• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday December 26, 2025
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg
  • NPX25_squamish_reporter.png

ਸੁਕੈਮਿਸ਼ ਨਗਰ ਕੀਰਤਨ 14 ਜੂਨ ਨੂੰ

https://www.surreynewsbc.com/wp-content/uploads/2025/05/IMG_5781-scaled.jpeg
ਗੁਰਬਾਜ ਸਿੰਘ ਬਰਾੜ
May 19, 2025 1:25pm

ਸਰੀ – ਵੈਨਕੂਵਰ ਨੇੜਲੇ ਸ਼ਹਿਰ ਸੁਕੈਮਿਸ਼ ਵਿਖੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ 14 ਜੂਨ ਦਿਨ ਸ਼ਨੀਵਾਰ ਨੂੰ ਕੱਢਿਆ ਜਾਵੇਗਾ।
ਸੁਕੈਮਿਸ਼ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਸਬੰਧੀ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਨੇ ਸਮੁੱਚੀ ਗੁਰਦੁਵਾਰਾ ਕਮੇਟੀ ਵੱਲੋਂ ਲੋਅਰ ਮੇਨਲੈਂਡ,ਬੀ.ਸੀ.ਅਤੇ ਕੈਨੇਡਾ-ਅਮਰੀਕਾ ਦੀਆਂ ਸਮੂਹ ਸੰਗਤਾਂ ਨੂੰ ਪਰਿਵਾਰਾਂ ਸਮੇਤ ਨਗਰ ਕੀਰਤਨ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।
ਗੁਰਦਵਾਰਾ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਪਰਮਜੀਤ ਸਿੰਘ ਨੇ ‘ਸਰੀ ਨਿਊਜ਼’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਕੀਰਤਨ ਦਾ ਰੂਟ ਪਹਿਲਾਂ ਵਾਂਗ ਹੀ ਹੋਵੇਗਾ। ਪੰਜ ਪਿਆਰਿਆਂ ਦੀ ਅਗਵਾਈ ‘ਚ ਸੁੰਦਰ ਪਾਲਕੀ ਵਿੱਚ ਸਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ, ਝੂਲਦੇ ਕੇਸਰੀ ਨਿਸ਼ਾਨ, ਦੂਰੋਂ ਨੇੜਿਓਂ ਪਹੁੰਚੀਆਂ ਸੰਗਤਾਂ ਅਤੇ ਗੱਤਕਾ ਖੇਡਦੇ ਸਕੂਲੀ ਸਿੱਖ ਬੱਚੇ ਨਗਰ ਕੀਰਤਨ ਦੀ ਸ਼ੋਭਾ ਬਣਨਗੇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ 12 ਜੂਨ ਨੂੰ ਆਰੰਭ ਹੋਣਗੇ । 14 ਜੂਨ ਨੂੰ ਭੋਗ ਪਾਏ ਜਾਣ ਉਪਰੰਤ ਗੁਰਦਵਾਰਾ ਸਾਹਿਬ ਤੋਂ ਸਵੇਰੇ 10 ਵਜੇ ਨਗਰ ਕੀਰਤਨ ਦੀ ਰਵਾਨਗੀ ਹੋਵੇਗੀ ।  ਡਾਊਨਟਾਊਨ ਦੀਆਂ ਗਲੀਆਂ ਵਿਚੋਂ ਲੰਘਦਾ ਹੋਇਆ ਨਗਰ ਕੀਰਤਨ ਦੁਪਹਿਰ ਵੇਲੇ  O’Siyam Pavilion ਪਾਰਕ ਪਹੁੰਚੇਗਾ, ਜਿੱਥੇ ਖੁੱਲ੍ਹੇ ਪੰਡਾਲ ‘ਚ ਸਜੀ ਸਟੇਜ ‘ਤੇ ਪ੍ਰਸਿੱਧ ਢਾਡੀ ਜਥਿਆਂ ਵੱਲੋਂ ਸ਼ਾਨਾਮੱਤੇ ਸਿੱਖ ਇਤਿਹਾਸ ਬਾਰੇ ਵਿਖਿਆਨ ਕੀਤਾ ਜਾਵੇਗਾ। ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਪਹੁੰਚੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਤਕਰੀਰਾਂ ਕੀਤੀਆਂ ਜਾਣਗੀਆਂ। ਨਗਰ ਕੀਰਤਨ ਦੇ ਰਸਤੇ ਵਿਚ ਲੱਗੇ ਵੱਖ-ਵੱਖ ਸਟਾਲਾਂ ‘ਤੇ ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਵਾਰ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਸਰੀ ਅਤੇ ਵੈਨਕੂਵਰ ਦੇ ਗੁਰਦੁਆਰਾ ਸਾਹਿਬਾਨ ਤੋਂ ਸੰਗਤਾਂ ਲਈ ਵਿਸ਼ੇਸ਼ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਬੰਧਕੀ ਕਮੇਟੀ ਵਲੋਂ ਸਥਾਨਕ ਸਕੂਲੀ ਬੱਚਿਆਂ ਲਈ ਪੰਜਾਬੀ ਦੀ ਮੁਫ਼ਤ ਪੜ੍ਹਾਈ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਕਮੇਟੀ ਮੈਂਬਰਾਂ ਨੇ ਕਿਹਾ ਕਿ ਜਿੱਥੇ ਸਾਨੂੰ ਆਪਣੇ ਗੌਰਵਸ਼ਾਲੀ ਸਿੱਖ ਵਿਰਸੇ ਉੱਤੇ ਮਾਣ ਹੈ ਉੱਥੇ ਅਸੀਂ ਕੈਨੇਡੀਅਨ ਹੋਣ ਤੇ ਵੀ ਉਨ੍ਹਾਂ ਹੀ ਫਖ਼ਰ ਮਹਿਸੂਸ ਕਰਦੇ ਹਾਂ,ਇੱਥੇ ਸਾਨੂੰ ਪਹਿਰਾਵੇ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਲ-ਨਾਲ ਆਪਣੇ ਅਕੀਦੇ ਨਾਲ ਜੁੜੇ ਰਹਿਣ ਦੀ ਵੀ ਖੁੱਲ੍ਹ ਮਿਲ਼ੀ ਹੋਈ ਹੈ। ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਗਈ ਹੈ ।

Share

ਸਰੀ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਸੇਵਾ 27 ਦਸੰਬਰ ਨੂੰ

Suspect Poses as Maintenance Worker to Steal Purse at Surrey Retirement Residence

ਸਰੀ ਵਿੱਚ ‘ਯਾਰ ਰਬਾਬੀ’ ਲੋਕ ਅਰਪਣ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News