹਾਂ। ਜਿਵੇਂ ਅਸੀਂ ਹਾਊਸਿੰਗ ਐਕਸਲੇਰੇਟਰ ਫ਼ੰਡ ਦੇ ਆਖ਼ਰੀ ਸਾਲ ਵਿੱਚ ਦਾਖ਼ਲ ਹੋ ਰਹੇ ਹਾਂ, ਅਸੀਂ ਆਪਣੀਆਂ ਸਾਰੀਆਂ ਪਹਿਲਕਦਮੀਆਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ ਤਾਂ ਜੋ ਸਰੀ ਇੱਕ ਅਜਿਹਾ ਸ਼ਹਿਰ ਬਣਿਆ ਰਹੇ ਜਿੱਥੇ ਲੋਕ ਰਹਿ ਸਕਣ, ਕੰਮ ਕਰ ਸਕਣ ਤੇ ਭਵਿੱਖ ਬਣਾ ਸਕਣ।”

ਸਟਾਫ਼ ਨੇ ਇਹ ਵੀ ਰਿਪੋਰਟ ਕੀਤਾ ਕਿ 2025 ਵਿੱਚ, ਸ਼ਹਿਰ ਨੇ4,280 ਹਾਊਸਿੰਗ ਯੂਨਿਟ ਸ਼ਾਮਲ ਕੀਤੇ ਅਤੇ 20 ਤੋਂ ਵੱਧ ਪ੍ਰਕਿਰਿਆ ਸੁਧਾਰਾਂ ਰਾਹੀਂ ਪਰਮਿਟ ਜਾਰੀ ਕਰਨ ਦੇ ਸਮੇਂ ਵਿੱਚ75% ਦੀ ਕਮੀ ਕੀਤੀ ਹੈ।

ਅੰਤਰਰਾਸ਼ਟਰੀ ਵਿਕਾਸ ਦੇ ਰਾਜ ਮੰਤਰੀ ਅਤੇ ਸਰੀ ਸੈਂਟਰ ਦੇ ਸੰਸਦ ਮੈਂਬਰ ਮਾਣਯੋਗ ਰਣਦੀਪ ਸਰਾਏ ਨੇ ਕਿਹਾ, “ਸਾਡੀ ਸਰਕਾਰ ਸਥਾਨਕ ਸਰਕਾਰਾਂ ਨੂੰ ਉਹ ਸਹਾਇਤਾ ਦੇਣ ਲਈ ਵਚਨਬੱਧ ਹੈ, ਜਿਸ ਦੀ ਉਨ੍ਹਾਂ ਨੂੰ ਰਿਹਾਇਸ਼ੀ ਸਪਲਾਈ ਵਧਾਉਣ ਅਤੇ ਘਰਾਂ ਦੀਆਂ ਕੀਮਤਾਂ ਘਟਾਉਣ ਲਈ ਲੋੜ ਹੈ। ਮੈਂ ਸਰੀ ਸ਼ਹਿਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿੰਦਾ ਹਾਂ। ਇਹ ਦਰਸਾਉਂਦਾ ਹੈ ਕਿ ਕਿਵੇਂ ਹਾਊਸਿੰਗ ਐਕਸਲੇਟਰ ਫ਼ੰਡ ਕੈਨੇਡਾ ਭਰ ਦੀਆਂ ਨਗਰ–ਪਾਲਿਕਾਵਾਂ ਨੂੰ ਉਨ੍ਹਾਂ ਦੇ ਵਸਨੀਕਾਂ ਲਈ ਰਿਹਾਇਸ਼ੀ ਵਿਕਲਪਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਰਿਹਾ ਹੈ ਅਤੇ ਸਾਡੇ ਭਾਈਚਾਰੇ ਵਿੱਚ ਇਸਦਾ ਸਕਾਰਾਤਮਿਕ ਪ੍ਰਭਾਵ ਪਵੇਗਾ।”

2023 ਵਿੱਚ 100.7 ਮਿਲੀਅਨ ਡਾਲਰ ਦੀ ਫੈਡਰਲ ਫੰਡਿੰਗ ਦੇ ਨਾਲ ਸ਼ੁਰੂ ਕੀਤਾ ਗਿਆ, ਸਰੀ ਦਾ ਹਾਊਸਿੰਗ ਐਕਸ਼ਨ ਪਲੈਨ ਹਾਊਸਿੰਗ ਸਪਲਾਈ ਵਧਾਉਣ, ਮਨਜ਼ੂਰੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਕਮਿਊਨਿਟੀ ਵਿੱਚ ਸਸਤੀ ਰਹਾਇਸ਼ ਲਈ ਨਵੇਂ ਮੌਕੇ ਪੈਦਾ ਕਰਨ ਦੀਆਂ ਪਹਿਲਕਦਮੀਆਂ ਨੂੰ ਦਰਸਾਉਂਦਾ ਹੈ।

