• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday February 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਦਿੱਲੀ ਵਾਲੇ ਡਾਕਟਰ ਮੋਹਨਜੀਤ ਨਹੀਂ ਰਹੇ! ਅੰਤਮ ਸੰਸਕਾਰ ਅੱਜ ਸ਼ਾਂਮੀ ਪੰਜ ਵਜੇ

https://www.surreynewsbc.com/wp-content/uploads/2024/04/7323CF44-8D3E-4370-A224-1648C91902D2.jpeg
ਗੁਰਬਾਜ ਸਿੰਘ ਬਰਾੜ
April 19, 2024 10:02pm
ਪੰਜਾਬੀ ਦੇ ਪ੍ਰਸਿੱਧ ਕਵੀ ਮੋਹਨਜੀਤ ਅੱਜ ਇਸ ਦੁਨੀਆਂ ਤੋਂ ਸਦਾ ਲਈ ਰੁਖ਼ਸਤ ਹੋ ਗਏ ਹਨ। ਉਹਨਾਂ ਦੇ ਕਾਵਿ-ਸੰਗ੍ਰਹਿ ‘ਕੋਣੇ ਦਾ ਸੂਰਜ’ ਨੂੰ ਸਾਲ 2018 ਦਾ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਸੀ ।ਉਨ੍ਹਾਂ ਦਾ ਜਨਮ 7 ਮਈ 1938 ਨੂੰ ਪਿੰਡ ਅਦਲੀਵਾਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਡਾ. ਮੋਹਨਜੀਤ ਨੇ ਦਿੱਲੀ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ ਤੇ ਉਹ ਲੰਬੇ ਸਮੇਂ ਲਈ ਦੇਸ਼ ਬੰਧੂ ਕਾਲਜ ਵਿੱਚ ਪੰਜਾਬੀ ਪੜ੍ਹਾਉਂਦੇ ਰਹੇ । ਡਾ. ਮੋਹਨਜੀਤ ਹੁਰਾਂ ਨੂੰ ਕੁਝ ਸਮਾਂ ਪਹਿਲਾਂ ਬ੍ਰੇਨ ਹੈਮਰੇਜ ਹੋ ਗਿਆ ਸੀ।ਉਹਨਾਂ ਦਾ ਕੁਝ ਸਮਾਂ ਹਸਪਤਾਲ ਵਿੱਚ ਇਲਾਜ ਚੱਲਦਾ ਰਿਹਾ ਸੀ ਪਰੰਤੂ ਅੱਜ ਸਵੇਰੇ ਆਖ਼ਰੀ ਸਾਹ ਉਨ੍ਹਾਂ ਆਪਣੇ ਦਿੱਲੀ ਵਾਲੇ ਘਰ ਹੀ ਲਿਆ। ਉਹਨਾਂ ਦਾ ਅੰਤਮ ਸੰਸਕਾਰ ਸੈਕਟਰ 3 ਵਿਚਲੇ ਨਾਹਰਪੁਰ ਸ਼ਮਸ਼ਾਨ ਘਾਟ ਵਿਖੇ ਅੱਜ ਸ਼ਾਮ ਨੂੰ ਪੰਜ ਵਜੇ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ ਸਮੇਤ ਦੇਸ਼ ਵਿਦੇਸ਼ ਦੀਆਂ ਵੱਖ ਵੱਖ ਸਾਹਿਤਕ ਸਭਾਵਾਂ ਅਤੇ ਲੇਖਕ ਜਥੇਬੰਦੀਆਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ । 
ਡਾ. ਮੋਹਨਜੀਤ ਨੇ ਕੁੱਲ ਸਤਾਰ੍ਹਾਂ ਮੌਲਿਕ ਅਤੇ ਸੰਪਾਦਿਤ ਪੁਸਤਕਾਂ ਪ੍ਰਕਾਸ਼ਿਤ ਕਰਵਾਈਆ। ਇਹਨਾਂ ਪੁਸਤਕਾਂ ਵਿਚ ਉਨ੍ਹਾਂ ਨੇ ਭਾਵਪੂਰਤ ਕਵਿਤਾ ਅਤੇ ਸੁੰਦਰ ਕਾਵਿ-ਚਿੱਤਰ ਸਿਰਜੇ ਹਨ।ਉਨ੍ਹਾਂ ਵੱਲੋਂ ‘ਤੁਰਦੇ ਫਿਰਦੇ ਮਸਖ਼ਰੇ’ ਪੁਸਤਕ ਵਿੱਚ ਸਾਹਿਤਕਾਰਾਂ ਦੇ ਲਿਖੇ ਗਏ ਰੇਖਾ ਚਿੱਤਰ ਪੰਜਾਬੀ ਸਾਹਿਤ ਜਗਤ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ। ਅਜਿਹੇ ਸੰਵੇਦਨਸ਼ੀਲ ਸ਼ਾਇਰ ਜਿਸ ਕੋਲ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਲੇਖਕਾਂ ਦੇ ਗਿਆਨ ਦਾ ਭਰਪੂਰ ਖ਼ਜ਼ਾਨਾ ਸਾਂਭਿਆ ਹੋਇਆ ਸੀ, ਦੇ ਤੁਰ ਜਾਣ ਤੇ ਪੰਜਾਬੀ ਅਦਬ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਅਸੀਂ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਵਜੋਂ ਪੰਜਾਬੀ ਦੇ ਉੱਚ ਦੁਮਾਲੜਾ ਲੇਖਕ ਡਾ. ਵਰਿਆਮ ਸਿੰਘ ਸੰਧੂ ਵੱਲੋਂ ਮੋਹਨਜੀਤ ਦੀ ਸ਼ਾਇਰੀ ਬਾਰੇ ਲਿਖੀ ਰਚਨਾ ਸਾਂਝੀ ਕਰ ਰਹੇ ਹਾਂ:-
