
ਸੁਲਤਾਨਪੁਰ ਲੋਧੀ – ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ, ਅਕਾਲੀ ਆਗੂ ਨੇ ਕਿਹਾ ਕਿ ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ, ਸਰਕਾਰ ਦੀ ਨਾਕਾਮੀ ਕਰਕੇ ਲਗਾਤਾਰ ਹਰ ਸਾਲ ਇਹ ਪਿੰਡ ਹੜ੍ਹ ਦੀ ਮਾਰ ਝੱਲਦੇ ਹਨ ਪਰ ਸਰਕਾਰ ਸੁੱਤੀ ਹੋਈ ਹੈ।
ਇਸ ਮੌਕੇ ਕਿਸਾਨ ਜਿੱਥੇ ਹੜ੍ਹ ਦੀ ਮਾਰ ਝੱਲ ਰਹੇ ਹਨ ਤਾਂ ਉੱਥੇ ਆਪਣੇ ਖੇਤਾਂ ਵਿੱਚੋਂ ਪਾਣੀ ਦੀ ਨਿਕਾਸੀ ਲਈ ਵਿੱਤੀ ਬੋਝ ਵੀ ਝੱਲ ਰਹੇ ਹਨ ਕਿਉਂਕਿ ਉਹ ਖੁੱਦ ਪੈਸੇ ਇਕੱਠੇ ਕਰ ਡੀਜ਼ਲ ਦਾ ਪ੍ਰਬੰਧ ਕਰਕੇ ਪੰਪ ਚਲਾ ਰਹੇ ਹਨ।
ਆਲੀ ਕਲਾਂ ਪਿੰਡ ਦੇ ਕਿਸਾਨ ਭਰਾਵਾਂ ਦਾ ਵਿੱਤੀ ਬੋਝ ਘੱਟ ਕਰਨ ਲਈ ਮੈਂ 10 ਹਜ਼ਾਰ ਲੀਟਰ ਡੀਜ਼ਲ ਦੀ ਸੇਵਾ ਇੱਥੇ ਕੀਤੀ ਅਤੇ ਲੋੜ ਪੈਣ ‘ਤੇ ਹੋਰ ਡੀਜ਼ਲ ਵੀ ਭੇਜਾਂਗਾ। ਔਖੇ ਵੇਲੇ ਆਪਣਿਆਂ ਨਾਲ ਖੜ੍ਹਣਾ ਸਾਡੀ ਵਿਰਾਸਤ ਦਾ ਹਿੱਸਾ ਹੈ।
ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕਿਸਾਨਾਂ ਨੂੰ ਜਲਦ ਮੁਆਵਜਾ ਦੇਵੇ।