ਮੁੱਖ ਉਪਰਾਲਿਆਂ ਸ਼ਾਮਲ ਹਨ:

  • ਨੌਂ ਵਿੱਚੋਂ ਸੱਤ ਪਹਿਲਕਦਮੀਆਂ ਸਮੇਂ ਤੇ ਹਨ ਜਾਂ ਪੂਰੀਆਂ ਹੋ ਚੁੱਕੀਆਂ ਹਨ।
  • 2025 ਵਿੱਚ, ਸ਼ਹਿਰ ਨੇ ਹਾਊਸਿੰਗ ਪਹਿਲਕਦਮੀਆਂ ਅਤੇ ਬੁਨਿਆਦੀ ਢਾਂਚੇ ਵਿੱਚ $35.1 ਮਿਲੀਅਨ ਦਾ ਨਿਵੇਸ਼ ਕੀਤਾ, ਜੋ ਪੂਰੀ ਤਰ੍ਹਾਂ ਗ੍ਰਾਂਟਾਂ ਰਾਹੀਂ ਫ਼ੰਡ ਕੀਤਾ ਗਿਆ।
  • ਸਿਟੀ ਨੇ ਭਵਿੱਖ ਦੇ ਕਿਫ਼ਾਇਤੀ ਰਿਹਾਇਸ਼ੀ ਮੌਕਿਆਂ ਲਈ ਕੁੱਲ 18 ਮਿਲੀਅਨ ਡਾਲਰ ਦੀ ਜ਼ਮੀਨ ਖ਼ਰੀਦੀ।

ਹਾਊਸਿੰਗ ਐਕਸਲੇਟਰ ਫ਼ੰਡ ਦੇ ਆਖ਼ਰੀ ਸਾਲ ਵਿੱਚ, ਸਿਟੀ ਮੁੱਖ ਪ੍ਰੋਜੈਕਟਾਂ ਨੂੰ ਪੂਰਾ ਕਰਨ ‘ਤੇ ਧਿਆਨ ਕੇਂਦਰਿਤ ਕਰੇਗਾ, ਜਿਵੇਂ ਕਿ ਰਸਮੀ ਕਮਿਊਨਿਟੀ ਯੋਜਨਾ ਅੱਪਡੇਟ (Official Community Plan), ਸਹੂਲਤ ਲਾਗਤ ਖ਼ਰਚਿਆ (Amenity Cost Charges )ਅਤੇ ਬੋਨਸ ਡੈਨਸਿਟੀ (Bonus Density) ਦੀ ਸ਼ੁਰੂਆਤ ਕਰਨਾ ਹੈ । ਸਟਾਫ਼ ਆਨਲਾਈਨ ਪਰਮਿਟਿੰਗ ਨੂੰ ਵੀ ਵਧਾਏਗਾ, ਜਿਸ ਵਿੱਚ ਡਿਜੀਟਲ ਪਲੈਨ ਰੀਵਿਊ, ਹੋਰ ਪਰਮਿਟ ਕਿਸਮਾਂ ਨੂੰ ਪੋਰਟਲ ਵਿੱਚ ਸ਼ਾਮਲ ਕਰਨਾ ਅਤੇ ਸਮੀਖਿਆ ਪ੍ਰਕਿਰਿਆ ਨੂੰ ਤੇਜ਼ ਬਣਾਉਣ ਲਈ ਸਰਲ ਕਰਨਾ ਸ਼ਾਮਲ ਹੈ।

ਹਾਊਸਿੰਗ ਐਕਸ਼ਨ ਪਲੈਨ ਬਾਰੇ ਤਾਜ਼ਾ ਜਾਣਕਾਰੀ ਲਈ, surrey.ca/housingaccelerator ’ਤੇ ਜਾਓ।

Share

SPS investigating fatal single vehicle collision in South Surrey

ਪੜ੍ਹੋ, ਪੰਜਾਬ ਕੈਬਨਿਟ ਦੇ ਅਹਿਮ ਫੈਸਲੇ!

ਪ੍ਰਸਿੱਧ ਗਾਇਕ ਕੇ.ਐੱਸ. ਮੱਖਣ ਫਿਰ ਬਣੇ ਅਕਾਲੀ !

Reader Interactions

Comments

No Comments

Leave a comment

NOTE: Surrey News welcomes your opinions and comments. We do not allow personal attacks, offensive language or unsubstantiated allegations. We reserve the right to edit comments for length, style, legality and taste and reproduce them in print, electronic or otherwise. For further information, please contact the editor or publisher, or see our Terms and Conditions.

Cancel reply

Your email address will not be published. Required fields are marked *

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News