ਸਾਹਿਤ ਅਕਾਦਮੀ ਇਨਾਮ, ਮੋਹਨਜੀਤ ਤੇ ਸ਼ਾਇਰੀ ਬਾਰੇ ਕੁਝ ਗੱਲਾਂ-ਪੁਰਾਣੀ ਯਾਦ 2006 ਦੀ ਗੱਲ ਹੈ, ਬਰਤਾਨੀਆਂ ਦੇ ਸ਼ਹਿਰ ਲੈਸਟਰ ਵਿਚ ਸਦਾਬਹਾਰ ਵਿਸ਼ਵ-ਕਾਨਫ਼ਰੰਸਾਂ ਦੇ ਸਿਲਸਿਲੇ ਦੀ ਹੀ ਇਕ ਵਿਸ਼ਵ-ਕਾਨਫ਼ਰੰਸ ਸੀ। ਕਾਨਫ਼ਰੰਸ ਦੇ ਦੂਜੇ ਦਿਨ ਸ਼ਾਇਰਾਂ ਤੇ ਸ਼ਾਇਰੀ ਨਾਲ ਸੰਬੰਧਿਤ ਪੋ੍ਗਰਾਮ ਵਿਚ ਸਟੇਜ ’ਤੇ ਚਾਰ  ਪੰਜਾਬੀ ਸ਼ਾਇਰ ਸ਼ੁਸ਼ੋਭਿਤ ਸਨ। ਸਵਾਲ-ਜਵਾਬ ਦੇ ਸੈਸ਼ਨ ਵਿਚ ਮੈਂ ਮਜ਼ਾਕ ਨਾਲ ਛੇੜਦਿਆਂ ਮੋਹਨਜੀਤ ਨੂੰ ਪੁੱਛਿਆ ਕਿ ਤੇਰੇ ਸਮੇਤ ਸਟੇਜ ‘ਤੇ ਬੈਠੇ ਤਿੰਨ ਹੋਰ ਸ਼ਾਇਰ (ਪ੍ਰਮਿੰਦਰਜੀਤ, ਜਸਵੰਤ ਦੀਦ, ਦਰਸ਼ਨ ਬੁੱਟਰ) ‘ਸਾਹਿਤ ਅਕਾਦਮੀ’ ਦੇ ਇਨਾਮ ਦੇ ਦਾਅਵੇਦਾਰ ਬਣਦੇ ਹਨ। ਜੇ ਤੇਰੇ ਵੱਸ ਹੋਵੇ ਤਾਂ ਤੂੰ ਇਹਨਾਂ ਵਿਚੋਂ ਕਿਸ ਨੂੰ ਇਨਾਮ ਦੇਣਾ ਚਾਹੇਂਗਾ! ਮੋਹਨਜੀਤ ਨੇ ਕਿਹਾ ਕਿ ਇਹਨਾਂ ਦੋਸਤਾਂ ਨੂੰ ਚਾਹੀਦਾ ਹੈ ਕਿ ਇਨਾਮ ਮੈਨੂੰ ਹੀ ਮਿਲ ਲੈਣ ਦੇਣ! ਪ੍ਰਮਿੰਦਰਜੀਤ ਨੇ ਕਿਹਾ ਕਿ ਭਾ ਮੋਹਨਜੀਤ ਨੂੰ ਮੇਰੇ ਲਈ ਕੁਰਬਾਨੀ ਕਰਨੀ ਚਾਹੀਦੀ ਹੈ। ਜਸਵੰਤ ਦੀਦ ਨੇ ਕਿਹਾ ਕਿ ਮੈਨੂੰ ਅਜੇ ਇਨਾਮ ਨਾ ਵੀ ਮਿਲੇ ਤਾਂ ਕੋਈ ਗੱਲ ਨਹੀਂ ਮੈਂ ਅਜੇ ਹੋਰ ਲਿਖਣਾ ਚਾਹੁੰਦਾਂ! ਦਰਸ਼ਨ ਬੁੱਟਰ ਚੁੱਪ ਹੀ ਰਿਹਾ! ਪ੍ਰਮਿੰਦਰਜੀਤ ਇਨਾਮ ਮਿਲਣ ਦੀ ਆਸ ਵਿਚ ਝੂਰਦਾ ਸੰਸਾਰ ਤੋਂ ਕੂਚ ਕਰ ਗਿਆ। ਸ਼ੁਕਰ ਹੈ; ਮੋਹਨਜੀਤ ਨੂੰ ਆਖ਼ਰਕਾਰ ਇਨਾਮ ਮਿਲ ਹੀ ਗਿਆ ਤੇ ਮੈਨੂੰ ਇਸ ਚੋਣ ਦੀ ਨਿੱਜੀ ਖ਼ੁਸ਼ੀ ਵੀ ਹੈ। ਤੇ ਇਸ ਲਈ ਜਿਊਰੀ ਮੈਂਬਰਾਂ ਤੇ ਕਨਵੀਨਰ ਦਾ ਵੀ ਧੰਨਵਾਦ ਹੈ ਕਿ ਇਸ ਵਾਰ ਇਸ ਇਨਾਮ ਦੇ ਵੱਕਾਰ ਨੂੰ ਕੋਈ ਆਂਚ ਨਹੀਂ ਆਈ। ਪਰ ਵੇਖੋ: ਕਿੰਨੀ ਦਿਲਚਸਪ ਗੱਲ ਏ ਕਿ “ਮੈਨੂੰ ਅਜੇ ਇਨਾਮ ਨਾ ਵੀ ਮਿਲੇ ਤਾਂ ਕੋਈ ਗੱਲ ਨਹੀਂ !”