• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday August 12, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

“ਮੈਂ ਵੀ ਪਾਤਰ ਸਾਹਿਬ ਨਾਲ ‘ਪੱਗ’ ਸਾਂਝੀ ਕੀਤੀ ਸੀ” – ਮੁੱਖ ਮੰਤਰੀ ਮਾਨ ਨੇ ਸੁਰਜੀਤ ਪਾਤਰ ਦੀ ਯਾਦ ‘ਚ AI ਸੈਂਟਰ ਬਣਾਉਣ ਦਾ ਕੀਤਾ ਐਲਾਨ

https://www.surreynewsbc.com/wp-content/uploads/2025/01/f3632d3c-bdf3-4c7f-94c7-241fc5c49784.jpeg
Staff Report
January 14, 2025 8:30am

ਅੰਮ੍ਰਿਤਸਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਪੁੱਤ ਸਵ. ਸੁਰਜੀਤ ਪਾਤਰ ਜੀ ਦੀ ਨਿੱਘੀ ਯਾਦ ‘ਚ ਕਰਵਾਏ ਗਏ ਸਮਾਰੋਹ ‘ਚ ਸ਼ਿਰਕਤ ਕੀਤੀ। ਉਨ੍ਹਾਂ ਵੱਡੀ ਗਿਣਤੀ ‘ਚ ਪਹੁੰਚੇ ਕਵੀਆਂ, ਲੇਖਕਾਂ ਅਤੇ ਬੁੱਧੀਜੀਵੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ ਤੇ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ।

ਸਮਾਗਮ ਵਿੱਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, “ਕਵਿਤਾਵਾਂ ਨੂੰ ਲੈ ਕੇ ਸੁਰਜੀਤ ਪਾਤਰ ਜੀ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ। ਮੈਂ ਵੀ ਪਾਤਰ ਸਾਹਬ ਨਾਲ ਆਪਣੀ ਲਿਖੀ ਕਵਿਤਾ ‘ਪੱਗ’ ਸਾਂਝੀ ਕੀਤੀ। ਪਾਤਰ ਸਾਹਬ ਨੇ ਕਵਿਤਾ ਸੁਣਨ ਤੋਂ ਬਾਅਦ ਬਹੁਤ ਸ਼ਲਾਘਾ ਕੀਤੀ, ਜਿਸ ਤੋਂ ਬਾਅਦ ਹੋਰ ਕਵਿਤਾਵਾਂ ਲਿਖਣ ਦੀ ਹਿੰਮਤ ਆਈ। ਆਉਣ ਵਾਲੇ ਸਮੇਂ ਵਿੱਚ ਇੱਕ ਕਿਤਾਬ ਦੇ ਰੂਪ ਵਿੱਚ ਰੂ-ਬ-ਰੂ ਕਰਾਂਗੇ।”

ਸਮਾਰੋਹ ਵਿੱਚ ਸ਼ਾਮਲ ਲੇਖਕਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੁਰਜੀਤ ਪਾਤਰ ਜੀ ਦੇ ਨਾਮ ‘ਤੇ ਜਲਦ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਐਥੀਕਲ AI ਸੈਂਟਰ ਬਣਾਇਆ ਜਾਵੇਗਾ। ਪੰਜਾਬੀ ਮਾਂ ਬੋਲੀ ਲਈ ਆਪਣਾ ਯੋਗਦਾਨ ਪਾਉਣ ਵਾਲੇ ਸਾਹਿਤਕਾਰਾਂ ਅਤੇ ਗੀਤਕਾਰਾਂ ਦਾ ਮਾਣ-ਸਨਮਾਨ ਕਰਨਾ ਸਾਡਾ ਫਰਜ਼ ਹੈ।

Share

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Surrey Police Honours Moti Johal for Heroic Rescue of Child in Traffic

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News