(ਕੀ ਉਹਨੂੰ ਪਤਾ ਸੀ ਕਿ ਉਹਨੂੰ ਇਨਾਮ ਮਿਲਣਾ ਹੀ ਮਿਲਣਾ ਹੈ ਤੇ ਇਹ ਪੱਕੀ ਗੱਲ ਏ; ਪਰ ਜੇ ਹਾਲੀ ਨਾ ਵੀ ਮਿਲੇ ਤਾਂ ਵੀ ਕੋਈ ਗੱਲ ਨਹੀਂ!) ਕਹਿਣ ਵਾਲਾ ਦੀਦ ਤੇ ਮੂਲੋਂ ਚੁੱਪ ਰਹਿਣ ਵਾਲਾ ਦਰਸ਼ਨ ਬੁੱਟਰ ਮੋਹਨਜੀਤ ਤੋਂ ਕਿਤੇ ਪਹਿਲਾਂ ਇਨਾਮ ਲੈ ਵੀ ਗਏ!” ਰਾਤ ਦੀ ਗ਼ੈਰ-ਰਸਮੀ ਮਹਿਫ਼ਿਲ ਵਿਚ , ਜਦੋਂ ਇਕਬਾਲ ਬਾਹੂ ਵਾਰਿਸ ਦੀ ਹੀਰ ਗਾ ਰਿਹਾ ਸੀ ਤਾਂ ਪ੍ਬੰਧਕਾਂ ਨੇ ਮੈਨੂੰ ਮੁਨਸਿਫ਼ ਮੰਨ ਕੇ ਸੌ ਪੌਂਡ ਫੜਾਏ ਅਤੇ ਕਿਹਾ ਕਿ ਮਹਿਫ਼ਿਲ ਵਿਚ ਬੈਠੇ ਜਿਹੜੇ ਕਵੀ ਆਪਣੀ ਕਵਿਤਾ ਗਾ ਕੇ ਸੁਣਾਉਣਗੇ ਮੈਂ ਉਹਨਾਂ ਵਿਚੋਂ ਜਿਸਨੂੰ ਸਭ ਤੋਂ ਬਿਹਤਰ ਸਮਝਾਂ ਉਸਨੂੰ ਸੌ ਪੌਂਡ ਇਨਾਮ ਦੇ ਦਿਆਂ। ਗੱਲ ਸ਼਼ੁਗਲ-ਸ਼ੁਗਲ ਵਿਚ ਚੱਲੀ ਤੇ ਸ਼ਾਇਰ ਆਪਣਾ ਕਲਾਮ ਪੇਸ਼ ਕਰਨ ਲਈ ਤਿਆਰ ਵੀ ਹੋ ਗਏ। ਪਰ ਆਪਣੀ ਕਵਿਤਾ ਗਾ ਸਕਣਾ ਸਾਰੇ ਸ਼ਾਇਰਾਂ ਦੇ ਵੱਸ ਦਾ ਰੋਗ ਵੀ ਨਹੀਂ ਸੀ। ਖ਼ੈਰ ਸਭ ਤੋਂ ਪਹਿਲਾਂ ਮੋਹਨਜੀਤ ਨੇ ਆਪਣਾ ਗੀਤ ਸੁਣਾਇਆ, ਫਿਰ ਦਰਸ਼ਨ ਬੁੱਟਰ ਨੇ ਅਤੇ ਫਿਰ ਕਿਸੇ ਹੋਰ ਨੇ। ਜਨਮੇਜਾ ਜੌਹਲ ਕੰਪਿਊਟਰ ਤੋਂ ਉੱਠ ਕੇ ਆਇਆ ਤਾਂ ਉਸਨੂੰ ਵੀ ਦੱਸਿਆ ਗਿਆ ਕਿ ਜਿਹੜਾ ਸਭ ਤੋਂ ਵਧੀਆ ਕਵਿਤਾ ਗਾ ਕੇ ਸੁਣਾਵੇਗਾ, ਉਸ ਲਈ ‘ਸੌ ਪੌਂਡ ਦਾ ਇਨਾਮ’ ਰੱਖਿਆ ਹੈ,! ਉਹ ਕਹਿੰਦਾ, “ਆਪਾਂ ਵੀ ਗਾ ਕੇ ਸੁਣਾ ਦਿਆਂਗੇ!” ਉਹ ਉਸੇ ਵੇਲੇ ਆਪਣੀ ਕਵਿਤਾ ਚੁੱਕ ਲਿਆਇਆ ਅਤੇ ਗਾ ਕੇ ਸੁਣਾਈ। ਮੈਂ ਵੇਖਿਆ ਜਿਹੜੇ ਕਵੀ ਗਾ ਸਕਣ ਵਾਲੀ ਕਵਿਤਾ ਲਿਖ ਨਹੀਂ ਸਨ ਸਕਦੇ, ਉਹ ਕੁਝ ਪਰੇਸ਼ਾਨ ਸਨ ਅਤੇ ਉੇਹਨਾਂ ਵਿਚੋਂ ਕੁਝ ਉੱਠ ਕੇ ਆਨੇ ਬਹਾਨੇ ਨਾਲ ‘ਬੁੜਬੁੜ’ ਕਰਦੇ ਬਾਹਰ ਜਾਣੇ ਸ਼ੁਰੂ ਹੋ ਗਏ। ਪਿੱਛੇ ਰਹਿ ਗਏ ਗਾਈ ਜਾਣ ਵਾਲੀ ਕਵਿਤਾ ਲਿਖ ਸਕਣ ਤੇ ਸੁਨਾਉਣ ਵਾਲੇ। ਮੈਂ ਕਿਸੇ ਇੱਕ ਨੂੰ ਇਨਾਮ ਦੇਣ ਦੀ ਥਾਂ ਜਿੰਨਿਆਂ ਨੇ ਕਵਿਤਾ ਸੁਣਾਈ ਸੀ ਉਹਨਾਂ ਦੀ ਪੇਸ਼ਕਾਰੀ ਦੇ ਮੁਤਾਬਕ ਸੌ ਪੌਂਡ ਨੂੰ ਸਾਰਿਆਂ ਵਿਚ ਵੰਡ ਦਿੱਤਾ। ਸਭ ਨੂੰ ਇਹ ਚੰਗਾ ਲੱਗਾ। ਗੱਲ ਤਾਂ ਸ਼ੁਗਲ ਦੀ ਸੀ ਪਰ ਨਾ ਗਾ ਸਕਣ ਵਾਲੇ ਕਵੀਆਂ ਨੂੰ ਬਹੁਤ ਬੁਰਾ ਲੱਗਾ। ਉਹ ਪਿੱਛੋਂ ਮੋਹਨਜੀਤ ਨੂੰ ‘ਧੰਨਾ ਸਿੰਘ ਗੁਲਸ਼ਨ’ ਕਹਿ ਕੇ ਛੇੜਨ ਲੱਗੇ। ਉਹ ਅੱਗੋਂ ਬੋਲ ਨਹੀਂ ਸੀ ਰਿਹਾ। ਇੱਕ ‘ਡਾਕਟਰ’ ‘ਸ਼ਾਇਰ’ ਜੋ ਤਿੰਨ ਚਾਰ ਸਤਰਾਂ ਦੀਆਂ ਕਵਿਤਾਵਾਂ ਲਿਖਦਾ ਹੈ ਸ਼ਰਾਬ ਦੇ ਨਸ਼ੇ ਵਿਚ ਟੁੰਨ ਆਪਣੇ ਆਪ ਨੂੰ ਮਹਾਨ ਦਾਰਸ਼ਨਿਕ ਕਵੀ ਸਮਝਦਾ ਹੋਇਆ ਕਹਿ ਰਿਹਾ ਸੀ, “ਜਿਹੜੇ ਕਵੀ ਗਾ ਕੇ ਕਵਿਤਾ ਸੁਣਾਉਂਦੇ ਹਨ, ਉਹਨਾਂ ਦਾ ਕਵਿਤਾ ਬਾਰੇ ਕੋਈ ‘ਨਜ਼ਰੀਆਂ’ ਨਹੀਂ । ਮੇਰਾ ਕਵਿਤਾ ਬਾਰੇ ਇੱਕ ਵਿਸ਼ੇਸ਼ ‘ਪੁਆਇੰਟ ਆਫ਼ ਵਿਊ ਹੈ! ਗਾਈ ਜਾ ਸਕਣ ਵਾਲੀ ਕਵਿਤਾ ਵਾਲੇ ਸ਼ਾਇਰਾਂ ਦਾ ਕੋਈ ‘ਪੁਆਇੰਟ ਆਫ਼ ਵਿਊ’ ਨਹੀਂ ਹੁੰਦਾ।” -ਵਰਿਆਮ ਸਿੰਘ ਸੰਧੂ
Share

“ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ”- ਮਨਦੀਪ ਧਾਲੀਵਾਲ

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News